03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਅਰਵਿੰਦ ਨਗਰ ’ਚ ਸਪੀਕਰ ਸੰਧਵਾਂ ਨੇ ਕੀਤਾ ਓਪਨ ਜਿੰਮ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 27-07-2026
ਕੋਟਕਪੂਰਾ, 26 ਜੁਲਾਈ (ਮੋਹਰ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸਥਾਨਕ ਬਠਿੰਡਾ ਰੋਡ ’ਤੇ ਸਥਿਤ ਅਰਵਿੰਦ ਨਗਰ ਕਾਲੋਨੀ ਵਿਚ ਓਪਨ ਜਿੰਮ ਦਾ ਫ਼ੀਤਾ ਕੱਟ ਕੇ ਉਦਘਾਟਨ ਕੀਤਾ। ਅਰਵਿੰਦ ਨਗਰ ਵਿਕਾਸ ਕਮੇਟੀ ਕੋਟਕਪੂਰਾ (ਰਜਿ.) ਦੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਅਰਵਿੰਦ ਨਗਰ ਵਿਕਾਸ ਕਮੇਟੀ ਦੇ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਕਲੋਨੀ ਵਸਨੀਕਾਂ ਦੀਆਂ ਕੁਝ ਮੁਸ਼ਕਿਲਾਂ ਸਪੀਕਰ ਦੇ ਧਿਆਨ ਵਿਚ ਲਿਆਂਦੀਆਂ ਅਤੇ ਮੰਗ ਕੀਤੀ ਕਿ ਵਸਨੀਕਾਂ ਦੀ ਸਹੂਲਤ ਵਾਸਤੇ ਅਤੇ ਛੋਟੇ ਮੋਟੇ ਸਮਾਜਿਕ ਸਮਾਗਮ ਕਰਨ ਲਈ ਕਾਲੋਨੀ ਵਿਚ ਖ਼ਾਲੀ ਪਈ ਕਿਸੇ ਜਗ੍ਹਾ ’ਤੇ ਕਮਿਊਨਟੀ ਹਾਲ ਦੀ ਸਥਾਪਨਾ ਕਰਨ ਵਾਸਤੇ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਵਸਨੀਕਾਂ ਦੀ ਫ਼ੰਡ ਦੇ ਤੌਰ ’ਤੇ ਮੱਦਦ ਕੀਤੀ ਜਾਵੇ। ਸਮਾਗਮ ਦੇ ਮੁੱਖ ਮਹਿਮਾਨ ਸੰਧਵਾਂ ਨੇ ਕਿਹਾ ਕਿ ਸਾਡੇ ਸਾਰਿਆਂ ਦੀ ਤੰਦਰੁਸਤੀ ਲਈ ਸਰੀਰਕ ਕਸਰਤ ਵਿਸ਼ੇਸ਼ ਤੌਰ ’ਤੇ ਜਿੰਮ ਦਾ ਬਹੁਤ ਮਹੱਤਵਪੂਰਨ ਰੋਲ ਹੈ। ਉਨ੍ਹਾਂ ਵਸਨੀਕਾਂ ਦੀ ਮੰਗ ਮੁਤਾਬਿਕ ਕਾਲੋਨੀ ਵਿਚ ਕਮਿਊਨਟੀ ਹਾਲ ਦੀ ਸਥਾਪਨਾ ਕਰਨ ਵਿਚ ਪੰਜਾਬ ਸਰਕਾਰ ਵਲੋਂ ਵਿੱਤੀ ਤੌਰ ’ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਅਰਵਿੰਦ ਨਗਰ ਵਿਕਾਸ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਚਾਨਾ ਨੇ ਮੁੱਖ ਮਹਿਮਾਨ ਅਤੇ ਸਮੂਹ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੌਰਾਨ ਕਾਲੋਨੀ ਨਿਵਾਸੀਆਂ ਵਲੋਂ ਮੁੱਖ ਮਹਿਮਾਨ, ਇੰਜੀਨੀਅਰ ਸੁਖਜੀਤ ਸਿੰਘ ਢਿੱਲਵਾਂ ਵਾਈਸ ਚੇਅਰਮੈਨ ਪੰਜਾਬ ਊਰਜਾ ਵਿਕਾਸ ਏਜੰਸੀ, ਸਵਰਨ ਸਿੰਘ ਮੌਂਗਾ ਅਤੇ ਮਨਦੀਪ ਕੁਮਾਰ ਮੌਂਗਾ ਪਰਿਵਾਰਕ ਮੈਂਬਰ ਨਗਰ ਕੌਂਸਲਰ ਵਾਰਡ ਨੰਬਰ 9 ਅਤੇ ਸਵਰਨ ਸਿੰਘ ਵਿਰਦੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨਾਜਰ ਸਿੰਘ ਸਿੱਧੂ ਮੈਨੇਜਰ, ਸੁਖਰਾਜ ਸਿੰਘ ਚਾਨਾ, ਅਜਮੇਰ ਸਿੰਘ ਬਰਾੜ, ਰਜਿੰਦਰ ਸਿੰਘ ਬਰਾੜ ਮਰਾੜ੍ਹ ਕਲਾਂ, ਮਨਦੀਪ ਸਿੰਘ ਸਰਾਂ, ਰਜਿੰਦਰ ਥਾਪਰ, ਹਰਵਿੰਦਰ ਸਿੰਘ ਵੈਨਸੀ, ਪ੍ਰੋਫੈਸਰ ਮਨਵਿੰਦਰ ਸਿੰਘ, ਮਾਸਟਰ ਲਖਵਿੰਦਰ ਸਿੰਘ ਸਿੱਧੂ, ਅਸ਼ੋਕ ਦਾਬੜਾ, ਅੰਗਰੇਜ ਸਿੰਘ ਮਾਨ ਆਰਕੀਟੈਕਟ, ਕਿ੍ਰਸ਼ਨ ਕੁਮਾਰ ਗੋਇਲ ਆਗੂ ਆੜ੍ਹਤੀਆ ਐਸੋਸੀਏਸ਼ਨ, ਭੁਪਿੰਦਰ ਸਿੰਘ ਸੋਥਾ, ਅਨਿਲ ਦਾਬੜਾ, ਗੁਰਿੰਦਰ ਸਿੰਘ ਚਾਨਾ, ਬਲਜਿੰਦਰ ਸਿੰਘ ਬੱਲੀ ਮੈਨੇਜਰ, ਤਨੁਜ ਗੋਇਲ, ਰਮਨ ਬਾਂਸਲ, ਡਾ. ਰਣਜੀਤ ਸਿੰਘ ਪ੍ਰਧਾਨ ਦਸਮੇਸ਼ ਮਾਰਕੀਟ, ਗੁਰਮੀਤ ਸਿੰਘ ਚਾਨਾ ਸੇਵਾ ਮੁਕਤ ਬੈਂਕ ਮੈਨੇਜਰ, ਪਰਵਿੰਦਰ ਸਿੰਘ ਐਸ.ਡੀ.ਓ, ਦਵਿੰਦਰ ਸਿੰਘ ਆਹੂਜਾ, ਹਰਭਜਨ ਸਿੰਘ ਸੂਰਘੂਰੀ, ਮਨਪ੍ਰੀਤ ਸਿੰਘ ਚਾਨਾ, ਮਨਜੀਤ ਕੁਮਾਰ ਲੈਕਚਰਾਰ, ਖੁਸ਼ਦੀਪ ਸਿੰਘ ਮੱਤਾ ਐਡਵੋਕੇਟ, ਸੋਨੂੰ ਬਤਰਾ, ਰਾਜੇਸ਼ ਮਿਤਲ, ਸੁਰਿੰਦਰ ਸਿੰਘ ਮੱਕੜ, ਲਵਲੀ ਸਦਿਓੜਾ, ਸਵਰਨ ਕੰਵਲ ਮਾਨ, ਮਾਸਟਰ ਹਰਨੇਕ ਸਿੰਘ ਸਰਾਂ, ਮਨਪ੍ਰੀਤ ਸਿੰਘ ਮਨੂ ਚਾਨਾ ਅਤੇ ਗੁਰਤੇਜ ਸਿੰਘ ਫੌਜੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਸਰਵੇਸ਼ ਸੱਚਦੇਵਾ ਨੇ ਕਰਾਟੇ ’ਚ ਜਿੱਤਿਆ ਸੋਨੇ ਦਾ ਤਗਮਾ ਅਗਲੀ ਖ਼ਬਰ ਨਵ-ਨਿਯੁਕਤ ਰਜਿਸਟਰਾਰ ਡਾ. ਗਿਰੀਸ਼ ਸਾਹਨੀ ਦਾ ਸਮਾਜ ਸੇਵੀਆਂ ਵਲੋਂ ਸਵਾਗਤ
Ad Position 24
No active advertisement