02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਗੁੱਡ ਮੌਰਨਿੰਗ ਕਲੱਬ ਦਾ ਸਾਲਾਨਾ ਜਨਰਲ ਇਜਲਾਸ

ਕੋਟਕਪੂਰਾ, 1 ਅਗਸਤ (ਮੋਹਰ ਸਿੰਘ ਗਿੱਲ’)-ਸਮਾਜ ਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਜਨਰਲ ਇਜਲਾਸ ਦੌਰਾਨ ਡਾ. ਮਨਜੀਤ ਸਿੰਘ ਢਿੱਲੋਂ ਨੂੰ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਪ੍ਰਧਾਨ ਚੁਣ ਲਿਆ ਗਿਆ ਅਤੇ ਨਵੀਂ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਵੀ ਦਿੱਤੇ ਗਏ।

Ad Position 21
No active advertisement
ਅਜੀਤ ਡੈਸਕ 02-08-2026
ਕੋਟਕਪੂਰਾ, 1 ਅਗਸਤ (ਮੋਹਰ ਸਿੰਘ ਗਿੱਲ’)-ਸਮਾਜ ਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਜਨਰਲ ਇਜਲਾਸ ਦੌਰਾਨ ਡਾ. ਮਨਜੀਤ ਸਿੰਘ ਢਿੱਲੋਂ ਨੂੰ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਪ੍ਰਧਾਨ ਚੁਣ ਲਿਆ ਗਿਆ ਅਤੇ ਨਵੀਂ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਵੀ ਦਿੱਤੇ ਗਏ। ਸਟੇਜ ਸੰਚਾਲਨ ਕਰਦਿਆਂ ਕਲੱਬ ਦੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਡਾ. ਢਿੱਲੋਂ ਨੇ ਆਪਣਾ ਅਸਤੀਫਾ ਜਨਰਲ ਸਕੱਤਰ ਨੂੰ ਸੌਂਪਦਿਆਂ ਕਾਰਜਕਾਰਨੀ ਭੰਗ ਕਰ ਦਿੱਤੀ ਅਤੇ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਸਮੇਤ ਜਨਰਲ ਸਕੱਤਰ ਪ੍ਰੋ. ਐਚ.ਐਸ.ਪਦਮ ਅਤੇ ਪੈ੍ਰਸ ਸਕੱਤਰ ਗੁਰਮੀਤ ਸਿੰਘ ਮੀਤਾ ਨੇ ਆਪੋ ਆਪਣੀਆਂ ਰਿਪੋਰਟਾਂ ਪੇਸ਼ ਕਰਨ ਉਪਰੰਤ ਡਾ. ਢਿੱਲੋਂ ਨੂੰ ਹੀ ਦੁਬਾਰਾ ਪ੍ਰਧਾਨ ਬਣਾਉਣ ਦੀਆਂ ਦਲੀਲਾਂ ਦਿੱਤੀਆਂ। ਸ: ਭੱਟੀ ਨੇ 21-21 ਹਜ਼ਾਰ ਰੁਪਿਆ ਦੇ ਕੇ ਲਾਈਫ਼ ਮੈਂਬਰਸ਼ਿਪ ਹਾਸਿਲ ਕਰਨ ਵਾਲੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਮਲਕੀਤ ਸਿੰਘ ਭੋਲਾ ਖੁਰਮੀ ਦੀ ਪ੍ਰਸੰਸਾ ਕੀਤੀ। ਪੋ੍ਰ.ਪਦਮ ਨੇ ਦੱਸਿਆ ਕਿ ਕਲੱਬ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ, ਵਾਤਾਵਰਨ ਦੀ ਸ਼ੁੱਧਤਾ ਅਤੇ ਸੰਭਾਲ ਵਰਗੇ ਕਾਰਜਾਂ ਕਰਕੇ ਦੁਨੀਆਂ ਭਰ ਵਿਚ ਕਲੱਬ ਦੀ ਪ੍ਰਸੰਸਾ ਹੋ ਰਹੀ ਹੈ ਪਰ ਫਿਰ ਵੀ ਅਜੇ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ। ਕਲੱਬ ਦੇ ਕੁਝ ਮੈਂਬਰਾਂ ਨੇ ਫੋਨ ਰਾਹੀਂ ਸਹਿਮਤੀ ਪ੍ਰਗਟਾਈ ਅਤੇ ਇਕ ਇਕ ਮੈਂਬਰ ਨੇ ਡਾ. ਢਿੱਲੋਂ ਨੂੰ ਹੀ ਦੁਬਾਰਾ 2 ਸਾਲਾਂ ਲਈ ਪ੍ਰਧਾਨ ਬਣਾਉਣ ਸਬੰਧੀ ਸਹਿਮਤੀ ਪ੍ਰਗਟਾਉਂਦਿਆਂ ਅਨੇਕਾਂ ਦਲੀਲਾਂ ਦਿੱਤੀਆਂ। ਡਾ. ਢਿੱਲੋਂ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਬਹੁਤ ਸਾਰੀਆਂ ਸੂਬਾ ਪੱਧਰੀ ਅਤੇ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ/ਜਥੇਬੰਦੀਆਂ ਦੀ ਅਗਵਾਈ ਕਰਦੇ ਹਨ ਪਰ ਜੋ ਪਿਆਰ ਉਹਨਾਂ ਨੂੰ ਗੁੱਡ ਮੌਰਨਿੰਗ ਕਲੱਬ ਵਲੋਂ ਮਿਲਿਆ ਹੈ, ਉਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਕਿਸੇ ਹੋਰ ਕਾਬਲ ਵਿਅਕਤੀ ਦੀ ਚੋਣ ਕਰਕੇ ਉਸ ਨੂੰ ਪ੍ਰਧਾਨ ਬਣਾਇਆ ਜਾਵੇ ਅਤੇ ਉਹ ਹਰ ਤਰਾਂ ਦੀ ਮੱਦਦ ਤੇ ਸਹਿਯੋਗ ਲਈ ਤਤਪਰ ਰਹਿਣਗੇ, ਪਰ ਹਾਜ਼ਰੀਨ ਨੇ ਉਨ੍ਹਾਂ ਦੀ ਪੇਸ਼ਕਸ਼ ਰੱਦ ਕਰਦਿਆਂ ਦੁਬਾਰਾ ਫਿਰ ਅਗਲੇ ਦੋ ਸਾਲ ਲਈ ਮੁੜ ਉਨ੍ਹਾਂ ਨੂੰ ਪ੍ਰਧਾਨ ਬਣਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ-ਸਵ. ਦਰਸ਼ਨ ਸਿੰਘ ਗਿੱਲ ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਅਗਲੇ ਪੜਾਅ ਦੀ ਆਰੰਭਤਾ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਤੋਂ ਹੋਈ
Ad Position 24
No active advertisement