ਫ਼ਰੀਦਕੋਟ, 26 ਮਈ (ਜਸਵੰਤ ਸਿੰਘ ਪੁਰਬਾ)-ਨਗਰ ਕੌਂਸਲ ਚੋਣਾਂ 'ਚ ਅੱਜ ਸਵੇਰੇ 8 ਵਜੇ ਤੋਂ ਹੀ ਚੋਣ ਪ੍ਰੀਕ੍ਰਿਆ ਆਰੰਭ ਹੋ ਗਈ ਸੀ ਤੇ ਸ਼ਾਮ 5 ਵਜੇ ਤੱਕ ਤਕਰੀਬਨ 53.88 ਫ਼ੀਸਦੀ ਵੋਟਾਂ ਪੋਲ ਹੋ ਚੁੱਕੀਆਂ ਸਨ | ਇਸ ਵਾਰ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਵੇਖਿਆ ਗਿਆ | ਸਵੇਰੇ 8 ਵਜੇ ਤੋਂ ਬਾਅਦ ਹੀ ਕਈ ਪੋਿਲੰਗ ਸਟੇਸ਼ਨਾਂ 'ਤੇ ਲੰਬੀਆਂ ਕਤਾਰਾਂ 'ਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਨ ਲੱਗ ਪਏ | ਗਰਮੀ ਹੋਣ ਕਾਰਨ ਲੋਕ ਸਵੇਰੇ ਹੀ ਪੋਿਲੰਗ ਸਟੇਸ਼ਨਾਂ 'ਤੇ ਪਹੁੰਚ ਗਏ | ਉਮੀਦਵਾਰ ਵੀ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਨਜ਼ਰ ਆਏ | ਫ਼ਰੀਦਕੋਟ ਸ਼ਹਿਰ 'ਚ 71 ਉਮੀਦਵਾਰ ਆਪਣੇ ਕਿਸਮਤ ਅਜਮਾ ਰਹੇ ਹਨ | ਜਿਨ੍ਹਾਂ ਵਿਚ ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ, ਭਾਜਪਾ, ਬਸਪਾ ਅਤੇ ਆਜ਼ਾਦ ਉਮੀਦਵਾਰ ਸ਼ਾਮਿਲ ਹਨ | ਹਰ ਪੋਲਿੰਗ ਸਟੇਸ਼ਨ 'ਤੇ ਮਾੜੀ ਘਟਨਾ ਨੂੰ ਰੋਕਣ ਲਈ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਅੰਗਹੀਣਾਂ ਨੂੰ ਵੋਟ ਪਾਉਣ ਲਈ ਵੀਲ੍ਹ ਚੇਅਰ ਅਤੇ ਵੋਟਰਾਂ ਦੇ ਬੈਠਣ, ਪੀਣ ਵਾਲੇ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ | ਚੋਣ ਅਮਲਾ ਵੀ ਆਪਣੀ ਡਿਊਟੀ ਬਿਨਾਂ ਕਿਸੇ ਡਰ ਭੈਅ ਤੋਂ ਕਰ ਰਿਹਾ ਸੀ | ਇਹ ਵੋਟਾਂ ਇਸ ਵਾਰ ਬੈਲਟ ਪੇਪਰ 'ਤੇ ਪਾਈਆਂ ਗਈਆਂ | ਇਸ ਤੋਂ ਪਹਿਲਾਂ ਵੋਟਰ ਨੂੰ ਚੋਣ ਅਮਲੇ ਵਲੋਂ ਵੋਟ ਨੂੰ ਪਾਉਣ ਸਬੰਧੀ ਅਤੇ ਬੈਲਟ ਪੇਪਰ ਸਬੰਧੀ ਪੂਰੀ ਜਾਣਕਾਰੀ ਸਤਿਕਾਰ ਨਾਲ ਦਿੱਤੀ ਜਾ ਰਹੀ ਸੀ |
ਫ਼ਰੀਦਕੋਟ 'ਚ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਹੋਇਆ ਪੂਰਾ-53.88 ਫ਼ੀਸਦੀ ਪੋਿਲੰਗ ਹੋਈ
ਅਜੀਤ ਡੈਸਕ
27-05-2026