15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਅਗਰਵਾਲ ਪੀਰਖਾਨਾ ਗਿੱਦੜਬਾਹਾ ਵਿਖੇ ਧਾਰਮਿਕ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 23-05-2026
ਗਿੱਦੜਬਾਹਾ, 22 ਮਈ (ਪਰਮਜੀਤ ਸਿੰਘ ਥੇੜ੍ਹੀ)-ਬੀਤੀ ਰਾਤ ਅਗਰਵਾਲ ਪੀਰਖਾਨਾ ਗਿੱਦੜਬਾਹਾ ਵਲੋਂ ਪੀਰਖਾਨਾ ਵਿਖੇ ਪੀਰ ਮੀਰਾਂ ਸਾਹਿਬ ਦਾ ਧਾਰਮਿਕ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੌਰਾਨ ਬਾਬਾ ਕਾਲਾ ਸਿੰਗਲਾ ਤੇ ਬਾਬਾ ਡਿੰਪਲ ਵਲੋਂ ਦੀਵਾਨ ਸਜਾਏ ਗਏ ਅਤੇ ਭਜਨ ਗਾਇਕ ਫ਼ੌਜੀ ਭੰਗਚੜ੍ਹੀ ਐਂਡ ਪਾਰਟੀ ਵਲੋਂ ਬਾਬਾ ਦੀ ਭਜਨ ਬੰਦਗੀ ਕੀਤੀ ਗਈ | ਇਸ ਮੌਕੇ ਅਗਰਵਾਲ ਪੀਰਖਾਨਾ ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਕਾਕਾ ਨੇ ਦੱਸਿਆ ਕਿ ਪੀਰ ਬਾਬਾ ਮੀਰਾਂ ਦੀ ਦਰਗਾਹ 'ਤੇ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਧਾਰਮਿਕ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੌਰਾਨ ਬਾਬਾ ਜੀ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ | ਉਨ੍ਹਾਂ ਦੱਸਿਆ ਕਿ ਧਾਰਮਿਕ ਸਮਾਰੋਹ ਦੌਰਾਨ ਪਾਣੀ ਸੇਵਾ ਸ਼ਿਵ ਆਰ.ਓ. ਵਲੋਂ ਨਿਭਾਈ ਗਈ | ਇਸ ਮੌਕੇ ਸਾਬਕਾ ਪ੍ਰਧਾਨ ਪਿਆਰੇ ਲਾਲ ਮਿੱਤਲ, ਡਾ. ਕੇਵਲ ਕ੍ਰਿਸ਼ਨ ਸਿੰਗਲਾ, ਡਾ. ਸਵਰਨ ਲਤਾ ਸਿੰਗਲਾ, ਰਤਨ ਸੋਨੀ, ਮੀਤ ਪ੍ਰਧਾਨ ਪ੍ਰਸ਼ੋਤਮ ਗੋਇਲ, ਖ਼ਜ਼ਾਨਚੀ ਮਹਿੰਦਰਪਾਲ ਗਰਗ, ਸਟੋਰ ਇੰਚਾਰਜ ਰਿੰਕੂ ਬਾਂਸਲ, ਦੁਰਗਾ ਪ੍ਰਸ਼ਾਦ ਟੁਨੀਆ, ਰਾਜਿੰਦਰ ਗੋਰਖਾ, ਬਲਦੇਵ ਮੰਗਲਾ, ਸੁਰਜੀਤ ਰਾਹੀ, ਰਾਕੇਸ਼ ਪਟਵਾਰੀ, ਛਿੰਦੀ ਚੋਟੀਆਂਵਾਲਾ, ਅਨਿਲ ਗਰਗ ਤੋਂ ਇਲਾਵਾ ਪੀਰਖਾਨਾ ਦੇ ਸੇਵਾਦਾਰ ਬਾਬਾ ਦਲਜੀਤ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 12ਵੀਂ 'ਚ ਦੇਸ਼ ਵਿਚੋਂ ਦੂਜੇ ਸਥਾਨ 'ਤੇ ਰਹੀ ਗੁਰਨੂਰ ਕੌਰ ਨੂੰ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਵਧਾਈ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਮੈਨੂੰ ਬਹੁਤ ਸਨਮਾਨ ਦਿੱਤਾ-ਗੁਰਮੀਤ ਸਿੰਘ ਖੁੱਡੀਆਂ
Ad Position 24