18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਮਲੋਟ ਦੀਆਂ ਸੰਗਤਾਂ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਕਣਕ ਦਾ ਟਰੱਕ ਰਵਾਨਾ

Ad Position 21
No active advertisement
ਅਜੀਤ ਡੈਸਕ 28-04-2026
ਮਲੋਟ, 27 ਅਪ੍ਰੈਲ (ਪਾਟਿਲ)-ਮਲੋਟ ਦੀਆਂ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਖ਼ਤ ਸ੍ਰੀ ਪਟਨਾ ਸਾਹਿਬ ਦੀਆਂ ਸੰਗਤਾਂ ਲਈ ਕਣਕ ਇਕੱਠੀ ਕਰਕੇ ਭੇਜੀ ਗਈ | ਇਹ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲਾ ਦੀ ਰਹਿਨੁਮਾਈ ਹੇਠ ਕੀਤੀ ਜਾਂਦੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਇਸ ਕਾਰਜ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ | ਕਮੇਟੀ ਦੇ ਮੈਂਬਰਾਂ ਰੇਸ਼ਮ ਸਿੰਘ, ਬਲਵੀਰ ਚੰਦ, ਗੁਰਚਰਨ ਸਿੰਘ ਢਿੱਲੋਂ, ਗੁਰਦਿਆਲ ਸਿੰਘ ਸੰਧੂ ਤੇ ਹਰਜੀਤ ਸਿੰਘ ਨੇ ਅੱਗੇ ਲੱਗ ਕੇ ਸੰਗਤਾਂ ਤੋਂ ਕਣਕ ਇਕੱਠੀ ਕੀਤੀ | ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਕਰੀਬ 55.5 ਕੁਇੰਟਲ ਕਣਕ ਇਕੱਠੀ ਕੀਤੀ ਗਈ, ਜਿਸ ਨੂੰ ਅੱਜ ਸਰਾਭਾ ਨਗਰ ਤੋਂ ਬਾਬਾ ਕਾਬਲ ਸਿੰਘ ਤੇ ਬਾਬਾ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਕੈਂਟਰ ਰਾਹੀਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਡਾ. ਸੁਖਦੇਵ ਸਿੰਘ ਗਿੱਲ, ਪ੍ਰਧਾਨ ਹਰਜੀਤ ਸਿੰਘ, ਰੇਸ਼ਮ ਸਿੰਘ, ਬਲਵੀਰ ਚੰਦ, ਜਸਵੀਰ ਸਿੰਘ, ਗੁਰਚਰਨ ਸਿੰਘ ਢਿੱਲੋਂ, ਗੁਰਦਿਆਲ ਸਿੰਘ ਸੰਧੂ, ਭਰਪੂਰ ਸਿੰਘ, ਮਾਸਟਰ ਟਹਿਲ ਸਿੰਘ, ਮਹਾਂਵੀਰ ਸਿੰਘ, ਪਰਮਾਨੰਦ, ਹਰਜੀਤ ਸਿੰਘ ਜੇ.ਈ., ਭੁਪਿੰਦਰ ਸਿੰਘ, ਗਿਆਨੀ ਮਾਨ ਸਿੰਘ, ਪੰਮਾ ਬਰਾੜ, ਜਸਦੇਵ ਸਿੰਘ ਸੰਧੂ ਐੱਮ.ਸੀ., ਪ੍ਰਧਾਨ ਬਿਕਰਮਜੀਤ ਸਿੰਘ, ਮਾਸਟਰ ਹਰਜਿੰਦਰ ਸਿੰਘ, ਇੰਦਰ ਸਿੰਘ, ਗੁਰਚਰਨ ਸਿੰਘ ਬੁੱਟਰ, ਜਸ ਡੱਬਵਾਲੀ ਢਾਬ, ਦਵਿੰਦਰ ਕੌਰ, ਸਰਬਜੀਤ ਕੌਰ, ਪ੍ਰਕਾਸ਼ ਕੌਰ, ਹਰਦੀਪ ਕੌਰ, ਅਮਰਜੀਤ ਕੌਰ ਸ਼ਿੰਦਾ ਪਟਵਾਰੀ ਆਦਿ ਸੰਗਤਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲੋਕ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ-ਸ਼ਿਵਾ ਅਗਲੀ ਖ਼ਬਰ ਵਿਸ਼ਵ ਮਲੇਰੀਆ ਦਿਵਸ ਮਨਾਇਆ
Ad Position 24