ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਅਗਲੇ ਪੜਾਅ ਦੀ ਆਰੰਭਤਾ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਤੋਂ ਹੋਈ
ਜੈਤੋ, 1 ਅਗਸਤ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿੱਤਰ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਕੱਢਿਆ ਜਾ ਰਿਹਾ ਮੀਰੀ-ਪੀਰੀ ਖ਼ਾਲਸਾ ਮਾਰਚ ਬੀਤੀ ਸ਼ਾਮ ਇਤਿਹਾਸਕ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ ਵਿਖੇ ਪਹੁੰਚਿਆ। ਜਿੱਥੇ ਸਮੂਹ ਸੰਗਤਾਂ ਵਲੋਂ ਮਾਰਚ ਦਾ ਸ਼ਰਧਾ, ਸਤਿਕਾਰ ਅਤੇ ਜੋਸ਼ ਨਾਲ ਭਰਪੂਰ ਸਵਾਗਤ ਕੀਤਾ ਗਿਆ।
ਜੈਤੋ, 1 ਅਗਸਤ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿੱਤਰ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਕੱਢਿਆ ਜਾ ਰਿਹਾ ਮੀਰੀ-ਪੀਰੀ ਖ਼ਾਲਸਾ ਮਾਰਚ ਬੀਤੀ ਸ਼ਾਮ ਇਤਿਹਾਸਕ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ ਵਿਖੇ ਪਹੁੰਚਿਆ। ਜਿੱਥੇ ਸਮੂਹ ਸੰਗਤਾਂ ਵਲੋਂ ਮਾਰਚ ਦਾ ਸ਼ਰਧਾ, ਸਤਿਕਾਰ ਅਤੇ ਜੋਸ਼ ਨਾਲ ਭਰਪੂਰ ਸਵਾਗਤ ਕੀਤਾ ਗਿਆ। ਮਾਰਚ ਦੇ ਆਗਮਨ ਨਾਲ ਸਮੁੱਚੇ ਹਲਕਾ ਜੈਤੋ ਵਿਚ ਧਾਰਮਿਕ ਉਤਸ਼ਾਹ, ਚੜ੍ਹਦੀ ਕਲਾ ਅਤੇ ਗੁਰਮਤਿ ਮਾਹੌਲ ਦੇਖਣ ਨੂੰ ਮਿਲਿਆ। ਇਹ ਮੀਰੀ-ਪੀਰੀ ਖ਼ਾਲਸਾ ਮਾਰਚ ਸਿੱਖ ਕੌਮ ਦੀ ਸ਼ਾਨਦਾਰ ਵਿਰਾਸਤ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਮੀਰੀ-ਪੀਰੀ ਦੇ ਮਹਾਨ ਸਿਧਾਂਤ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਵਿਲੱਖਣ ਉਪਰਾਲਾ ਹੈ। ਇਸ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ, ਗੁਰਬਾਣੀ, ਗੁਰਮਤਿ ਵਿਚਾਰਧਾਰਾ ਅਤੇ ਪੰਥਕ ਪਰੰਪਰਾਵਾਂ ਨਾਲ ਜੋੜਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਅੱਜ ਸਵੇਰੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿਖੇ ਅਰਦਾਸ ਉਪਰੰਤ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਅਗਲੇ ਪੜਾਅ ਦੀ ਅਰੰਭਤਾ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ੇਰ ਸਿੰਘ ਮੰਡਵਾਲਾ, ਬੀਬਾ ਗੁਰਿੰਦਰ ਕੌਰ ਭੋਲੂਵਾਲਾ, ਨਵਤੇਜ ਸਿੰਘ ਕਾਉਣੀ, ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਸੀਨੀਅਰ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਭੁਪਿੰਦਰ ਸਿੰਘ ਪਾਲੀ ਬਾਦਲ ਮੈਂਬਰ ਜ਼ਿਲ੍ਹਾ ਪ੍ਰੀਸਦ, ਹਲਕਾ ਧਰਮ ਪ੍ਰਚਾਰਕ ਭਾਈ ਅਵਤਾਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਵਣਵਾਲਾ, ਗੁਰਦੁਆਰਾ ਸਾਹਿਬ ਬਰਗਾੜੀ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਰਾਮੇਆਣਾ ਦੇ ਮੈਨੇਜਰ ਨਿਰਮਲ ਸਿੰਘ ਨੇ ਸਿੰਘ ਸਾਹਿਬ ਭਾਈ ਕੁਲਦੀਪ ਸਿੰਘ ਗੜਗੱਜ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ। ਭਾਈ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੀਰੀ-ਪੀਰੀ ਦਾ ਸਿਧਾਂਤ ਸਿੱਖ ਕੌਮ ਨੂੰ ਆਤਮਿਕਤਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਇਕੱਠੇ ਨਿਭਾਉਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਆਪਣੇ ਧਰਮ ਦੀ ਆਜ਼ਾਦੀ, ਮਰਿਆਦਾ ਅਤੇ ਸਿਧਾਂਤਾਂ ਦੀ ਰੱਖਿਆ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ ਅਤੇ ਧਰਮ ਵਿਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਨੂੰ ਕਦੇ ਵੀ ਸਹਿਣ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਧਾਰਮਿਕ ਮਸਲਿਆਂ ਦਾ ਹੱਲ ਆਪਸੀ ਸਤਿਕਾਰ ਅਤੇ ਸਿੱਖ ਪਰੰਪਰਾਵਾਂ ਅਨੁਸਾਰ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਨਾਲ ਤਾਲਮੇਲ ਕਰਕੇ ਧਾਰਮਿਕ ਮਸਲਿਆਂ ਦਾ ਸੁਚੱਜਾ ਅਤੇ ਸਨਮਾਨਜਨਕ ਹੱਲ ਕੱਢੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਪੰਥਕ ਏਕਤਾ ਨੂੰ ਹੋਰ ਮਜ਼ਬੂਤ ਕਰਦਿਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਅਮਲ ਕੀਤਾ ਜਾਵੇ, ਤਾਂ ਜੋ ਪੰਥ ਅਤੇ ਪੰਜਾਬ ਸਦਾ ਚੜ੍ਹਦੀ ਕਲਾ ਵਿੱਚ ਰਹਿਣ। ਇਹ ਪਾ ਵਨ ਮਾਰਚ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਤੋਂ ਦੁਬਾਰਾ ਆਰੰਭ ਹੋ ਕੇ ਰਾਮੂਵਾਲਾ (ਡੇਲਿਆਂਵਾਲੀ), ਰੋੜੀਕਪੂਰਾ, ਰਾਮੇਆਣਾ ਅਤੇ ਹੋਰ ਅਨੇਕਾਂ ਪਿੰਡਾਂ ਵਿਚੋਂ ਲੰਘਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵਿਖੇ ਕਰੇਗਾ। ਬਾਬਾ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਹੈਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਜਥੇਦਾਰ ਸਾਹਿਬ ਦੇ ਨਿੱਜੀ ਸਹਾਇਕ ਗਿਆਨੀ ਬਲਦੇਵ ਸਿੰਘ, ਵਧੀਕ ਮੈਨੇਜਰ ਯੁਵਰਾਜ ਸਿੰਘ, ਸੰਦੀਪ ਸਿੰਘ ਕਲੋਤਾ, ਸੁਖਵਿੰਦਰ ਸਿੰਘ, ਸੰਤ ਰਿਸ਼ੀ ਰਾਮ ਜਲਾਲ ਵਾਲੇ, ਯਾਦਵਿੰਦਰ ਸਿੰਘ ਜ਼ੈਲਦਾਰ, ਮਹੰਤ ਕਮਲ ਦਾਸ ਮੁੱਖ ਸੰਚਾਲਕ ਡੇਰਾ ਬਾਬਾ ਮੋਹਨ ਦਾਸ, ਬਾਬਾ ਨਿਰਮਲ ਦਾਸ, ਤਰਲੋਚਨ ਸਿੰਘ ਦੁਲੱਟ, ਰਾਜਪਾਲ ਸਿੰਘ ਡੇਲਿਆਂਵਾਲੀ, ਬਲਵੰਤ ਸਿੰਘ ਕਰੀਰਵਾਲੀ, ਗੁਰਤੇਗਪਾਲ ਸਿੰਘ ਸੀਰਾ ਨੰਬਰਦਾਰ, ਮਨਦੀਪ ਸਿੰਘ ਰੂਬੀ ਪੰਜਗਰਾਈਂ, ਗੁਰਮੀਤ ਸਿੰਘ ਬਰਾੜ ਜੈਤੋ, ਹਰਮਨਪ੍ਰੀਤ ਸਿੰਘ ਬਾਸੀ, ਗੁਰਬੀਰ ਸਿੰਘ ਬਰਾੜ ਜੈਤੋ, ਕੁਲਵੰਤ ਸਿੰਘ ਬਰਾੜ ਸਾਬਕਾ ਸਰਪੰਚ, ਇਕਬਾਲ ਸਿੰਘ ਗੁਰੂ ਕੀ ਢਾਬ, ਹਰਮੀਤ ਸਿੰਘ ਜੈਲਦਾਰ, ਕਾਲੂ ਅਬਰੋਲ, ਜੈਤੋ ਨਗਰ ਕੌਂਸਲ ਦੇ ਪ੍ਰਧਾਨ ਨਿਰਮਲਾ ਦੇਵੀ, ਸੁਰਜੀਤ ਸਿੰਘ ਬਾਬਾ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ, ਵੀਰਪਾਲ ਸ਼ਰਮਾ, ਰਾਜਵਿੰਦਰ ਕੌਰ ਪਿ੍ਰੰਸੀਪਲ, ਲਖਵਿੰਦਰ ਸਿੰਘ ਲੱਖਾ ਜੈਤੋ, ਜਸਵੰਤ ਸਿੰਘ ਰਾਮਗੜ੍ਹੀਆ, ਜਸਪਾਲ ਸਿੰਘ ਕਾਂਟਾ, ਮਨਵੀਰ ਸਿੰਘ ਰੋੜੀਕਪੂਰਾ, ਮਨਦੀਪ ਸਿੰਘ ਰੋੜੀਕਪੂਰਾ, ਜੱਗਾ ਸਿੰਘ ਸੰਧੂ ਚੈਨਾ, ਬਲਤੇਜ ਸਿੰਘ ਚੈਨਾ, ਡਾ. ਜਲੰਧਰ ਸਿੰਘ ਰੋੜੀਕਪੂਰਾ, ਗੁਰਮੇਲ ਸਿੰਘ ਸਾਬਕਾ ਸਰਪੰਚ, ਪੁਸ਼ਜੋਤ ਸਿੰਘ ਬਰਾੜ, ਗੁਰਫ਼ਤਿਹ ਸਿੰਘ ਬਰਾੜ ਰੋੜੀਕਪੂਰਾ, ਹਰਚਰਨ ਸਿੰਘ ਬਠਾ ਕਰੀਰਵਾਲੀ, ਗੁਰਮੀਤ ਸਿੰਘ ਬਰਾੜ ਕਰੀਰਵਾਲੀ, ਗੁਰਚਰਨ ਸਿੰਘ ਜੈਤੋ, ਓਮ ਪ੍ਰਕਾਸ਼ ਪਟਵਾਰੀ, ਹਰਬੰਸ ਸਿੰਘ ਜੈਤੋ, ਨਵਜੋਤ ਸ਼ਰਮਾ, ਨੋਨਾ ਅਰੋੜਾ, ਹਰਦੀਪ ਸਿੰਘ ਬੁਰਜ ਹਰਿਕੇ, ਸਿੰਕਦਰ ਸਿੰਘ ਗਿੱਲ ਰਾਮੇਲਆਣਾ, ਅਮਰੀਕ ਸਿੰਘ ਰਾਮੇਆਣਾ, ਨਿੱਕਾ ਮਾਨ, ਗੋਰਾ ਸਿੰਘ ਔਲਖ, ਮੰਨਾ ਸਿੰਘ ਰੋੜੀਕਪੂਰਾ, ਜਸਵਿੰਦਰ ਸਿੰਘ ਸਰਾਵਾਂ, ਹਰਜਿੰਦਰ ਮੱਕੜ, ਅਮਰਜੀਤ ਸਿੰਘ ਮੱਕੜ, ਟੌਜ਼ੀ ਮੱਕੜ, ਜੱਸੀ ਚੈਨਾ, ਜਗਤਾਰ ਸਿੰਘ ਦਬੜੀਖਾਨਾ, ਸਰਬਜੀਤ ਸਿੰਘ ਦਬੜੀਖਾਨਾ, ਗੁਰਤੇਜ ਸਿੰਘ ਦਲ ਸਿੰਘ ਵਾਲਾ, ਜਸਵੀਰ ਸਿੰਘ ਦਲ ਸਿੰਘ ਵਾਲਾ, ਗੁਰਦੀਪ ਸਿੰਘ ਗੁਰੀਆ, ਗਗਨ ਮਾਨ ਰਾਮੂਵਾਲਾ ਆਦਿ ਵਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ।