ਬਾਜਾਖਾਨਾ, 30 ਮਈ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਪੈਂਦੇ ਪਿੰਡ ਮੱਲਾ ਵਿਖੇ ਪ੍ਰਵੇਜ ਆਲਮ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਵਲੋਂ ਮਿਲ ਕੇ ਬਕਰੀਦ ਮਨਾਈ ਗਈ | ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੂਠਾ ਨਾ ਬੋਲਣਾ ਅਤੇ ਚੁਗਲੀ ਨਿੰਦਿਆ ਨਾ ਕਰਨੀ ਇਹ ਵੀ ਇਕ ਕੁਰਬਾਨੀ ਹੈ ਜਿਨ੍ਹਾਂ ਚਿਰ ਤੁਸੀਂ ਸੱਚੇ ਮਨੋ ਆਪਣੇ ਗੁਰੂ ਦੀ ਆਗਿਆ 'ਚ ਨਹੀਂ ਚਲਦੇ ਫਿਰ ਗੁਰੂ ਕਿਵੇਂ ਤੁਹਾਡੀ ਬਾਂਹ ਕਿਵੇਂ ਫੜੇਗਾ | ਮੁਸਲਿਮ ਭਾਈਚਾਰੇ ਵਲੋਂ ਈਦ ਦੀ ਨਮਾਜ਼ ਅਦਾ ਕਰਨ ਉਪਰੰਤ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ, ਦੇਸ਼ ਦੀ ਤਰੱਕੀ ਲਈ ਦੁਆ ਕੀਤੀ ਗਈ | ਮੁਸਲਿਮ ਭਾਈਚਾਰੇ ਵਲੋਂ ਵੱਡੀ ਗਿਣਤੀ ਵਿਚ ਈਦਗਾਹ ਬਾਬਾ ਫ਼ਰੀਦ ਪਿੰਡ ਮੱਲਾ ਵਿਚ ਈਦ ਦੀ ਨਮਾਜ਼ ਅਦਾ ਕੀਤੀ ਗਈ ਅਤੇ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਗਈ ¢