08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

80 ਸਾਲ ਦੀ ਬਜ਼ੁਰਗ ਮਹਿਲਾ ਡਾਕਟਰ ਨੇ ਵੋਟਿੰਗ ਪ੍ਰਬੰਧਾਂ 'ਤੇ ਜਤਾਈ ਨਾਰਾਜ਼ਗੀ <br/>

Ad Position 21
No active advertisement
ਅਜੀਤ ਡੈਸਕ 27-05-2026
ਮਲੋਟ, 26 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਦੌਰਾਨ ਜਿੱਥੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਵੋਟਿੰਗ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਅਤੇ ਕਈ ਰਾਜਨੀਤਿਕ ਆਗੂਆਂ ਨੇ ਸੰਤੁਸ਼ਟੀ ਪ੍ਰਗਟਾਈ, ਉੱਥੇ ਸ਼ਹਿਰ ਦੀ 80 ਸਾਲਾ ਔਰਤਾਂ ਦੇ ਰੋਗਾਂ ਦੀ ਮਾਹਰ ਡਾ. ਦਵਿੰਦਰ ਕੌਰ ਸੇਖੋਂ ਪਤਨੀ ਰਿਟਾ. ਸਿਵਲ ਸਰਜਨ ਡਾ. ਗੁਰਜੰਟ ਸਿੰਘ ਸੇਖੋਂ ਨੇ ਆਪਣੇ ਵੋਟਿੰਗ ਤਜ਼ਰਬੇ ਨੂੰ ਲੈ ਕੇ ਨਾਰਾਜ਼ਗੀ ਜਤਾਈ | ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਪਤੀ ਸਵੇਰੇ 7:45 ਵਜੇ ਤੋਂ ਵੋਟ ਪਾਉਣ ਲਈ ਨਿਕਲੇ, ਪਰ ਬੂਥ ਤੇ ਵਾਰਡ ਬਦਲੇ ਹੋਣ ਕਾਰਨ ਗਲੀਆਂ ਵਿਚ ਖ਼ੱਜਲ-ਖ਼ੁਆਰ ਹੁੰਦੇ ਰਹੇ | ਉਨ੍ਹਾਂ ਕਿਹਾ ਕਿ ਦੋਵੇਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ, ਫ਼ਿਰ ਵੀ ਕਿਸੇ ਵਲੋਂ ਸਹਾਇਤਾ ਨਹੀਂ ਦਿੱਤੀ ਗਈ ਅਤੇ ਵੀਲ੍ਹ ਚੇਅਰ ਵਰਗਾ ਪ੍ਰਬੰਧ ਵੀ ਨਜ਼ਰ ਨਹੀਂ ਆਇਆ | ਉਨ੍ਹਾਂ ਨੇ ਸਰਕਾਰ ਕੋਲ ਬਜ਼ੁਰਗ ਤੇ ਬਿਮਾਰ ਵੋਟਰਾਂ ਲਈ ਸਹੂਲਤਾਂ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ | ਵਰਨਣਯੋਗ ਹੈ ਕਿ ਮਹਿਲਾ ਡਾਕਟਰ ਖ਼ੁਦ ਕੈਂਸਰ ਦੀ ਮਰੀਜ਼ ਹੈ ਅਤੇ ਡਾਕਟਰ ਗੁਰਜੰਟ ਸਿੰਘ ਸੇਖੋਂ ਦੀ ਕਲੋਟ ਕਾਰਨ ਸਿਹਤ ਨਾਸਾਜ ਹੈ |

Ad Position 22
No active advertisement
ਪਿਛਲੀ ਖ਼ਬਰ ਮਲੋਟ ਦੇ ਵਾਰਡ ਨੰਬਰ 23 'ਚ ਚੋਣਾਂ ਦੌਰਾਨ ਭਾਰੀ ਹੰਗਾਮਾ, ਮਾਹੌਲ ਤਣਾਅਪੂਰਨ ਰਿਹਾ <br/> ਅਗਲੀ ਖ਼ਬਰ ਸਰਕਾਰੀ ਰਸਤੇ ਦੀ ਨਿਸ਼ਾਨਦੇਹੀ ਮਗਰੋਂ ਦੋ ਕਿਸਾਨ ਧਿਰਾਂ 'ਚ ਖੂਨੀ ਝੜਪ
Ad Position 24