05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

‘ਕਹਿਰ ਦੀ ਭਖਦੀ ਗਰਮੀ’ ਵਿਸ਼ੇ ’ਤੇ ਵਿਸ਼ੇਸ਼ ਜਨ-ਜਾਗਰੂਕਤਾ ਵਿਖਿਆਨ 11 ਨੂੰ

Ad Position 21
No active advertisement
ਅਜੀਤ ਡੈਸਕ 10-07-2026
ਜੈਤੋ, 9 ਜੁਲਾਈ (ਗੁਰਚਰਨ ਸਿੰਘ ਗਾਬਰੜੀਆ)-ਖੇਤੀ ਵਿਰਾਸਤ ਮਿਸ਼ਨ ਵਲੋਂ ਹੀਟ ਵੇਵ ਅਤੇ ਜਲਵਾਯੂ ਪਰਿਵਰਤਨ ਦੇ ਗੰਭੀਰ ਖ਼ਤਰਿਆਂ ਸਬੰਧੀ ‘ਕਹਿਰ ਦੀ ਭਖਦੀ ਗਰਮੀ– ਖੇਤੀਬਾੜੀ, ਵਾਤਾਵਰਨ ਅਤੇ ਜੀਵਨ ਲਈ ਵੱਧਦਾ ਖ਼ਤਰਾ’ ਵਿਸ਼ੇ ’ਤੇ ਵਿਸ਼ੇਸ਼ ਜਨ-ਜਾਗਰੂਕਤਾ ਵਿਖਿਆਨ 11 ਜੁਲਾਈ 2026 ਦਿਨ ਸ਼ਨੀਵਾਰ ਨੂੰ ਸਵੇਰੇ 9.30 ਵਜੇ ਡਾ. ਅਮਰ ਸਿੰਘ ਆਜ਼ਾਦ ਹਾਲ, ਕਿਸਾਨ ਭਵਨ, ਆਰ.ਵੀ. ਸ਼ਾਂਤੀ ਨਗਰ, ਜੈਤੋ ਵਿਖੇ ਕੀਤਾ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਡਾ. ਵਿਕਰਮਜੀਤ ਸਿੰਘ ਪੀ.ਸੀ.ਐਸ. ਐਸ.ਡੀ.ਐਮ. ਜੈਤੋ ਕਰਨਗੇ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਗੁਰਜਸ਼ਗ ਸਿੰਘ ਪ੍ਰਧਾਨ ਉੱਦਮ ਕਲੱਬ ਜੈਤੋ ਸ਼ਿਰਕਤ ਕਰਨਗੇ। ਇਸ ਮੌਕੇ ਮੁੱਖ ਵਕਤਾ ਵਜੋਂ ਪ੍ਰੋ. ਸ਼ੁਭ ਪ੍ਰੇਮ ਬਰਾੜ ਸਾਬਕਾ ਪ੍ਰਿੰਸੀਪਲ ਸਰਕਾਰੀ ਕਾਲਜ ਬਠਿੰਡਾ ਅਤੇ ਪ੍ਰਸਿੱਧ ਭੂਗੋਲ ਵਿਦਵਾਨ, ਹੀਟ ਵੇਵ ਦੇ ਜਲਵਾਯੂ ਪਰਿਵਰਤਨ, ਪੰਜਾਬ ਦੀ ਖੇਤੀ, ਪਾਣੀ ਅਤੇ ਵਾਤਾਵਰਨ ’ਤੇ ਪੈ ਰਹੇ ਪ੍ਰਭਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਜਾਣਕਾਰੀ ਦਿੰਦਿਆਂ ਖੇਤੀ ਵਿਰਾਸਤ ਮਿਸ਼ਨ ਆਗੂਆਂ ਡਾਇਰੈਕਟਰ ਪ੍ਰੋਜੈਕਟਸ ਸੌਰਭ ਸੈਣੀ ਅਤੇ ਮੀਡੀਆ ਤੇ ਪ੍ਰਕਾਸ਼ਨ ਵਿਭਾਗ ਦੇ ਮੁੱਖ ਸੰਪਾਦਕ ਹਰਮੇਲ ਪਰੀਤ ਨੇ ਕਿਸਾਨਾਂ, ਵਿਦਿਆਰਥੀਆਂ, ਅਧਿਆਪਕਾਂ, ਖੋਜਕਰਤਾਵਾਂ, ਵਾਤਾਵਰਨ ਪ੍ਰੇਮੀਆਂ ਅਤੇ ਆਮ ਨਾਗਰਿਕਾਂ ਨੂੰ ਇਸ ਮਹੱਤਵਪੂਰਨ ਜਾਗਰੂਕਤਾ ਲੈਕਚਰ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਦਿਕ ਸ਼ਾਹ ਤੇ ਬਾਬਾ ਈਸ਼ਾ ਗਾੜ੍ਹਾ ਦੀ ਸਾਲਾਨਾ ਬਰਸੀ ਮਨਾਈ ਅਗਲੀ ਖ਼ਬਰ ਕਾਲਜ ਦੀ ਖੂਬਸੂਰਤੀ ਲਈ ਓ.ਐਸ.ਏ. ਨੇ ਪਾਮ ਦੇ ਬੂਟੇ ਲਗਾਏ
Ad Position 24
No active advertisement