ਫ਼ਰੀਦਕੋਟ, 26 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਜਜ਼ ਫ਼ਰੀਦਕੋਟ ਦੇ ਨਵਨਿਯੁਕਤ ਰਜਿਸਟਰਾਰ ਡਾ. ਗਿਰੀਸ਼ ਸਾਹਨੀ ਦਾ ਅਹੁਦਾ ਸੰਭਾਲਣ ’ਤੇ ਯੂਨੀਵਿਰਸਿਟੀ ਦੇ ਅਡੀਸ਼ਨਲ ਰਜਿਸਟਰਾਰ ਡਾ. ਰੋਹਿਤ ਚੋਪੜਾ ਤੇ ਡਾ. ਅਮਰਬੀਰ ਸਿੰਘ ਬੋਪਾਰਾਏ ਨੇ ਬੁੱਕੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਫ਼ੁੱਲਾ ਦੇ ਹਾਰ ਪਹਿਨਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਡਾ. ਗਿਰੀਸ ਸਾਹਨੀ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਨੀਤੂ ਕੁੱਕੜ, ਡਾ. ਬਿਮਲ ਗਰਗ, ਡਾ. ਸੰਜੀਵ ਗੋਇਲ, ਡਾ. ਐਸ.ਐਸ ਬਰਾੜ, ਡਾ. ਬਲਜੀਤ ਸ਼ਰਮਾ, ਦਵਿੰਦਰ ਸਿੰਘ, ਜਨਿੰਦਰ ਜੈਨ, ਪ੍ਰਵੀਨ ਕਾਲਾ, ਅਸ਼ੋਕ ਭਟਨਾਗਰ, ਪਿ੍ਰਤਪਾਲ ਸਿੰਘ ਕੋਹਲੀ, ਰਵੀ ਬਾਂਸਲ, ਲੁਕਿੰਦਰ ਸ਼ਰਮਾ, ਸੁਖਦੇਵ ਸ਼ਰਮਾ, ਪ੍ਰੇਮ ਖਰਬੰਦਾ, ਜਸਵਿੰਦਰ ਬਰਾੜ, ਬੂਟਾ ਗੱਪੀ ਆਦਿ ਹਾਜ਼ਰ ਸਨ।