ਸ੍ਰੀ ਮੁਕਤਸਰ ਸਾਹਿਬ, 25 ਜੂਨ (ਹਰਮਹਿੰਦਰ ਪਾਲ)-ਫ਼ਿਰੋਜ਼ਪੁਰ ਸਰਕਲ ਦੀ ਪੰਜਾਬ ਨੋਨ ਗੈਸਟਿਡ ਫੋਰੈਸਟ ਅਫ਼ਸਰ ਯੂਨੀਅਨ ਵਲੋਂ ਬੀਤੇ ਦਿਨੀਂ ਦਿੱਤੇ ਗਏ ਅਲਟੀਮੇਟਮ ਅਨੁਸਾਰ ਦਫ਼ਤਰ ਵਣ ਮੰਡਲ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਖ਼ਿਲਾਫ਼ ਸਮੂਹ ਕਰਮਚਾਰੀਆਂ ਵਲੋਂ ਸੰਕੇਤਕ ਧਰਨਾ ਲਗਾਇਆ ਗਿਆ। ਧਰਨੇ ’ਚ ਫ਼ਿਰੋਜ਼ਪੁਰ ਸਰਕਲ ਦੇ ਮੰਡਲਾਂ ਤੇ ਹੋਰ ਪੰਜਾਬ ਦੇ ਮੰਡਲਾਂ ਤੋਂ ਆਏ ਬੁਲਾਰੇ ਸਾਥੀਆਂ ਵਲੋਂ ਸੰਬੋਧਨ ਕੀਤਾ ਗਿਆ। ਵਣ ਮੰਡਲ ਅਫ਼ਸਰ ਅੰਮ੍ਰਿਤਪਾਲ ਸਿੰਘ ਦੀਆਂ ਵਧੀਕੀਆਂ ਬਾਰੇ ਦੱਸਿਆ ਗਿਆ ਕਿ ਇਸ ਵਣ ਮੰਡਲ ਅਫ਼ਸਰ ਵਲੋਂ ਫ਼ੀਲਡ ਅਮਲੇ ਨਾਲ ਮਾੜੀ ਸ਼ਬਦਾਵਲੀ, ਜਾਤੀਸੂਚਕ ਸ਼ਬਦ, ਮਹਿਲਾ ਕਰਮਚਾਰੀਆਂ ਬਾਰੇ ਮਾੜੀ ਸ਼ਬਦਾਵਲੀ ਵਰਤਣ ’ਤੇ ਵਣ ਮੰਡਲ ਅਫ਼ਸਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਵਿਚ ਸਾਥੀਆਂ ਨੇ ਆਪਣੇ ਨਾਲ ਹੁੰਦੀਆਂ ਵਧੀਕੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸੂਬਾ ਪ੍ਰਧਾਨ ਨੇ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਕਿਹਾ ਕਿ ਸਾਡੀ ਮੰਗ ਇਹ ਹੈ ਕਿ ਵਣ ਮੰਡਲ ਅਫ਼ਸਰ ਦੀ ਤੁਰੰਤ ਬਦਲੀ ਕੀਤੀ ਜਾਵੇ, ਵਣ ਕਰਮਚਾਰੀਆਂ ਖ਼ਿਲਾਫ਼ ਕੱਢੇ ਗਏ ਮਾਰੂ ਪੱਤਰ ਰੱਦ ਕੀਤੇ ਜਾਣ। ਜਦੋਂ ਤੱਕ ਵਣ ਮੰਡਲ ਅਫ਼ਸਰ ਦੀ ਬਦਲੀ ਨਹੀਂ ਹੁੰਦੀ, ਉਦੋਂ ਤੱਕ ਰੋਜ਼ ਧਰਨਾ ਜਾਰੀ ਰਹੇਗਾ। ਸਾਥੀਆਂ ਵਲੋਂ 30 ਜੂਨ ਤੱਕ ਇਹ ਧਰਨਾ ਸਵੇਰੇ 9 ਤੋਂ ਦੁਪਹਿਰ 1:30 ਵਜੇ ਤੱਕ ਜਾਰੀ ਰਹੇਗਾ। ਇਸ ਮੌਕੇ ਸਕੱਤਰ ਹਰਦੀਪ ਸਿੰਘ ਪਨੇਸਰ, ਸਾਬਕਾ ਸੂਬਾ ਪ੍ਰਧਾਨ ਜਗਦੀਪ ਸਿੰਘ ਢਿੱਲੋਂ (ਰਿਟਾ.), ਬਲਵਿੰਦਰ ਸਿੰਘ ਸੰਧੂ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਮਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ, ਰਸ਼ਪਾਲ ਸਿੰਘ ਮੱਲੀ ਰਿਟਾ. ਰੇਂਜ ਅਫ਼ਸਰ, ਜਸਵਿੰਦਰ ਸਿੰਘ ਔਲਖ ਬਠਿੰਡਾ ਮੰਡਲ, ਉਪਿੰਦਰ ਸਿੰਘ ਪ੍ਰਧਾਨ ਬਠਿੰਡਾ ਮੰਡਲ, ਜਗਦੀਪ ਸਿੰਘ ਫ਼ੌਜੀ ਮੰਡਲ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਅਮਨਦੀਪ ਥਾਂਦੇਵਾਲੀਆ, ਮੰਡਲ ਸਕੱਤਰ ਗੁਰਪ੍ਰੀਤ ਕੌਰ ਰੇਂਜ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਜਸਵੀਰ ਸਿੰਘ ਖਨੌਰੀ ਮੰਡਲ ਪ੍ਰਧਾਨ ਸੰਗਰੂਰ, ਜਸਵੀਰ ਸਿੰਘ ਚੀਮਾ ਮੰਡਲ ਪ੍ਰਧਾਨ, ਬਲਤੇਜ ਸਿੰਘ ਫ਼ੌਜੀ, ਗੁਰਕੀਰਤ ਸਿੰਘ ਸਰਕਲ ਪ੍ਰਧਾਨ, ਅਮਰਿੰਦਰ ਸਿੰਘ ਅਤੇ ਪ੍ਰਗਟ ਸਿੰਘ ਨਾਭਾ ਆਦਿ ਹਾਜ਼ਰ ਸਨ।