20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰਾਜਸਥਾਨ ਫੀਡਰ ਨਹਿਰ 'ਚ ਪਿਆ ਪਾੜ

Ad Position 21
No active advertisement
ਅਜੀਤ ਡੈਸਕ 16-05-2026
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਪਿੰਡ ਫਿਡੇ ਕਲਾਂ ਵਿਚ ਅੱਜ ਸਵੇਰੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਪਤਾ ਲਗਾ ਕੀ ਨਵੀਂ ਬਣੀ ਨਹਿਰ ਰਾਜਸਥਾਨ ਫੀਡਰ ਵਿਚ ਪਿੰਡ ਵਾਲੇ ਪਾਸੇ 100 ਫੁੱਟ ਦਾ ਪਾੜ ਪੈ ਗਿਆ | ਇਸ ਦਾ ਪਤਾ ਲਗਦਿਆਂ ਹੀ ਮਹਿਕਮੇ ਦੇ ਉੱਚ ਅਧਿਕਾਰੀ ਮੌਕੇ 'ਤੇ ਪੁਹੰਚ ਗਏ ਅਤੇ ਪਾੜ ਭਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ | ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇਸ ਮੌਕੇ ਨਹਿਰੀ ਵਿਭਾਗ ਦੇ ਐਕਸੀਅਨ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਨਹਿਰ ਦੀ 2023 ਵਿਚ ਵੀ ਮੁਰੰਮਤ ਹੋਈ ਸੀ ਉਸ ਸਮੇਂ ਦੀ ਬਣੀ ਹੋਈ ਲਾਇਨਿੰਗ ਦਾ ਜੋੜ ਕਮਜ਼ੋਰ ਸੀ ਕਮਜ਼ੋਰ ਹੋਣ ਕਾਰਨ ਮਿੱਟੀ ਬੈਠ ਗਈ ਜਿਸ ਨਾਲ ਇਹ ਪਾੜ ਪੈ ਗਿਆ, ਬਾਕੀ ਅਜੇ ਤੱਕ ਕਾਰਨ ਦਾ ਪਤਾ ਨਹੀਂ ਲੱਗਾ | ਸਾਡੇ 250 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਹਨ | ਅੱਜ ਸ਼ਾਮ ਤੱਕ ਸਾਰਾ ਕੰਮ ਪੂਰਾ ਕਰ ਦਿੱਤਾ ਜਾਵੇਗਾ, ਕਿਸੇ ਕਿਸਮ ਦਾ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ | ਪਿੰਡ ਵਾਸੀਆਂ ਨੇ ਕਿਹਾ ਕਿ ਇਹ ਸਭ ਬੇਈਮਾਨੀ ਕਰਕੇ ਘਟੀਆ ਮਟੀਰੀਅਲ ਲਾ ਕੇ ਬਣਾਈ ਹੈ, ਇਹ ਤਾਂ ਅਜੇ ਪਹਿਲੇ ਦਿਨ ਹੀ ਇਹ ਹਾਲ ਹੈ ਬਾਅਦ ਵਿਚ ਇਸ ਦਾ ਕੀ ਬਣੇਗਾ ਇਸ ਦੇ ਬਣਨ ਵਿਚ ਵੱਡੇ ਪੱਧਰ 'ਤੇ ਭਿ੍ਸ਼ਟਾਚਾਰ ਹੋਇਆ | ਇਸ ਦੇ ਠੇਕੇਦਾਰ ਅਤੇ ਕੰਮ ਕਰਵਾਉਣ ਵਾਲੇ ਅਫ਼ਸਰਾਂ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਮੁਲਾਜ਼ਮਾਂ 'ਚ ਨਵੀਂ ਊਰਜਾ ਅਤੇ ਜਜ਼ਬਾ ਪੈਦਾ ਕਰਨ ਲਈ ਐਸ.ਐਸ.ਪੀ ਵਲੋਂ ਰਾਤਰੀ ਭੋਜ ਅਗਲੀ ਖ਼ਬਰ ਮੈਰਿਟ ਸੂਚੀ 'ਚ ਆਉਣ ਵਾਲੇ ਬੱਚਿਆਂ ਦਾ ਸਨਮਾਨ ਭਲਕੇ
Ad Position 24