08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਉੱਠਿਆ ਵਿਵਾਦ

Ad Position 21
No active advertisement
ਅਜੀਤ ਡੈਸਕ 29-04-2026
ਕੋਟਕਪੂਰਾ, 28 ਅਪੈ੍ਰਲ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੇ ਇਕ ਨਿੱਜੀ ਸਕੂਲ ਦੀ ਅਧਿਆਪਕਾ ਵਲੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਾਰੀ ਸ਼ਕਤੀ ਬਾਰੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਡਾ. ਅਬਦੁਲ ਕਲਾਮ ਦੀ ਪੁਸਤਕ ਦਾ ਹਵਾਲਾ ਦੇ ਕੇ ਦੇਸ਼ ਦੀਆਂ ਸਫ਼ਲ ਹੋਈਆਂ ਔਰਤਾਂ ਬਾਰੇ ਸਮਝਾਇਆ ਜਾ ਰਿਹਾ ਸੀ | ਜਦ ਅਧਿਆਪਕਾਂ ਨੇ ਕਲਪਨਾ ਚਾਵਲਾ, ਮੀਰਾ ਬਾਈ ਸਮੇਤ ਹੋਰ ਵੀ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਔਰਤਾਂ ਦਾ ਜ਼ਿਕਰ ਕਰਨ ਤੋਂ ਬਾਅਦ ਸ੍ਰੀਮਤੀ ਇੰਦਰਾ ਗਾਂਧੀ ਦੇ ਦੇਸ਼ ਦੀ ਪ੍ਰਧਾਨ ਮੰਤਰੀ ਬਣਨ ਦੀ ਪ੍ਰਸ਼ੰਸਾ ਕੀਤੀ ਤਾਂ ਇਕ ਵਿਦਿਆਰਥੀ ਜਸਨੂਰ ਸਿੰਘ ਨੇ ਇਤਰਾਜ ਜਤਾਉਂਦਿਆਂ ਆਖਿਆ ਕਿ ਇੰਦਰਾ ਗਾਂਧੀ ਨੇ ਸਾਡੇ ਸ੍ਰੀ ਹਰਿਮੰਦਰ ਸਾਹਿਬ ਨੂੰ ਢਾਹਿਆ ਸੀ ਤਾਂ ਅਧਿਆਪਕਾ ਨੇ ਕਿਹਾ ਕਿ ਬੇਟੇ ਆਪਾਂ ਸਿਲੇਬਸ ਤੋਂ ਬਾਹਰ ਨਹੀਂ ਜਾ ਸਕਦੇ | ਇਸ ਦੌਰਾਨ ਅਧਿਆਪਕਾ ਨੇ ਉਕਤ ਵਿਦਿਆਰਥੀ ਨੂੰ ਝਿੜਕਦਿਆਂ ਥੱਪੜ ਮਾਰ ਦਿੱਤਾ | ਘਟਨਾ ਦੇ ਰੋਸ ਵਜੋਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਦੇ ਪੀ.ਏ. ਦਲੇਰ ਸਿੰਘ ਡੋਡ ਦੀ ਅਗਵਾਈ ਹੇਠ ਸਕੂਲ ਵਿਚ ਇਕੱਤਰ ਹੋ ਗਏ | ਮੌਕੇ 'ਤੇ ਬੱਚੇ ਨੇ ਜਥੇਬੰਦਕ ਆਗੂਆਂ, ਸਕੂਲ ਪ੍ਰਬੰਧਕਾਂ ਸਮੇਤ ਸੰਜੀਵ ਕੁਮਾਰ ਡੀ.ਐਸ.ਪੀ ਅਤੇ ਇੰਸਪੈਕਟਰ ਚਮਕੌਰ ਸਿੰਘ ਬਰਾੜ ਐਸ.ਐਚ.ਓ ਥਾਣਾ ਸ਼ਹਿਰੀ ਕੋਟਕਪੂਰਾ ਸਮੇਤ ਹੋਰ ਮੋਹਤਵਰ ਵਿਅਕਤੀਆਂ ਦੀ ਹਾਜ਼ਰੀ ਵਿਚ ਕਲਾਸ ਦੇ ਕਮਰੇ 'ਚ ਵਾਪਰੀ ਸਾਰੀ ਘਟਨਾ ਨੂੰ ਬਿਆਨ ਕੀਤਾ | ਮੌਕੇ 'ਤੇ ਅਧਿਆਪਕਾ ਨੇ ਆਪਣਾ ਪੱਖ ਰੱਖਦਿਆਂ ਸਭਨਾਂ ਤੋਂ ਹੋਈ ਗਲਤੀ ਦੀ ਮੁਆਫ਼ੀ ਮੰਗੀ | ਇਸ ਮੌਕੇ ਦਲੇਰ ਸਿੰਘ ਡੋਡ ਨੇ ਕਿਹਾ ਕਿ ਬੱਚੇ ਦੀ ਕੁੱਟ-ਮਾਰ ਕਰਨਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ 'ਚ ਬਣਦੀ ਢੁੱਕਵੀਂ ਕਾਰਵਾਈ ਅਮਲ 'ਚ ਲਿਆਂਦੀ ਜਾਵੇ | ਦੂਜੇ ਪਾਸੇ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਅਧਿਆਪਕ ਵਲੋਂ ਗਲਤ ਮਨਸ਼ਾ ਨਾਲ ਕਿਸੇ ਵੀ ਬੱਚੇ ਦੀ ਕੁੱਟਮਾਰ ਨਹੀਂ ਕੀਤੀ ਜਾਂਦੀ, ਸਗੋਂ ਬੱਚੇ ਨੂੰ ਚੰਗਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਗੁਰੂਸਰ ਦੇ ਕਿਸਾਨ ਗੜੇਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਲਈ ਅੱਗੇ ਆਏ ਅਗਲੀ ਖ਼ਬਰ ਹਰੇ ਕਿ੍ਸ਼ਨਾ ਵੈਲਫ਼ੇਅਰ ਕਲੱਬ ਨੇ ਕੀਤੀ ਪੰਛੀ ਜਲ ਸੇਵਾ ਸ਼ੁਰੂਆਤ <br/>
Ad Position 24