ਰਾਹੋਂ, 25 ਜੂਨ (ਉਂਕਾਰ ਸਿੰਘ ਰਾਠੋਰ)-ਮੁਹੱਲਾ ਖੋਸਲਾ ਰਾਹੋਂ ਸਥਿਤ ਪ੍ਰਾਚੀਨ ਡੇਰਾ ਗੋਸਾਈ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ਮੌਕੇ ਇਕ ਵਿਸ਼ਾਲ ਭੰਡਾਰਾ ਡੇਰੇ ਦੇ ਮਹੰਤ ਗੰਗਾ ਨੰਦ ਪੁਰੀ ਜੀ ਮਹਾਰਾਜ ਦੀ ਨਿਗਰਾਨੀ ਹੇਠ ਸ਼ਰਧਾ ਨਾਲ ਕੀਤਾ। ਇਸ ਮੌਕੇ ਮੰਦਰ ਵਿਚ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ। ਇਸ ਤੋਂ ਬਾਅਦ ਸ੍ਰੀ ਰਾਮਾਇਣ ਦੇ ਪਾਠ ਦੇ ਭੋਗ ਪਾਏ ਗਏ ਤੇ ਮੰਦਰ ਵਿਚ ਹਵਨ ਕੀਤਾ। ਪ੍ਰਸਿੱਧ ਗਾਇਕ ਆਸ਼ੂ ਦਿਗਵਾ ਨੇ ਭਗਵਾਨ ਸ੍ਰੀ ਰਾਮ ਦੀ ਉਸਤਤ ਬਹੁਤ ਧੂਮਧਾਮ ਨਾਲ ਗਾਈ। ਇਸ ਮੌਕੇ ਡੇਰੇ ਦੇ ਮਹੰਤ ਸ੍ਰੀ ਗੰਗਾਨੰਦਪੁਰੀ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਇਸ ਮੌਕੇ ਇਕ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਡਾ. ਨਛੱਤਰ ਪਾਲ, ਰਮਨ ਸ਼ਰਮਾ, ਇੰਦਰੇਸ਼ ਸ਼ਰਮਾ, ਬਿੱਟੂ ਸ਼ਰਮਾ, ਸਾਬਕਾ ਨਗਰ ਕੌਂਸਲ ਪ੍ਰਧਾਨ ਹੇਮੰਤ ਰਣਦੇਵ ਬੌਬੀ, ਕੌਂਸਲਰ ਰਸ਼ਮੀ ਰਣਦੇਵ, ਮੁਕੇਸ਼ ਚੋਪੜਾ, ਬਲਦੇਵ ਸਿੰਘ ਭਾਗੀ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਰਾਜੀਵ ਖੋਸਲਾ, ਸੰਜੀਵ ਖੋਸਲਾ, ਮਮਤਾ ਖੋਸਲਾ, ਕੁਲਵਿੰਦਰ ਕੌਰ, ਰੇਣੂ ਬਾਲਾ, ਸੁਰਿੰਦਰ ਕੁਮਾਰ, ਜਗਜੀਤ ਸਿੰਘ ਰਾਠੌਰ, ਸੰਜੀਵ ਕੁਮਾਰ, ਸੁਰਿੰਦਰ ਕੁਮਾਰ, ਦੀਪਕ, ਨਵੀਨ, ਯੁਵਰਾਜ ਸ਼ਰਮਾ, ਯੁਵਰਾਜਪਾਲ, ਦੀਪਕ, ਯਸ਼ਪਾਲ ਜਾਂਗੜਾ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮੋਹਨ ਲਾਲ ਜਾਂਗੜਾ, ਕੌਂਸਲਰ ਮਹਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ।
ਪ੍ਰਾਚੀਨ ਡੇਰਾ ਗੋਸਾਈ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ਮੌਕੇ ਵਿਸ਼ਾਲ ਭੰਡਾਰਾ ਤੇ ਮੇਲਾ
ਅਜੀਤ ਡੈਸਕ
26-06-2026