17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

Ad Position 21
No active advertisement
ਅਜੀਤ ਡੈਸਕ 28-04-2026
ਗਿੱਦੜਬਾਹਾ, 27 ਅਪੈ੍ਰਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਕੋਟਭਾਈ ਪੁਲਿਸ ਨੇ 120 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਦੇ ਹੋਏ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਰਛਪਾਲ ਸਿੰਘ ਜਦੋਂ ਦੌਰਾਨੇ ਗਸ਼ਤ ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਕੋਟਭਾਈ ਤੋਂ ਗਿੱਦੜਬਾਹਾ ਜਾ ਰਹੇ ਸਨ, ਤਾਂ ਮੇਨ ਰੋਡ ਠੇਕਾ ਸ਼ਰਾਬ ਪਾਸ 2 ਵਿਅਕਤੀ ਬੈਠੇ ਦਿਖਾਈ ਦਿੱਤੇ | ਉਕਤ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਖੜ੍ਹੇ ਹੋ ਗਏ, ਜਦੋਂ ਕਿ ਉਨ੍ਹਾਂ ਦੇ ਪੈਰਾਂ ਵਿਚ ਇਕ ਲਿਫ਼ਾਫ਼ਾ ਪਿਆ ਸੀ | ਪੁਲਿਸ ਪਾਰਟੀ ਨੇ ਜਦੋਂ ਉਕਤ ਦੋਵੇਂ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 120 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਚਮਕੌਰ ਸਿੰਘ ਉਰਫ਼ ਕੌਰੀ ਪੁੱਤਰ ਰੇਸ਼ਮ ਸਿੰਘ ਵਾਸੀ ਕੋਠੇ ਹਜੂਰਾ ਸਿੰਘ ਕੋਟਲੀ ਅਬਲੂ ਅਤੇ ਅੰਗਰੇਜ ਸਿੰਘ ਉਰਫ਼ ਬਚੀ ਪੁੱਤਰ ਦਰਸ਼ਨ ਸਿੰਘ ਵਾਸੀ ਕੋਠੇ ਢਿੱਲਵਾਂ ਵਾਲੇ ਕੋਟਲੀ ਅਬਲੂ ਵਜੋਂ ਹੋਈ ਹੈ | ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਦਿੱਲੀਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਈ ਔਰਤ ਦਾ ਪਰਸ ਖੋਹ ਕੇ ਚੋਰ ਫ਼ਰਾਰ ਅਗਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ 'ਚ 3,93,625 ਮੀਟਿ੍ਕ ਟਨ ਕਣਕ ਦੀ ਹੋਈ ਆਮਦ -ਡਿਪਟੀ ਕਮਿਸ਼ਨਰ
Ad Position 24