ਬਾਬਾ ਫ਼ਰੀਦ ਮਨੁੱਖਤਾ ਦੀ ਸੇਵਾ ਅਤੇ ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡਾਂ ਲਈ ਨਾਂਅ ਭੇਜਣ ਦੀ ਅਪੀਲ
ਫ਼ਰੀਦਕੋਟ, 25 ਅਗਸਤ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਫ਼ਰੀਦਕੋਟ ਵਿਖੇ ਸੂਫ਼ੀ ਮੱਤ ਦੇ ਮੋਢੀ ਅਤੇ ਪੰਜਾਬੀ ਜ਼ੁਬਾਨ ਦੇ ਆਦਿ ਕਵੀ ਵਜੋਂ ਜਾਣੇ ਜਾਂਦੇ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਨੂੰ ਸਮਰਪਿਤ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ ਬਾਬਾ ਫ਼ਰੀਦ ਆਗਮਨ ਪੁਰਬ ਦੌਰਾਨ ਬਾਬਾ ਫ਼ਰੀਦ ਐਵਾਰਡ ਫ਼ਾਰ ਸਰਵਿਸ ਟੂ ਹਿਊਮੈਂਟੀ (ਮਨੁੱਖਤਾ ਦੀ ਸੇਵਾ) ਅਤੇ ਸ: ਇੰਦਰਜੀਤ ਸਿੰਘ ਖਾਲਸਾ ਯਾਦਗਰੀ ਐਵਾਰਡ (ਕਲਾ, ਸਾਹਿਤ ਅਤੇ ਖੇਡਾਂ) ਆਦਿ ਦੇ ਖੇਤਰ ਵਿਚ ਕੀਤੇ ਗਏ ਵਿਲੱਖਣ ਕਾਰਜਾਂ ਹਿੱਤ ਪ੍ਰਦਾਨ ਕੀਤਾ ਜਾਂਦਾ ਹੈ। ਇਸ ਸਬੰਧੀ ਗੁਰਦੁਆਰਾ ਗੌਦੜੀ ਸਾਹਿਬ ਫ਼ਰੀਦਕੋਟ ਅਤੇ ਟਿੱਲਾ ਬਾਬਾ ਫ਼ਰੀਦ ਰੀਲੀਜੀਅਸ ਅਤੇ ਚੈਰੀਟੇਬਲ ਸੁਸਾਇਟੀ ਵਲੋਂ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਦੋਨਾਂ ਐਵਾਰਡਾਂ ਲਈ ਅਰਜ਼ੀਆਂ ਦੀ ਮੰਗ ਸਬੰਧੀ ਮੀਟਿੰਗ ਬਾਬਾ ਫ਼ਰੀਦ ਲਾਅ ਕਾਲਜ਼ ਵਿਖੇ ਕੀਤੀ ਗਈ।
ਫ਼ਰੀਦਕੋਟ, 25 ਅਗਸਤ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਫ਼ਰੀਦਕੋਟ ਵਿਖੇ ਸੂਫ਼ੀ ਮੱਤ ਦੇ ਮੋਢੀ ਅਤੇ ਪੰਜਾਬੀ ਜ਼ੁਬਾਨ ਦੇ ਆਦਿ ਕਵੀ ਵਜੋਂ ਜਾਣੇ ਜਾਂਦੇ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਨੂੰ ਸਮਰਪਿਤ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ ਬਾਬਾ ਫ਼ਰੀਦ ਆਗਮਨ ਪੁਰਬ ਦੌਰਾਨ ਬਾਬਾ ਫ਼ਰੀਦ ਐਵਾਰਡ ਫ਼ਾਰ ਸਰਵਿਸ ਟੂ ਹਿਊਮੈਂਟੀ (ਮਨੁੱਖਤਾ ਦੀ ਸੇਵਾ) ਅਤੇ ਸ: ਇੰਦਰਜੀਤ ਸਿੰਘ ਖਾਲਸਾ ਯਾਦਗਰੀ ਐਵਾਰਡ (ਕਲਾ, ਸਾਹਿਤ ਅਤੇ ਖੇਡਾਂ) ਆਦਿ ਦੇ ਖੇਤਰ ਵਿਚ ਕੀਤੇ ਗਏ ਵਿਲੱਖਣ ਕਾਰਜਾਂ ਹਿੱਤ ਪ੍ਰਦਾਨ ਕੀਤਾ ਜਾਂਦਾ ਹੈ। ਇਸ ਸਬੰਧੀ ਗੁਰਦੁਆਰਾ ਗੌਦੜੀ ਸਾਹਿਬ ਫ਼ਰੀਦਕੋਟ ਅਤੇ ਟਿੱਲਾ ਬਾਬਾ ਫ਼ਰੀਦ ਰੀਲੀਜੀਅਸ ਅਤੇ ਚੈਰੀਟੇਬਲ ਸੁਸਾਇਟੀ ਵਲੋਂ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਦੋਨਾਂ ਐਵਾਰਡਾਂ ਲਈ ਅਰਜ਼ੀਆਂ ਦੀ ਮੰਗ ਸਬੰਧੀ ਮੀਟਿੰਗ ਬਾਬਾ ਫ਼ਰੀਦ ਲਾਅ ਕਾਲਜ਼ ਵਿਖੇ ਕੀਤੀ ਗਈ। ਜਿਸ ਵਿਚ ਚਰਨਜੀਤ ਸਿੰਘ ਸੇਖੋਂ, ਦੀਪਇੰਦਰ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਕੁਲਜੀਤ ਸਿੰਘ ਮੌਗੀਆਂ ਅਤੇ ਨਰਿੰਦਰ ਪਾਲ ਸਿੰਘ ਬਰਾੜ ਮੈਂਬਰ ਵੀ ਸ਼ਾਮਿਲ ਸਨ। ਇਨ੍ਹਾਂ ਐਵਾਰਡਾਂ ਲਈ ਚੋਣ ਬਹੁਤ ਬਾਰੀਕ ਛਾਨਣੀ ਰਾਹੀਂ ਇਕ ਲਾਜਮੀ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਰਹੀ ਹੈ। ਜਿਸ ਸਦਕਾ ਇਨ੍ਹਾਂ ਐਵਾਰਡਾਂ ਦੀ ਬਹੁਤ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਇਨ੍ਹਾਂ ਐਵਾਰਡਾਂ ਲਈ ਨਾਂਅ ਮੰਗੇ ਗਏ ਹਨ। ਇਹ ਨਾਂਅ 10 ਸਤੰਬਰ ਤੋਂ ਪਹਿਲਾਂ ਪਹਿਲਾਂ ਬਾਬਾ ਫ਼ਰੀਦ ਪਬਲਿਕ ਸਕੂਲ, ਹਰਿੰਦਰਾ ਨਗਰ ਫ਼ਰੀਦਕੋਟ ਦੇ ਦਫ਼ਤਰ ਵਿਖੇ ਜਾਂ ਈ-ਮੇਲ ਰਾਹੀਂ ’ਤੇ ਭੇਜੇ ਜਾਣ। ਇਹ ਨਾਂਅ ਵਿਅਕਤੀਆਂ ਜਾਂ ਸੰਸਥਾਵਾਂ ਵਲੋਂ ਖੁਦ ਵੀ ਦਿੱਤੇ ਜਾ ਸਕਦੇ ਹਨ ਜਾਂ ਫਿਰ ਕਿਸੇ ਦੂਸਰੇ ਵਿਅਕਤੀ ਵਲੋਂ ਵੀ ਕਿਸੇ ਵਿਅਕਤੀ ਜਾਂ ਸੰਸਥਾ ਬਾਰੇ ਨਾਂਅ ਭੇਜੇ ਜਾ ਸਕਦੇ ਹਨ ਪਰ ਨਾਂਅ 2 ਵਿਅਕਤੀਆਂ ਵਲੋਂ ਤਸਦੀਕਸ਼ੁਦਾ ਹੋਣੇ ਲਾਜ਼ਮੀ ਹਨ। ਮੇਲੇ ਦੇ ਆਖਰੀ ਦਿਨ 23 ਸਤੰਬਰ 2026 ਦਿਨ ਬੁੱਧਵਾਰ ਨੂੰ ਇਕ ਵਿਸ਼ਾਲ ਨਗਰ-ਕੀਰਤਨ ਗੁਰਦੁਆਰਾ ਗੌਦੜੀ ਸਾਹਿਬ ਪਹੁੰਚਣ ਉਪਰੰਤ ਦੀਵਾਨ ਹਾਲ ਵਿਚ ਸੰਗਤਾਂ ਦੀ ਹਾਜ਼ਰੀ ਵਿਚ ਇਹ ਐਵਾਰਡ ਪ੍ਰਦਾਨ ਕੀਤੇ ਜਾਣਗੇ। ਜਿਨ੍ਹਾਂ ਵਿਚੋਂ ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ ਵਿਚ ਸਿਰੋਪਾਉ, ