ਦੋਦਾ, 25 ਜੂਨ (ਰਵੀਪਾਲ)-ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ‘ਮੇਰੀ ਰਸੋਈ’ ਸਕੀਮ ਤਹਿਤ ਪਿੰਡ ਸੁਖਨਾ ਅਬਲੂ ਵਿਖੇ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਸਰਪੰਚ ਤੇ ਪੰਚਾਇਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਆਪਣੇ ਸਾਰੇ ਵਾਅਦੇ ਪੂਰੇ ਕਰਦੇ ਹੋਏ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਚਲਾਈ ਜਾ ਰਹੀ ‘ਮੇਰੀ ਰਸੋਈ’ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਘਰੇਲੂ ਰਸੋਈ ’ਚ ਵਰਤੋਂ ਕਰਨ ਵਾਲੇ ਸਾਮਾਨ ਦੀਆਂ ਰਾਸ਼ਨ ਕਿੱਟ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਪਰਮਿੰਦਰਜੀਤ ਸਿੰਘ ਲਵਲੀ ਬਰਾੜ ਸਰਪੰਚ, ਅਮਨਜੀਤ ਸਿੰਘ ਬਰਾੜ ਪੰਚ, ਗੋਲਡੀ ਅਹੂਜਾ, ਖੁਸ਼ੀ ਬਰਾੜ, ਡੀਪੂ ਹੋਲਡਰ ਸੁਰਜੀਤ ਸਿੰਘ ਅਹੂਜਾ, ਸੁਖਮੰਦਰ ਸਿੰਘ ਅਹੂਜਾ ਤੇ ਸਮੂਹ ਪੰਚਾਇਤ ਤੇ ਲਾਭਪਾਤਰੀ ਅਤੇ ਵਰਕਰ ਹਾਜ਼ਰ ਸਨ।