14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਭੁਪਿੰਦਰ ਕੌਰ ਪ੍ਰੀਤ ਦੀ ਪੁਸਤਕ ‘ਚੋਣਵੀਂ ਸਮਕਾਲੀ ਹਿੰਦੀ ਕਵਿਤਾ’ ਲੋਕ ਅਰਪਣ

ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਹਰਮਹਿੰਦਰ ਪਾਲ)-ਪ੍ਰੋ. ਸ਼ਿੰਦਰਪਾਲ ਦੇ ਗ੍ਰਹਿ ਵਿਖੇ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭੁਪਿੰਦਰ ਕੌਰ ਪ੍ਰੀਤ ਵਲੋਂ ਅਨੁਵਾਦਿਤ ਪੁਸਤਕ ‘ਚੋਣਵੀਂ ਸਮਕਾਲੀ ਹਿੰਦੀ ਕਵਿਤਾ’ ਦਾ ਲੋਕ ਅਰਪਣ ਕੀਤਾ ਗਿਆ।

Ad Position 21
No active advertisement
ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੁਮਾਰ ਕੌਸ਼ਿਕ ਵਿਦਿਆਰਥਣਾਂ ਦੇ ਕਾਲਜ ਵਿਖੇ ਪਹੁੰਚਣ ’ਤੇ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 15-08-2026
ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਹਰਮਹਿੰਦਰ ਪਾਲ)-ਪ੍ਰੋ. ਸ਼ਿੰਦਰਪਾਲ ਦੇ ਗ੍ਰਹਿ ਵਿਖੇ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭੁਪਿੰਦਰ ਕੌਰ ਪ੍ਰੀਤ ਵਲੋਂ ਅਨੁਵਾਦਿਤ ਪੁਸਤਕ ‘ਚੋਣਵੀਂ ਸਮਕਾਲੀ ਹਿੰਦੀ ਕਵਿਤਾ’ ਦਾ ਲੋਕ ਅਰਪਣ ਕੀਤਾ ਗਿਆ। ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ (ਪੰਜਾਬੀ ਭਾਸ਼ਾ ਵਿਕਾਸ ਵਿਭਾਗ) ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਦੇ ਵਿਭਾਗੀ ਸੰਪਾਦਕ ਡਾ. ਗੁਰਸੇਵਕ ਸਿੰਘ ਲੰਬੀ ਹਨ। ਇਸ ਸਮਾਗਮ ਵਿਚ ਸਾਹਿਤਕ ਸੱਥ ਦੇ ਮੁਖੀ ਡਾ. ਪਰਮਜੀਤ ਸਿੰਘ ਢੀਂਗਰਾ, ਗੁਰਸੇਵਕ ਸਿੰਘ ਪ੍ਰੀਤ, ਪ੍ਰੋ. ਗੁਰਪ੍ਰੀਤ ਸਿੰਘ ਸੰਗਰਾਣਾ ਅਤੇ ਐਡਵੋਕੇਟ ਗੁਰਮੀਤ ਸਿੰਘ ਖੋਖਰ ਸਮੇਤ ਕਈ ਪ੍ਰਮੁੱਖ ਸਾਹਿਤਕਾਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਮੇਜ਼ਬਾਨ ਪ੍ਰੋ. ਸ਼ਿੰਦਰਪਾਲ ਨੇ ਪੁਸਤਕ ਵਿਚ ਸ਼ਾਮਿਲ ਕਵਿਤਾ ਦੇ ਮਹੱਤਵ ਨੂੰ ਉਜ਼ਾਗਰ ਕਰਦਿਆਂ ਵਿਸ਼ੇਸ਼ ਤੌਰ ’ਤੇ ਵਿਚਾਰ ਸਾਂਝੇ ਕੀਤੇ। ਡਾ. ਪਰਮਜੀਤ ਸਿੰਘ ਢੀਂਗਰਾ ਨੇ ਆਖਿਆ ਕਿ ਕਵਿਤਾ ਦੀ ਅਥਾਹ ਗਹਿਰਾਈ ਤੇ ਮਨੁੱਖੀ ਜੀਵਨ ਨੂੰ ਆਪਣੇ ਅੰਦਰ ਸਮੋਣ ਦੀ ਉਸ ਦੀ ਅਸੀਮ ਸਮਰੱਥਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕਰਦੀਆਂ ਹਨ। ਭੁਪਿੰਦਰ ਪ੍ਰੀਤ ਨੇ ਦੱਸਿਆ ਕਿ ਇਸ ਪੁਸਤਕ ਵਿਚ ਸਮਕਾਲੀ ਹਿੰਦੀ ਸਾਹਿਤ ਦੇ 11 ਪ੍ਰਮੁੱਖ ਕਵੀਆਂ ਕੇਦਾਰਨਾਥ ਸਿੰਘ, ਭਗਵਤ ਰਾਵਤ, ਲੀਲਾਧਰ ਮੰਡਲੋਈ, ਅਰੁਣ ਕਮਲ, ਰਾਜੇਸ਼ ਜੋਸ਼ੀ, ਚੰਦਰਕਾਂਤ ਦੇਵਤਾਲੇ, ਮਦਨ ਕਸ਼ਯਪ, ਇਕਾਂਤ ਸ਼੍ਰੀਵਾਸਤਵ, ਕੁਮਾਰ ਅੰਬੁਜ, ਪਵਨ ਕਰਨ, ਸੁਰੇਸ਼ ਸੇਨ ਨਿਸ਼ਾਂਤ ਦੀਆਂ ਚੋਣਵੀਆਂ ਕਵਿਤਾਵਾਂ ਦੇ ਅਨੁਵਾਦ ਦਰਜ ਹਨ। ਪੁਸਤਕ ਅਨੁਵਾਦ ਲਈ ਉਨ੍ਹਾਂ ਸੈਂਕੜੇ ਹਿੰਦੀ ਕਵਿਤਾਵਾਂ ਦਾ ਅਧਿਐਨ ਕੀਤਾ ਤੇ ਉਸ ਵਿਚੋਂ ਕਸ਼ੀਦ ਕੇ ਇਹ ਪੁਸਤਕ ਤਿਆਰ ਕੀਤੀ। ਪ੍ਰੋ. ਗੁਰਪ੍ਰੀਤ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਪੁਸਤਕ ਛਾਪਣਾ ਹੀ ਇਸ ਦੇ ਮਿਆਦ ਦਾ ਪ੍ਰਮਾਣ ਹੈ। ਗੁਰਸੇਵਕ ਪ੍ਰੀਤ ਨੇ ਪੰਜਾਬੀ ਸਾਹਿਬ ’ਚ ਇਸ ਨੂੰ ਵੱਡਮੁੱਲਾ ਯੋਗਦਾਨ ਕਹਿੰਦਿਆਂ ਸਵਾਗਤ ਕੀਤਾ। ਉਨ੍ਹਾਂ ਅਨੁਵਾਦਕ ਭੁਪਿੰਦਰ ਕੌਰ ਪ੍ਰੀਤ ਨੂੰ ਇਸ ਸ਼ਾਨਦਾਰ ਸਾਹਿਤਕ ਕਾਰਜ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਮੁਕਤੀਸਰ ਵੈੱਲਫ਼ੇਅਰ ਕਲੱਬ ਦਾ ਸਨਮਾਨ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਨਰਸਿੰਗ ਇੰਸਟੀਚਿਊਟ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24