08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜਦੋਂ ਪੁਲਿਸ ਨੇ 'ਆਪ' ਆਗੂ ਵਲੋਂ ਪੋਲਿੰਗ ਸਟੇਸ਼ਨ ਅੱਗੇ ਲਾਏ ਪੋਲਿੰਗ ਬੂਥ ਨੂੰ ਚੁਕਵਾਇਆ <br/>

Ad Position 21
No active advertisement
ਅਜੀਤ ਡੈਸਕ 27-05-2026
ਗਿੱਦੜਬਾਹਾ, 26 ਮਈ (ਪਰਮਜੀਤ ਸਿੰਘ ਥੇੜ੍ਹੀ, ਸ਼ਿਵਰਾਜ ਸਿੰਘ ਬਰਾੜ)-ਨਗਰ ਕੌਂਸਲ ਗਿੱਦੜਬਾਹਾ ਵਿਖੇ ਪੈ ਰਹੀਆਂ ਵੋਟਾਂ ਦੌਰਾਨ ਉਸ ਸਮੇਂ ਇਕ ਪੁਲਿਸ ਅਧਿਕਾਰੀ ਨਾਲ ਇਕ 'ਆਪ' ਆਗੂ ਦੀ ਤਲਖ਼ਕਲਾਮੀ ਹੋ ਗਈ, ਜਦੋਂ ਪੁਲਿਸ ਅਧਿਕਾਰੀ ਨੇ ਉਸ ਨੂੰ ਪੋਲਿੰਗ ਸਟੇਸ਼ਨ ਅੱਗੇ ਲੱਗੇ ਪੋਲਿੰਗ ਬੂਥ ਨੂੰ ਚੁਕਵਾਉਣ ਲਈ ਕਿਹਾ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਿਖੇ ਨਗਰ ਕੌਂਸਲ ਦੀਆਂ ਵੋਟਾਂ ਪੈਣ ਦਾ ਕੰਮ ਸਵੇਰ ਤੋਂ ਅਮਨ-ਆਮਾਨ ਨਾਲ ਚੱਲ ਰਿਹਾ ਸੀ | ਆਮ ਲੋਕਾਂ ਵਲੋਂ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਸਨ | ਪੋਲਿੰਗ ਸਟੇਸ਼ਨ ਨੰਬਰ 139-140 ਦੇ ਦਰਵਾਜ਼ੇ ਤੋਂ ਮਹਿਜ਼ 10 ਕੁ ਫੁੱਟ ਦੀ ਹੀ ਦੂਰੀ 'ਤੇ ਇਕ 'ਆਪ' ਆਗੂ ਵਲੋਂ ਆਪਣੇ ਵਰਕਰਾਂ ਨਾਲ ਪੋਲਿੰਗ ਬੂਥ ਲਗਾ ਦਿੱਤਾ ਗਿਆ, ਜਿੱਥੇ ਵੋਟਰਾਂ ਨੂੰ ਪਰਚੀਆਂ ਕੱਟ ਕੇ ਦਿੱਤੀਆਂ ਜਾਣ ਲੱਗੀਆਂ | ਇਸ ਨਾਲ ਪੋਲਿੰਗ ਸਟੇਸ਼ਨ ਅੱਗੇ ਵੋਟਰਾਂ ਦਾ ਇਕੱਠ ਹੋਣ ਲੱਗ ਗਿਆ ਅਤੇ ਵੋਟ ਪਾਉਣ ਲਈ ਆਉਣ ਵਾਲੇ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਜਾਣ ਲਈ ਪ੍ਰੇਸ਼ਾਨੀ ਪੈਦਾ ਹੋ ਗਈ | ਇਸ ਦੌਰਾਨ ਅਚਾਨਕ ਦੌਰੇ 'ਤੇ ਆਏ ਐੱਸ.ਐੱਚ.ਓ. ਦੀਪਿਕਾ ਕੰਬੋਜ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਹਰਕਤ ਵਿਚ ਆਉਂਦਿਆਂ ਪੋਲਿੰਗ ਬੂਥ ਨੂੰ ਚੁੱਕਣ ਲਈ ਕਿਹਾ | ਪ੍ਰੰਤੂ 'ਆਪ' ਆਗੂ ਪੋਲਿੰਗ ਬੂਥ ਲਗਾਉਣ ਲਈ ਬਜਿੱਦ ਰਿਹਾ | ਇਸ ਦੌਰਾਨ ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਜਤਿੰਦਰ ਸਿੰਘ ਨੇ ਸਖ਼ਤ ਲਹਿਜ਼ੇ ਨਾਲ ਤਾੜਨਾ ਕਰਦਿਆਂ ਕਿਹਾ ਕਿ ਕਾਨੂੰਨ ਸਭ ਲਈ ਇਕ ਹੈ ਅਤੇ ਪੋਲਿੰਗ ਸਟੇਸ਼ਨ ਤੋਂ ਦੂਰ ਬਣਦੀ ਦੂਰੀ 'ਤੇ ਹੀ ਕੋਈ ਪੋਲਿੰਗ ਬੂਥ ਲਗਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕਿਸੇ ਨੂੰ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਪੁਲਿਸ ਅਧਿਕਾਰੀ ਵਲੋਂ ਐਨੀ ਹਦਾਇਤ ਕਰਨ ਦੀ ਦੇਰੀ ਸੀ ਤਾਂ ਪੋਲਿੰਗ ਬੂਥ ਨੂੰ ਤੁਰੰਤ ਹਟਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਸੰਨੀ ਬਰਾੜ 'ਤੇ ਲੱਗੇ ਫ਼ੌਜੀ ਪਰਿਵਾਰਾਂ ਨੂੰ ਭਾਜਪਾ ਦੇ ਹੱਕ 'ਚ ਵੋਟ ਪਾਉਣ ਦੇ ਦੋਸ਼ <br/> ਅਗਲੀ ਖ਼ਬਰ ਜੈਤੋ ਨਗਰ ਕੌਂਸਲ ਚੋਣਾਂ ਦੌਰਾਨ ਹੋਈਆਂ ਝੜਪਾਂ-ਇਕ ਵਿਅਕਤੀ ਦਾ ਸਿਰ ਪਾੜਿਆ <br/>
Ad Position 24