02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸੀਨੀਅਰ ਸਹਾਇਕ ਸੁਨੀਲ ਵਾਟਸ ਸੇਵਾ ਮੁਕਤ ਹੋਣ ’ਤੇ ਸਨਮਾਨਿਤ

ਫ਼ਰੀਦਕੋਟ, 1 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਰਾਜ ਮੰਡੀਕਰਨ ਬੋਰਡ ਫ਼ਰੀਦਕੋਟ ਤੋਂ ਸੀਨੀਅਰ ਸਹਾਇਕ ਸੁਨੀਲ ਕੁਮਾਰ ਵਾਟਸ ਦੇ ਸੇਵਾ ਮੁਕਤ ਹੋਣ ’ਤੇ ਪੰਜਾਬ ਰਾਜ ਮੰਡੀਕਰਨ ਬੋਰਡ ਫ਼ਰੀਦਕੋਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ਾਨਦਾਰ ਵਿਦਾਇਗੀ ਸਮਾਗਮ ਕਾਰਜਕਾਰੀ ਇੰਜੀਨੀਅਰ. ਬਿਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 02-08-2026
ਫ਼ਰੀਦਕੋਟ, 1 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਰਾਜ ਮੰਡੀਕਰਨ ਬੋਰਡ ਫ਼ਰੀਦਕੋਟ ਤੋਂ ਸੀਨੀਅਰ ਸਹਾਇਕ ਸੁਨੀਲ ਕੁਮਾਰ ਵਾਟਸ ਦੇ ਸੇਵਾ ਮੁਕਤ ਹੋਣ ’ਤੇ ਪੰਜਾਬ ਰਾਜ ਮੰਡੀਕਰਨ ਬੋਰਡ ਫ਼ਰੀਦਕੋਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ਾਨਦਾਰ ਵਿਦਾਇਗੀ ਸਮਾਗਮ ਕਾਰਜਕਾਰੀ ਇੰਜੀਨੀਅਰ.ਬਿਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਸਮਾਗਮ ’ਚ ਸੁਨੀਲ ਕੁਮਾਰ ਵਾਟਸ ਦੇ ਨਾਲ ਉਨ੍ਹਾਂ ਦੇ ਵੱਡੇ ਭਰਾ ਅਨਿਲ ਕੁਮਾਰ ਵਾਟਸ ਲੁਧਿਆਣਾ, ਪਤਨੀ ਸੁਨੀਤਾ ਰਾਣੀ, ਬੇਟੀ ਨਿਤਿਕਾ, ਭਰਜਾਈ ਅਨੀਤਾ ਰਾਣੀ, ਭਤੀਜੇ ਅਨੂਪਮ ਵਾਟਸ, ਭੂਆ ਕਮਲੇਸ਼ ਰਾਣੀ, ਕਰੀਬੀ ਰਿਸ਼ਤੇਦਾਰ ਵਿਕਰਮ ਕੁਮਾਰ ਕੌਂਸ਼ਲ, ਰਾਕੇਸ਼ ਕੁਮਾਰ ਬਜਾਜ ਤੇ ਦੋਸਤ ਮਨੀਸ਼ ਮਹਿਤਾ ਵਿਸ਼ੇਸ਼ ਤੌਰ ’ਤੇ ਹਾਜ਼ ਸਨ। ਇਸ ਮੌਕੇ ਜੇ.ਈ.ਭਰਤ ਚਾਵਲਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਕਾਰਜਕਾਰੀ ਇੰਜੀਨੀਅਰ ਬਿਕਰਮਜੀਤ ਸਿੰਘ, ਮੰਡੀ ਬੋਰਡ ਦੇ ਉਪ ਮੰਡਲ ਅਫ਼ਸਰ ਕੋਟਕਪੂਰਾ ਨਰਿੰਦਰ ਸਿੰਘ, ਸੇਵਾ ਮੁਕਤ ਜੇ.