03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਡੀ.ਏ.ਵੀ. ਦੀ ਟੀਮ ਨੇ ਕਲਸਟਰ ਵਾਲੀਬਾਲ ਚੈਂਪੀਅਨਸ਼ਿਪ ’ਤੇ ਕੀਤਾ ਕਬਜ਼ਾ

Ad Position 21
No active advertisement
ਅਜੀਤ ਡੈਸਕ 27-07-2026

ਕੋਟਕਪੂਰਾ, 26 ਜੁਲਾਈ (ਮੋਹਰ ਸਿੰਘ ਗਿੱਲ)-ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਡੀ.ਏ.ਵੀ ਕਲਸਟਰ ਖੇਡਾਂ ਕਰਵਾਈਆਂ ਗਈਆਂ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪਿ੍ਰੰਸੀਪਲ ਡਾ. ਰਾਜਵੀਰ ਸਿੰਘ ਕੰਗ ਅਤੇ ਪਿ੍ਰੰਸੀਪਲ ਰਾਕੇਸ਼ ਸ਼ਰਮਾ ਡੀ.ਏ.ਵੀ ਮਲੋਟ ਅਤੇ ਕੋਚ ਵਲੋਂ ਦੀਪ ਜੋਤੀ ਕਰਕੇ ਕੀਤੀ ਗਈ। ਪਿ੍ਰੰਸੀਪਲ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਹਿੱਸਾ ਹਨ ਅਤੇ ਇਹ ਅਨੁਸ਼ਾਸਨ, ਲੀਡਰਸ਼ਿਪ ਅਤੇ ਟੀਮ ਭਾਵਨਾ ਨੂੰ ਮਜ਼ਬੂਤ ਬਣਾਉਂਦੀਆਂ ਹਨ। ਕਲਸਟਰ ਖੇਡਾਂ ਦੇ ਪਹਿਲੇ ਦਿਨ ਸਭ ਤੋਂ ਰੋਮਾਂਚਕ ਵਾਲੀਬਾਲ ਫ਼ਾਈਨਲ ਵਿਚ ਮੇਜ਼ਬਾਨ ਡੀ.ਏ.ਵੀ ਕੋਟਕਪੂਰਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡੀ.ਏ.ਵੀ ਬਠਿੰਡਾ ਨੂੰ 3-0 ਸੈਟ ਦੇ ਵੱਡੇ ਫ਼ਰਕ ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ ਅਤੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਸਕੂਲ ਦੀ ਟੀਮ ਦੇ ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਤਾਲਮੇਲ, ਸਬਰ ਅਤੇ ਜਿੱਤ ਦੇ ਜ਼ਜ਼ਬੇ ਦਾ ਪ੍ਰਦਰਸ਼ਨ ਕੀਤਾ। ਪਿ੍ਰੰਸੀਪਲ ਅਤੇ ਆਏ ਹੋਏ ਮਹਿਮਾਨਾਂ ਨੇ ਸਮਾਪਤੀ ਸਮਾਰੋਹ ਦੌਰਾਨ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਮੈਡਲ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਿ੍ਰੰਸੀਪਲ ਡਾ. ਕੰਗ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਸਖ਼ਤ ਮਿਹਨਤ, ਨਿਯਮਿਤ ਅਭਿਆਸ ਅਤੇ ਟੀਮ ਭਾਵਨਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਡੀ.ਏ.ਵੀ ਸੰਸਥਾਵਾਂ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਵ ਦਿੰਦੀਆਂ ਹਨ ਤਾਂ ਜੋ ਵਿਦਿਆਰਥੀ ਹਰ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਸਕਣ। ਉਨ੍ਹਾਂ ਖੇਡਾਂ ਦੇ ਸਫ਼ਲ ਆਯੋਜਨ ਲਈ ਖੇਡ ਵਿਭਾਗ ਦੀ ਪੂਰੀ ਟੀਮ, ਵਿਸ਼ੇਸ਼ ਤੌਰ ’ਤੇ ਪੀ.ਟੀ.ਆਈ. ਬਿਪਨਪ੍ਰੀਤ ਕੌਰ, ਮਾਨਵਿੰਦਰ ਸਿੰਘ, ਤੇਜਵੀਰ ਸਿੰਘ ਅਤੇ ਗਗਨਦੀਪ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ। ਪਿ੍ਰੰਸੀਪਲ ਹੁਰਾਂ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਡਾਇਰੈਕਟਰ ਵੀ.ਕੇ ਚੋਪੜਾ, ਚੇਅਰਮੈਨ ਅਜੈ ਗੋਸੁਆਮੀ, ਵਾਈਸ ਚੇਅਰਮੈਨ ਰਾਜ ਕੁਮਾਰ ਅਗਰਵਾਲ, ਆਰ.ਏ ਸਮਿਤਾ ਸ਼ਰਮਾ ਅਤੇ ਲੋਕਲ ਕਮੇਟੀ ਮੈਂਬਰਾਂ ਨੇ ਖਿਡਾਰੀਆਂ ਦੇ ਗੋਲਡ ਮੈਡਲ ਹਾਸਿਲ ਕਰਨ ’ਤੇ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਯੂਥ ਕਲੱਬ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਐਮ.ਪੀ. ਸਰਬਜੀਤ ਸਿੰਘ ਖਾਲਸਾ ਵਲੋਂ ਅਤਿ ਆਧੁਨਿਕ ਮਸ਼ੀਨ ਮਨਜ਼ੂਰ ਕਰਵਾਉਣ ’ਤੇ ਧੰਨਵਾਦ
Ad Position 24
No active advertisement