05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਪਿੰਡ ਵੜਿੰਗ ਪਾਣੀ ਦੀ ਬੂੰਦ-ਬੂੰਦ ਨੂੰ ਤਰਸਿਆ

Ad Position 21
No active advertisement
ਅਜੀਤ ਡੈਸਕ 03-07-2026
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਹਰਮਹਿੰਦਰਪਾਲ)-ਲਾਗਲੇ ਪਿੰਡ ਵੜਿੰਗ ਦਾ ਧਰਤੀ ਹੇਠਲਾ ਪਾਣੀ ਜ਼ਹਿਰੀ ਹੈ। ਪਸ਼ੁੂਆਂ ਅਤੇ ਇਨਸਾਨਾਂ ਲਈ ਲੋੜੀਂਦੇ ਪਾਣੀ ਵਾਸਤੇ ਸਰਹੰਦ ਕੈਨਾਲ ਤੋਂ ਪਿੰਡ ਵੜਿੰਗ ਤੱਕ ਜ਼ਮੀਨਦੋਜ਼ ਪਾਈਪ ਪਾਈ ਹੈ। ਪਿੰਡ ਲਾਗੇ ਇਕ ਸੇਮ ਨਾਲੇ ਦੇ ਬਣ ਰਹੇ ਪੁੱਲ ਵਾਸਤੇ ਸੜਕ ਪੁੱਟਣ ਲੱਗਿਆਂ ਮਸ਼ੀਨ ਵਾਲਿਆਂ ਨੇ ਇਹ ਜ਼ਮੀਨਦੋਜ਼ ਪਾਈਪ ਤੋੜ ਦਿੱਤੀ। ਇਸ ਨਾਲ ਪਿੰਡ ਦੀ ਪਾਣੀ ਦੀ ਸਪਲਾਈ ਬੰਦ ਹੋ ਗਈ। ਅੱਤ ਦੀ ਗਰਮੀ ’ਚ ਪਾਣੀ ਲੈਣ ਲਈ ਪਿੰਡ ਵਾਸੀ ਕਰੀਬ ਚਾਰ ਕਿਲੋਮੀਟਰ ਦੂਰ ਸਰਹੰਦ ਫੀਡਰ ਨਹਿਰ ’ਤੇ ਜਾਂਦੇ ਹਨ। ਪੀਣ ਵਾਲਾ ਪਾਣੀ ਡਰੰਮੀਆਂ ’ਚ ਲਿਆਉਂਦੇ ਹਨ। ਪਿੰਡ ਵਾਸੀਆਂ ਦਰਸ਼ਨ ਸਿੰਘ, ਰਮਨਦੀਪ ਪੰਚ, ਹਰਗੋਬਿੰਦ ਸਿੰਘ, ਨੰਦ ਸਿੰਘ, ਜੁਗਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਪਾਣੀ ਦਾ ਇੱਕੋ-ਇਕ ਸਾਧਨ ਇਹੀ ਪਾਈਪ ਲਾਈਨ ਹੈ। ਇਹੀ ਪਾਣੀ ਵਾਟਰ ਵਰਕਸ ਦੀਆਂ ਡਿੱਗੀਆਂ ਵਿਚ ਪੈਂਦਾ ਹੈ। ਫਿਰ ਇਹੀ ਪਾਣੀ ਸਾਫ਼ ਕਰਕੇ ਲੋਕਾਂ ਨੂੰ ਘਰਾਂ ਵਿਚ ਪੀਣ ਲਈ ਭੇਜਿਆ ਜਾਂਦਾ ਹੈ। ਪਰ ਹੁਣ ਪਾਣੀ ਬੰਦ ਹੋਣ ਕਰਕੇ ਲੋਕ ਆਪੋ-ਆਪਣੇ ਸਾਧਨਾਂ ਰਾਹੀਂ ਚਾਰ ਕਿਲੋਮੀਟਰ ਦੂਰ ਤੋਂ ਸਾਰਾ ਦਿਨ ਪਾਣੀ ਢੋਂਹਦੇ ਹਨ। ਪਾਈਪ ਤੋੜਨ ਵਾਲਾ ਠੇਕੇਦਾਰ ਕੋਈ ਗੱਲ ਨਹੀਂ ਸੁਣਦਾ। ਪਿੰਡ ਵਾਲੇ ਆਪਣੇ ਖਰਚੇ ’ਤੇ ਪਾਈਪ ਪਾ ਰਹੇ ਹਨ। ਉਧਰ ਪਾਣੀ ਬੰਦ ਹੋਣ ਕਰਕੇ ਪਿੰਡ ਦੇ ਵਾਟਰ ਵਰਕਸ ਦੀਆਂ ਡਿੱਗੀਆਂ ਸੁੱਕ ਗਈਆਂ। ਡਿੱਗੀਆਂ ਵਿਚਲੀਆਂ ਮੱਛੀਆਂ ਮਰ ਗਈਆਂ। ਹੁਣ ਡਿੱਗੀਆਂ ਨੂੰ ਸਾਫ਼ ਕਰਵਾਉਣ ਲਈ ਲੱਖਾਂ ਰੁਪਏ ਦਾ ਖਰਚਾ ਕਰਨਾ ਪਵੇਗਾ ਅਤੇ ਕਈ ਦਿਨ ਲੱਗ ਜਾਣਗੇ। ਅੱਤ ਦੀ ਗਰਮੀ ’ਚ ਲੋਕਾਂ ਲਈ ਇਹ ਡਾਢੀ ਮੁਸੀਬਤ ਬਣੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਨਿਸ਼ਾਨਦੇਹੀ ਵਾਲੇ ਖੰਭੇ ਪੱਟਣ ਵਾਲਿਆਂ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ 8.40 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਤਿੰਨ ਵਿਅਕਤੀ ਗਿ੍ਫ਼ਤਾਰ
Ad Position 24
No active advertisement