ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਿਰੁੱਧ ਅਧਿਆਪਕਾਂ ਅਤੇ ਸਮੁੱਚੇ ਪੰਜਾਬ ਅੰਦਰ ਮੁਲਾਜ਼ਮਾਂ ਨੇ ਸੰਘਰਸ਼ ਦਾ ਐਲਾਨ ਕਰਦਿਆਂ ਇਕਤਰਫ਼ਾ ਲਕੀਰ ਖਿੱਚ ਦਿੱਤੀ ਹੈ | ਜਿਸ ਤਹਿਤ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਅੱਜ ਵਿਦਿਆ ਭਵਨ ਮੋਹਾਲੀ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਸਮੁੱਚੇ ਪੰਜਾਬ ਦੇ ਅਧਿਆਪਕ ਵੱਡੀ ਗਿਣਤੀ 'ਚ ਸ਼ਾਮਿਲ ਹੋ ਰਹੇ ਹਨ | ਇਸ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਅਧਿਆਪਕਾਂ ਦਾ ਕਾਫ਼ਲਾ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਸ਼ਰਮਾ, ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾਲ, ਸਕੱਤਰ ਮਨਜੀਤ ਸਿੰਘ ਥਾਂਦੇਵਾਲਾ, ਪ੍ਰੈੱਸ ਸਕੱਤਰ ਪਰਮਜੀਤ ਸਿੰਘ, ਵਿਕਰਮਜੀਤ ਸਿੰਘ ਸੰਧੂ, ਅਮਨਦੀਪ ਸਿੰਘ ਗਿੱਲ, ਗੁਰਮੀਤ ਸਿੰਘ ਹੁੰਦਲ, ਲਵਪ੍ਰੀਤ ਸਿੰਘ ਫਤੂਹੀਖੇੜਾ, ਜਸਵਿੰਦਰ ਸਿੰਘ ਥਰਾਜਵਾਲਾ ਦੀ ਅਗਵਾਈ ਹੇਠ ਰਵਾਨਾ ਹੋਇਆ | ਅਧਿਆਪਕਾਂ ਦੇ ਇਸ ਕਾਫ਼ਲੇ ਨੂੰ ਹਿੰਮਤ ਸਿੰਘ ਤੇ ਕੁਲਵਿੰਦਰ ਸਿੰਘ ਸਾਬਕਾ ਪ੍ਰਧਾਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਅਧਿਆਪਕ ਆਗੂਆਂ ਨੇ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਪਿਛਲੇ ਚਾਰ ਸਾਲ ਬੀਤਣ ਦੇ ਬਾਵਜੂਦ ਕੋਈ ਵੀ ਮੀਟਿੰਗ ਅਧਿਆਪਕਾਂ ਨਾਲ ਨਹੀਂ ਕੀਤੀ ਗਈ | ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਅਧੂਰਾ ਨੋਟੀਫ਼ਿਕੇਸ਼ਨ ਚਾਰ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਵੀ ਲਾਗੂ ਨਹੀਂ ਕੀਤਾ ਗਿਆ, 6ਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਅਧੂਰੇ ਪਏ ਹਨ, ਜਦਕਿ ਕੇਂਦਰ ਸਰਕਾਰ ਵਲੋਂ 8ਵਾਂ ਤਨਖ਼ਾਹ ਕਮਿਸ਼ਨ ਵੀ ਲਾਗੂ ਕਰਨ ਦੀਆਂ ਤਿਆਰੀਆਂ ਹਨ | ਇਸ ਮੌਕੇ ਮਨਦੀਪ ਸਿੰਘ ਗਿੱਲ, ਰਮੇਸ਼ ਵਰਮਾ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ ਮੌੜ, ਰਾਜੀਵ ਕੱਕੜ, ਅਮਰੀਕ ਸਿੰਘ ਕਾਲੜਾ, ਮੁਕੇਸ਼ ਕੁਮਾਰ, ਕੁਲਬੀਰ ਜੋਸ਼ੀ, ਹਰਜੀਤ ਸਿੰਘ ਮੁਕਤਸਰ, ਗੁਰਜਿੰਦਰ ਸਿੰਘ ਮੁਕਤਸਰ, ਬਲਕਰਨ ਸਿੰਘ ਮੁਕਤਸਰ, ਗੁਰਰਾਜ ਸਿੰਘ ਮੁਕਤਸਰ, ਸੁਰਿੰਦਰ ਪਾਲ ਸ਼ਰਮਾ ਮੁਕਤਸਰ, ਦਵਿੰਦਰ ਸਿੰਘ ਮਾਨ, ਗੁਰਪ੍ਰੀਤ ਸਿੰਘ ਗਿੱਲ, ਅਰੁਣ ਨਿਗਮ, ਮੰਗਤ ਜੱਗਾ, ਪਿ੍ੰਸੀਪਲ ਗੁਰਬਿੰਦਰਪਾਲ ਸਿੰਘ ਮਠਾੜੂ, ਪਿ੍ੰਸੀਪਲ ਬਲਜੀਤ ਸਿੰਘ, ਜਗਜੀਤ ਸਿੰਘ, ਹੈੱਡ ਮਾਸਟਰ ਬਲਰਾਜ ਸਿੰਘ, ਮਨਜੀਤ ਸਿੰਘ, ਰਾਜੇਸ਼ ਕੌਸ਼ਿਕ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਤਰੁਣ ਕੁਮਾਰ, ਅਨਿਲ ਕੁਮਾਰ, ਅਜੇ ਗੋਇਲ, ਭਾਰਤ ਭੂਸ਼ਣ, ਜਸਵੰਤ ਸੁਥਾਰ ਅਬੋਹਰ, ਜਸਕਰਨ ਸਿੰਘ, ਸੁਰਿੰਦਰ ਮੋਹਨ, ਲੇਖ ਰਾਜ, ਪਰਮਿੰਦਰ ਮੁਕਤਸਰ, ਰਜਿੰਦਰ ਸਿੰਘ, ਸਤੀਸ਼ ਕੁਮਾਰ, ਰਕੇਸ਼ ਕਾਲੜਾ, ਮੋਹਿਤ ਗਰਗ, ਰਤਨ ਪੋਪਲੀ, ਪਰਮਿੰਦਰ ਸਿੰਘ, ਗੁਰਭੇਜ ਸਿੰਘ, ਵਿਕਰਮ ਮਲੋਟ, ਲਖਵੀਰ ਸਿੰਘ, ਜਸਕਰਨ ਸਿੰਘ, ਅਮਰ ਵਰਮਾ ਮਲੋਟ ਹਾਜ਼ਰ ਸਨ |