03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਨੈਸ਼ਨਲ ਯੂਥ ਕਲੱਬ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 27-07-2026
ਫ਼ਰੀਦਕੋਟ, 26 ਜੁਲਾਈ (ਜਸਵੰਤ ਸਿੰਘ ਪੁਰਬਾ)-ਨੈਸ਼ਨਲ ਯੂਥ ਕਲੱਬ (ਰਜਿ:) ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਪ੍ਰਿੰ. ਸੁਰੇਸ਼ ਅਰੋੜਾ ਦੀ ਅਗਵਾਈ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ। ਕਲੱਬ ਦੇ ਜਨਰਲ ਸਕਤੱਰ ਸੋਨੂੰ ਜੈਨ ਨੇ ਸਭਨਾ ਨੂੰ ਜੀ ਆਇਆਂ ਕਿਹਾ। ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਨੇ ਕਲੱਬ ਦੇ ਪਿਛਲੇ ਹੋਏ ਕੰਮਾਂ ਸਮੀਖਿਆ ਕੀਤੀ ਅਤੇ ਕਲੱਬ ਵਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ। ਸਮੂਹ ਮੈਂਬਰਾਂ ਨੇ ਪਿਛਲੇ ਕੰਮਾਂ ਤੇ ਤਸੱਲੀ ਪ੍ਰਗਟਾਈ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ’ਤੇ ਪੂਰਨ ਸਹਿਯੋਗ ਦੇਣ ਲਈ ਵਿਸ਼ਵਾਸ ਦਿਵਾਇਆ। ਵਿੱਤ ਸਕੱਤਰ ਸੁਖਵਿੰਦਰ ਸਿੰਘ ਜੌਹਰ ਨੇ ਦੱਸਿਆ ਕਿ ਮ੍ਰਿਤਕ ਦੇਹ ਸੰਭਾਲ ਕੇਂਦਰ ਵਿਖੇ ਗਰਮੀਆਂ ਦੇ ਮੌਸਮ ਵਿਚ ਮ੍ਰਿਤਕ ਦੇਹਾਂ ਰੱਖਣ ਆਉਣ ਵਾਲੇ ਵਿਅਕਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਮ੍ਰਿਤਕ ਦੇਹ ਸੰਭਾਲ ਕੇਂਦਰ ਵਿਖੇ ਬਣੇ ਉਡੀਕ ਘਰ ਨੂੰ ਏ.ਸੀ. (ਵਾਤਾਨੁਕੂਲ) ਕਰਨ ਦਾ ਫ਼ੈਸਲਾ ਕੀਤਾ ਗਿਆ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਬਹੁਤ ਜਲਦ ਇਸ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਜਿਸ ਨਾਲ ਆਮ ਜਨਤਾ ਨੂੰ ਰਾਹਤ ਮਿਲੇਗੀ। ਸਕੱਤਰ ਗੁਰਪ੍ਰੀਤ ਸਿੰਘ ਰਾਜਾ ਨੇ ਸੁਝਾਅ ਦਿੱਤਾ ਕਿ ਕਲੱਬ ਮੈਂਬਰਾਂ ਨੂੰ ਕਲੱਬ ਵਲੋਂ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਜਾਣ ਕਲੱਬ ਦੇ ਪ੍ਰਧਾਨ ਸੁਰੇਸ਼ ਅਰੋੜਾ ਨੇ ਸੁਝਾਅ ਨੂੰ ਮੰਨਦੇ ਹੋਏ ਹਰੇਕ ਮੈਂਬਰ ਨੂੰ ਕਲੱਬ ਦਾ ਸ਼ਨਾਖ਼ਤੀ ਬਣਾਅ ਕੇ ਦੇਣ ਦਾ ਫ਼ੈਸਲਾ ਮੌਕੇ ’ਤੇ ਹੀ ਕਰ ਕੀਤਾ। ਕਲੱਬ ਦੇ ਸੀਨੀਅਰ ਮੈਂਬਰ ਸਾਬਕਾ ਪ੍ਰਧਾਨ ਅਤੇ ਮੁਫ਼ਤ ਮੱਲ੍ਹਮ ਪੱਟੀ ਪ੍ਰੋਜੈਕਟ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਕੋਹਲੀ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਤੇ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਕਲੱਬ ਦੇ ਸੀਨੀਅਰ ਮੈਂਬਰ ਸਾਬਕਾ ਪ੍ਰਧਾਨ ਡਾ. ਸੰਜੀਵ ਸੇਠੀ ਨੇ ਸਭਨਾ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰ: ਸੁਰੇਸ਼ ਅਰੋੜਾ ਪ੍ਰਧਾਨ, ਸੋਨੂੰ ਜੈਨ ਜਨਰਲ ਸਕੱਤਰ, ਸੁਖਵਿੰਦਰ ਸਿੰਘ ਜੌਹਰ ਵਿੱਤ ਸਕੱਤਰ, ਕੁਲਵਿੰਦਰ ਸਿੰਘ ਸਹਾਇਕ ਵਿੱਤ ਸਕੱਤਰ, ਗੁਰਪ੍ਰੀਤ ਸਿੰਘ ਰਾਜਾ ਸਕੱਤਰ, ਡਾ. ਸੰਜੀਵ ਸੇਠੀ ਪ੍ਰੋਜੈਕਟ ਚੇਅਰਮੈਨ ਅੰਤਿਮ ਯਾਤਰਾ ਵੈਨ, ਦਵਿੰਦਰ ਸਿੰਘ, ਡਾ. ਬਲਜੀਤ ਸ਼ਰਮਾ, ਪ੍ਰੋ. ਪਰਮਿੰਦਰ ਸਿੰਘ ਬੁੱਟਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵ-ਨਿਯੁਕਤ ਰਜਿਸਟਰਾਰ ਡਾ. ਗਿਰੀਸ਼ ਸਾਹਨੀ ਦਾ ਸਮਾਜ ਸੇਵੀਆਂ ਵਲੋਂ ਸਵਾਗਤ ਅਗਲੀ ਖ਼ਬਰ ਡੀ.ਏ.ਵੀ. ਦੀ ਟੀਮ ਨੇ ਕਲਸਟਰ ਵਾਲੀਬਾਲ ਚੈਂਪੀਅਨਸ਼ਿਪ ’ਤੇ ਕੀਤਾ ਕਬਜ਼ਾ
Ad Position 24
No active advertisement