ਮਲੋਟ, 27 ਅਪ੍ਰੈਲ (ਅਜਮੇਰ ਸਿੰਘ ਬਰਾੜ)-ਸੀਨੀਅਰ ਮੈਡੀਕਲ ਅਫ਼ਸਰ ਆਲਮਵਾਲਾ ਡਾ. ਸਿੰਪਲ ਕੁਮਾਰ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਦੇ ਸੰਬੰਧ 'ਚ ਸੀ.ਐੱਚ.ਸੀ. ਆਲਮਵਾਲਾ ਦੇ ਅਧੀਨ ਆਉਂਦੇ ਸਬ ਸੈਂਟਰ ਤਰਖਾਣਵਾਲਾ ਤੇ ਪਿੰਡ ਖੂੰਨਣ ਕਲਾਂ ਦੇ ਸਰਕਾਰੀ ਸਕੂਲ ਤੇ ਆਮ ਆਦਮੀ ਕਲੀਨਿਕ ਖੂੰਨਣ ਕਲਾਂ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਇਸ ਮੌਕੇ ਸਿਹਤ ਕਰਮਚਾਰੀ ਸੁਖਜੀਤ ਸਿੰਘ ਨੇ ਦੱਸਿਆ ਕਿ ਦੁਨੀਆ ਭਰ ਵਿਚ ਮਲੇਰੀਏ ਦੇ ਖ਼ਾਤਮੇ ਤੇ ਬਚਾਅ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਇਹ ਦਿਵਸ ਮਨਾਇਆ ਜਾਂਦਾ ਹੈ | ਹੋਰ ਬੁਲਾਰਿਆਂ ਨੇ ਕਿਹਾ ਕਿ ਮਲੇਰੀਆ ਇਕ ਘਾਤਕ ਬਿਮਾਰੀ ਹੈ, ਜੋ ਮੱਛਰਾਂ ਦੇ ਕੱਟਣ ਨਾਲ ਫ਼ੈਲਦੀ ਹੈ | ਮਲੇਰੀਆ ਦੇ ਲੱਛਣ ਹੋਣ 'ਤੇ ਤਰੁੰਤ ਇਸ ਦਾ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣਾ ਚਾਹੀਦਾ ਹੈ, ਜੋ ਕਿ ਬਿਲਕੁਲ ਮੁਫ਼ਤ ਹੈ | ਡਾ. ਸਵੇਸ ਕੁਮਾਰ ਮੈਡੀਕਲ ਅਫ਼ਸਰ ਆਮ ਆਦਮੀ ਕਲੀਨਿਕ ਖੂੰਨਣ ਕਲਾਂ ਵਲੋਂ ਵੀ ਮਲੇਰੀਏ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਦਲਜੀਤ ਸਿੰਘ, ਕੁਲਜੀਤ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ |