20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੁਲਿਸ ਮੁਲਾਜ਼ਮਾਂ 'ਚ ਨਵੀਂ ਊਰਜਾ ਅਤੇ ਜਜ਼ਬਾ ਪੈਦਾ ਕਰਨ ਲਈ ਐਸ.ਐਸ.ਪੀ ਵਲੋਂ ਰਾਤਰੀ ਭੋਜ

Ad Position 21
No active advertisement
ਅਜੀਤ ਡੈਸਕ 16-05-2026
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਵਿਚ ਏਕਤਾ, ਭਰੋਸੇ ਅਤੇ ਭਾਈਚਾਰੇ ਦੀ ਮਜ਼ਬੂਤ ਮਿਸਾਲ ਪੇਸ਼ ਕਰਦੇ ਹੋਏ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫ਼ਰੀਦਕੋਟ ਵਲੋਂ ਸਮੂਹ ਪੁਲਿਸ ਮੁਲਾਜ਼ਮਾਂ ਲਈ ਵੀਰਵਾਰ ਦੀ ਸ਼ਾਮ ਨੂੰ ਇਕ ਵਿਸ਼ੇਸ਼ 'ਬੜਾ ਖਾਣਾ' ਕਰਵਾਇਆ ਗਿਆ | ਜਿਸ ਨੇ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਨਵੀਂ ਊਰਜਾ ਅਤੇ ਜਜ਼ਬਾ ਭਰ ਦਿੱਤਾ | ਇਸ ਮੌਕੇ ਦੀ ਖਾਸ ਗੱਲ ਇਹ ਰਹੀ ਕਿ ਹਰ ਅਧਿਕਾਰੀ ਅਤੇ ਕਰਮਚਾਰੀ ਦੇ ਚਿਹਰੇ 'ਤੇ ਖੁਸ਼ੀ, ਆਪਣੇਪਨ ਅਤੇ ਪਰਿਵਾਰਕ ਮਾਹੌਲ ਦੀ ਝਲਕ ਸਾਫ਼ ਨਜ਼ਰ ਆ ਰਹੀ ਸੀ | ਇਸ ਮੌਕੇ ਰਾਹੁਲ ਚਾਬਾ ਡਿਪਟੀ ਕਮਿਸ਼ਨਰ ਫ਼ਰੀਦਕੋਟ, ਵਾਇਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਡਾ. ਰਾਜੀਵ ਸੂਦ, ਸੇਵਾ ਮੁਕਤ ਪੁਲਿਸ ਅਧਿਕਾਰੀ ਗੁਰਜੀਤ ਸਿੰਘ ਰੋਮਾਣਾ, ਸਾਬਕਾ ਡੀ.ਐਸ.ਪੀ. ਰਾਜਿੰਦਰ ਸਿੰਘ, ਐਸ.ਪੀ. ਯੁਗੇਸ਼ਵਰ ਸਿੰਘ ਗੁਰਾਇਆਂ, ਡੀ.ਐਸ.ਪੀ. ਇਕਬਾਲ ਸਿੰਘ ਸੰਧੂ, ਡੀ.ਐਸ.ਪੀ. ਤਰਲੋਚਨ ਸਿੰਘ ਭੁੱਲਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਿਵਲ ਪ੍ਰਸ਼ਾਸ਼ਨ ਅਤੇ ਨਿਆਂਇਕ ਅਧਿਕਾਰੀਆਂ, ਫ਼ਰੀਦਕੋਟ ਪੁਲਿਸ ਦੇ ਗਜ਼ਟਿਡ ਅਫ਼ਸਰਾਂ, ਐਸ.ਐਚ.ਓਜ, ਇੰਚਾਰਜਾਂ ਯੂਨਿਟਾਂ/ਬਰਾਚਾਂ ਸਮੇਤ ਥਾਣਿਆਂ/ਚੌਕੀਆਂ ਅਤੇ ਹੋਰ ਬਰਾਚਾਂ, ਐਸ.ਐਸ.ਐਫ, ਜੀ.ਆਰ.ਪੀ, ਜੇਲ੍ਹ ਵਿਭਾਗ ਵਿਚ ਸੇਵਾ ਨਿਭਾ ਰਹੇ ਪੁਲਿਸ ਕਰਮਚਾਰੀਆਂ ਅਤੇ ਖਾਸ ਤੌਰ 'ਤੇ ਫ਼ਰੀਦਕੋਟ ਪੁਲਿਸ ਦੇ ਰਿਟਾਇਰ ਪੁਲਿਸ ਕਰਮਚਾਰੀਆਂ ਨੇ ਹਾਜ਼ਰੀ ਲਗਵਾਈ | ਫ਼ਰੀਦਕੋਟ ਪੁਲਿਸ ਦੇ ਕਰਮਚਾਰੀਆਂ ਵਲੋਂ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ | ਪੁਲਿਸ ਦੇ ਬੈਂਡ ਸਟਾਫ਼ ਵਲੋਂ ਵਿਸ਼ੇਸ਼ ਤੌਰ 'ਤੇ ਆਪਣੀ ਸੁਰੀਲੀ ਪੇਸ਼ਕਾਰੀ ਰਾਹੀਂ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾਇਆ ਗਿਆ | ਐਸ.ਐਸ.ਪੀ ਫ਼ਰੀਦਕੋਟ ਡਾ. ਪ੍ਰਗਿਆ ਜੈਨ ਨੇ ਇਸ ਦੌਰਾਨ ਸਟਾਫ਼ ਨਾਲ ਨਜ਼ਦੀਕੀ ਤੌਰ 'ਤੇ ਗੱਲਬਾਤ ਕੀਤੀ ਅਤੇ ਜਿਸ ਨਾਲ ਕਰਮਚਾਰੀਆਂ ਵਿਚ ਵਿਸ਼ਵਾਸ ਅਤੇ ਸੰਤੁਸ਼ਟੀ ਦਾ ਮਾਹੌਲ ਬਣਿਆ | ਐਸ.ਐਸ.ਪੀ ਨੇ ਕਿਹਾ ਕਿ ਪੁਲਿਸ ਦੀ ਕਾਰਜਸ਼ੈਲੀ, ਭਰੋਸਾ ਅਤੇ ਆਪਸੀ ਸਾਂਝ ਹੀ ਇਸ ਦੀ ਅਸਲ ਤਾਕਤ ਹੈ | ਨਵੀਨ ਕੁਮਾਰ ਡੀ.ਐਸ.ਪੀ (ਸਥਾਨਿਕ) ਫ਼ਰੀਦਕੋਟ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਾਂਝੇ ਸਮਾਗਮ ਪੁਲਿਸ ਫੋਰਸ ਅੰਦਰ ਆਪਸੀ ਤਾਲਮੇਲ, ਵਿਸ਼ਵਾਸ ਅਤੇ ਟੀਮ ਸਪਿਰਟ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਡਿਊਟੀ ਦੇ ਰੁਝੇਵਿਆਂ ਦੇ ਬਾਵਜੂਦ ਜਦੋਂ ਸਾਰੇ ਅਧਿਕਾਰੀ ਅਤੇ ਕਰਮਚਾਰੀ ਇਕ ਮੰਚ 'ਤੇ ਇਕੱਠੇ ਹੁੰਦੇ ਹਨ ਤਾਂ ਇਸ ਨਾਲ ਨਾ ਸਿਰਫ ਮਨੋਬਲ ਵਿਚ ਵਾਧਾ ਹੁੰਦਾ ਹੈ, ਸਗੋਂ ਪਰਿਵਾਰਿਕ ਮਾਹੌਲ ਅਤੇ ਆਪਣੇਪਨ ਦੀ ਭਾਵਨਾ ਵੀ ਹੋਰ ਮਜ਼ਬੂਤ ਹੁੰਦੀ ਹੈ | ਚੌਕੀ ਗੋਲੇਵਾਲਾ ਵਿਖੇ ਡਿਊਟੀ ਨਿਭਾ ਰਹੀ ਮਹਿਲਾ ਸਿਪਾਹੀ ਪ੍ਰਭਜੋਤ ਕੌਰ ਨੇ ਪੁਲਿਸ ਪਰਿਵਾਰ ਪ੍ਰਤੀ ਆਪਣੇਪਨ ਨੂੰ ਕਵਿਤਾ ਰਾਹੀਂ ਬਹੁਤ ਹੀ ਭਾਵਪੂਰਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਟਰੈਫਿਕ ਪੁਲਿਸ ਵਿਚ ਡਿਊਟੀ ਨਿਭਾ ਰਹੀ ਮਹਿਲਾ ਸੀਨੀਅਰ ਸਿਪਾਹੀ ਅਨੂ ਬਾਲਾ ਨੇ ਕਵਿਤਾ ਰਾਹੀ ਕਿਹਾ ਕਿ 'ਕੁੜੀ ਹੋ ਕੇ ਘਰ ਨੀ ਸਾਂਭਦੀ ਕਹਿਣ ਵਾਲਿਓ, ਆ ਕੇ ਦੇਖੇ ਸਾਡੇ ਮੈਡਮ ਸਾਰਾ ਸਹਿਰ ਸਾਂਭ ਰਹੇ ਨੇ...ਉਨ੍ਹਾਂ ਦੀ ਇਸ ਭਾਵਪੂਰਣ ਪੇਸ਼ਕਾਰੀ ਨੇ ਸਮਾਗਮ ਦੇ ਮਾਹੌਲ ਨੂੰ ਹੋਰ ਵੀ ਉਤਸ਼ਾਹਪੂਰਨ ਅਤੇ ਮਾਣਮੱਤਾ ਬਣਾ ਦਿੱਤਾ | ਪੀ.ਸੀ.ਆਰ ਦੇ ਇੰਚਾਰਜ ਧਰਮਪਾਲ ਸਿੰਘ ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਫ਼ਰੀਦਕੋਟ ਜ਼ਿਲ੍ਹੇ ਦੇ 03 ਪੁਲਿਸ ਅਧਿਕਾਰੀਆ ਨੂੰ ਵਧੀਆ ਕਾਰਗੁਜ਼ਾਰੀ ਲਈ ਮੈਡਲ ਦੇ ਕੇ ਮੁੱਖ ਮੰਤਰੀ ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬੱਤੀ ਗੁੱਲ ਚੋਰਾਂ ਦੀ ਕਾਰਵਾਈ ਸ਼ੁਰੂ ਅਗਲੀ ਖ਼ਬਰ ਰਾਜਸਥਾਨ ਫੀਡਰ ਨਹਿਰ 'ਚ ਪਿਆ ਪਾੜ
Ad Position 24