ਮਲੋਟ, 25 ਅਪ੍ਰੈਲ (ਪਾਟਿਲ)-ਮਲੋਟ ਇਲਾਕੇ ਦੇ ਪਿੰਡ ਕਬਰਵਾਲਾ, ਗੁਰੂਸਰ ਯੋਧਾ, ਪੱਕੀ ਟਿੱਬੀ ਅਤੇ ਜੋਧਪੁਰ ਆਦਿ ਵਿਚ ਪਿਛਲੇ ਦਿਨੀਂ ਲੱਗੀ ਅੱਗ ਕਾਰਨ ਕਈ ਕਿਸਾਨਾਂ ਦੀ ਕਣਕ ਸੜ ਕੇ ਸਵਾਹ ਹੋ ਗਈ, ਜਿਸ ਨਾਲ ਖ਼ਾਸ ਕਰਕੇ ਛੋਟੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ | ਕਈਆਂ ਦੀ 2 ਤੋਂ 7 ਏਕੜ ਤੱਕ ਦੀ ਪੂਰੀ ਫ਼ਸਲ ਨਸ਼ਟ ਹੋ ਗਈ, ਜਦਕਿ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਵੱਡਾ ਝਟਕਾ ਲੱਗਾ | ਇਸ ਮੁਸ਼ਕਿਲ ਘੜੀ ਵਿਚ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੇ ਅੱਗੇ ਆ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ | ਵੱਖ-ਵੱਖ ਸੰਸਥਾਵਾਂ ਤੇ ਦਾਨੀ ਸੱਜਣਾਂ ਵਲੋਂ ਕਣਕ ਇਕੱਠੀ ਕਰਕੇ ਪ੍ਰਭਾਵਿਤ ਕਿਸਾਨਾਂ ਤੇ ਮਜ਼ਦੂਰਾਂ ਤੱਕ ਪਹੁੰਚਾਈ ਗਈ | ਕੁੱਲ ਕਰੀਬ 84-85 ਕੁਇੰਟਲ ਕਣਕ ਵੰਡ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਗਈ | ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਕਿਸਾਨ ਤੇ ਮਜ਼ਦੂਰ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ, ਜਿਹੜੇ ਸਾਰੇ ਸਮਾਜ ਦਾ ਪੇਟ ਭਰਦੇ ਹਨ | ਇਸ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ, ਚੜ੍ਹਦੀ ਕਲਾ ਸਮਾਜ ਸੇਵੀ ਸੰਸਥਾ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਸੁਸਾਇਟੀ ਮਲੋਟ, ਖ਼ਾਲਸਾ ਧਰਮ ਪ੍ਰਚਾਰ ਕਮੇਟੀ ਮਲੋਟ ਤੇ ਐੱਨ.ਆਰ.ਆਈ. ਪੇਰੈਂਟਸ ਐਸੋਸੀਏਸ਼ਨ ਮਲੋਟ ਵਲੋਂ ਸਹਿਯੋਗ ਦਿੱਤਾ ਗਿਆ | ਇਸ ਮੌਕੇ ਜਰਨੈਲ ਸਿੰਘ ਢਿੱਲੋ ਐੱਨ.ਆਰ.ਆਈ., ਪ੍ਰਧਾਨ ਹਰਜੀਤ ਸਿੰਘ, ਪ੍ਰਧਾਨ ਸਵਰਨ ਸਿੰਘ, ਚੇਅਰਮੈਨ ਜੋਗਿੰਦਰ ਸਿੰਘ ਰੱਥੜੀਆਂ, ਚੇਅਰਮੈਨ ਮਹਿਮਾ ਸਿੰਘ, ਪ੍ਰਧਾਨ ਹਰਮਿੰਦਰ ਸਿੰਘ ਹਰੀ, ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ, ਪ੍ਰਧਾਨ ਪਰਮਿੰਦਰ ਸਿੰਘ ਪੰਮਾ ਬਰਾੜ, ਜਸਦੇਵ ਸਿੰਘ ਸੰਧੂ ਐੱਮ.ਸੀ., ਬਲਜਿੰਦਰ ਸਿੰਘ ਉਪਲ ਐੱਨ.ਆਰ.ਆਈ., ਅਵਤਾਰ ਸਿੰਘ ਬਰਾੜ, ਬਿੱਕਰ ਸਿੰਘ, ਜਸਵੀਰ ਸਿੰਘ ਜੇ.ਈ., ਡਾ. ਬਲਵੀਰ ਚੰਦ, ਮਾਸਟਰ ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਬਰਾੜ, ਜੋਗਿੰਦਰ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ ਨੱਢਾ, ਹਰਭਜਨ ਸਿੰਘ, ਵਜੀਰ ਚੰਦ ਚਾਨਣਾ, ਸਰੂਪ ਸਿੰਘ, ਮਾਸਟਰ ਬਲਦੇਵ ਸਿੰਘ ਸਾਹੀਵਾਲ, ਦੇਵਰਾਜ ਸਿੰਘ, ਪ੍ਰਧਾਨ ਹਰਦਿਆਲ ਸਿੰਘ, ਜਸਪਾਲ ਸਿੰਘ ਐੱਨ.ਆਰ.ਆਈ., ਪਰਮਜੀਤ ਸਿੰਘ ਕੰਗ, ਕਸ਼ਮੀਰ ਸਿੰਘ ਭੁੱਲਰ, ਗੁਰਦੇਵ ਸਿੰਘ, ਮਨਜੀਤ ਸਿੰਘ ਭਾਟੀਆ, ਕਾਬਲ ਸਿੰਘ ਆਦਿ ਸਭ ਆਗੂਆਂ ਤੇ ਸੰਸਥਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੱਗ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਲਦੀ ਤੋਂ ਜਲਦੀ ਬਣਦਾ ਮੁਆਵਜ਼ਾ ਦਿੱਤਾ ਜਾਵੇ |