05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬਾਬਾ ਸਾਦਿਕ ਸ਼ਾਹ ਤੇ ਬਾਬਾ ਈਸ਼ਾ ਗਾੜ੍ਹਾ ਦੀ ਸਾਲਾਨਾ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 10-07-2026
ਸਾਦਿਕ, 9 ਜੁਲਾਈ (ਆਰ.ਐਸ.ਧੁੰਨਾ)-ਸਾਦਿਕ ਪਿੰਡ ਦੇ ਬਾਨੀ ਬਾਬਾ ਸਾਦਿਕ ਸ਼ਾਹ ਤੇ ਬਾਬਾ ਈਸ਼ਾ ਗਾੜ੍ਹਾ ਦੀ ਸਾਲਾਨਾ ਬਰਸੀ ਪਿੰਡ ਸਾਦਿਕ ਵਿਖੇ ਬਣੀ ਬਾਬਾ ਜੀ ਦੀ ਦਰਗਾਹ ’ਤੇ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਸਵੇਰ ਸਮੇਂ ਬਾਬਾ ਜੀ ਦੀ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਰਸਮ ਸੰਗਤਾਂ ਅਤੇ ਸੇਵਾਦਾਰਾਂ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਇਸ ਮੌਕੇ ਮਿੱਠੇ ਚਾਵਲਾਂ, ਜਲੇਬੀਆਂ ਅਤੇ ਦਾਲ ਫੁਲਕੇ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੇਵਾਦਾਰ ਬਾਬਾ ਸਰੂਪ ਸਿੰਘ, ਮਲੂਕ ਸਿੰਘ, ਭਗਤ ਸਿੰਘ ਕਮੇਟੀ ਮੈਂਬਰ, ਸਰਪੰਚ ਦੀਸ਼ਾ ਸਿੰਘ, ਗੁਲਜ਼ਾਰ ਮਦੀਨਾ, ਜਗਨਾਮ ਸਿੰਘ, ਅਵਤਾਰ ਸਿੰਘ, ਵਜ਼ੀਰ ਚੰਦ, ਜਗਸੀਰ ਸਿੰਘ, ਲਵਲੀਨ ਕੁਮਾਰ ਆਦਿ ਕਮੇਟੀ ਮੈਂਬਰ ਅਤੇ ਪਿੰਡ ਦੀ ਸੰਗਤ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਦਸਤ ਰੋਕੂ ਪੰਦ੍ਹਰਵਾੜੇ ਸੰਬੰਧੀ ਫ਼ੀਲਡ ਸਟਾਫ਼ ਨਾਲ ਮੀਟਿੰਗ ਅਗਲੀ ਖ਼ਬਰ ‘ਕਹਿਰ ਦੀ ਭਖਦੀ ਗਰਮੀ’ ਵਿਸ਼ੇ ’ਤੇ ਵਿਸ਼ੇਸ਼ ਜਨ-ਜਾਗਰੂਕਤਾ ਵਿਖਿਆਨ 11 ਨੂੰ
Ad Position 24
No active advertisement