ਈ.ਗੁਰਸ਼ੇਰ ਸਿੰਘ, ਜੇ.ਈ.ਗੌਰਵ ਕੁਮਾਰ ਨੇ ਸੁਨੀਲ ਵਾਟਸ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਪੰਜਾਬ ਰਾਜ ਮੰਡੀਬੋਰਡ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮਿਲ ਕੇ ਸੁਨੀਲ ਕੁਮਾਰ ਵਾਟਸ ਸੀਨੀਅਰ ਸਹਾਇਕ ਨੂੰ ਯਾਦਗਰੀ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਉਨ੍ਹਾਂ ਦੇ ਦੋਸਤ ਜਸਬੀਰ ਸਿੰਘ ਜੱਸੀ ਨੇ ਕੀਤਾ। ਸੁਨੀਲ ਕੁਮਾਰ ਵਾਟਸ ਨੇ ਕਿਹਾ ਉਨ੍ਹਾਂ ਨੇ ਪ੍ਰਮਾਤਮਾ ਦੀ ਕਿ੍ਰਪਾ, ਆਪਣੇ ਯੋਗ ਅਧਿਕਾਰੀਆਂ ਦੀ ਯੋਗ ਅਗਵਾਈ ਅਤੇ ਸਾਥੀਆਂ ਕਰਮਚਾਰੀਆਂ ਵਲੋਂ ਹਮੇਸ਼ਾ ਮਿਲੇ ਪਿਆਰ-ਸਤਿਕਾਰ ਸਦਕਾ ਸਹਿਯੋਗ ਸਦਕਾ ਆਪਣੀ 38 ਸਾਲ ਦੇ ਕਰੀਬ ਸੇਵਾ ਇਕੋ ਸਟੇਸ਼ਨ ’ਤੇ ਕਰਨ ਦਾ ਮਾਣ ਹਾਸਿਲ ਕੀਤਾ ਹੈ। ਉਹ ਹਮੇਸ਼ਾ ਆਪਣੇ ਅਧਿਕਾਰੀਆਂ ਅਤੇ ਕਰਮਚਾਰੀ ਸਾਥੀਆਂ ਦੇ ਧੰਨਵਾਦੀ ਰਹਿਣਗੇ। ਇਸ ਮੌਕੇ ਜੇ.ਈ. ਸਿਮਰਨਜੀਤ ਸਿੰਘ, ਜੇ.ਈ.ਸੰਜੀਵ ਕੁਮਾਰ, ਜੇ.ਈ.ਹਰਪਿੰਦਰ ਸਿੰਘ, ਜੇ.ਈ.ਧੀਰਜ ਸੇਠੀ, ਜੇ.ਈ.ਮਨਪ੍ਰੀਤ ਸਿੰਘ, ਸੁਪਰਵਾਈਜ਼ਰ ਗੁਰਸੇਵਕ ਸਿੰਘ, ਗੁਰਜੀਤ ਸਿੰਘ, ਪਵਨ ਕੁਮਾਰ, ਸੁਖਵਿੰਦਰ ਕੌਰ ਡਰਾਫ਼ਟਸਮੈਨ, ਸੇਵਾ ਮੁਕਤ ਸੁਪਰਵਾਈਜ਼ਰ ਨਛੱਤਰ ਸਿੰਘ, ਕਲੈਰੀਕਲ ਅਮਲੇ ’ਚੋਂ ਲਖਵੀਰ ਸਿੰਘ, ਗੰਗਾ, ਪ੍ਰਵੀਨ, ਮਨਦੀਪ ਕੌਰ, ਅਮਨਦੀਪ ਕੌਰ ਅਤੇ ਵਿਭਾਗੀ ਕਰਮਚਾਰੀ ਵੱਡੀ ਗਿਣਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ’ਚ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ 208 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਕੀਤੇ ਕਾਬੂ 3 ਮੋਬਾਇਲ ਫੋਨ, ਇਕ ਸਪਲੈਡਰ ਮੋਟਰਸਾਈਕਲ ਵੀ ਬਰਾਮਦ
Ad Position 24
No active advertisement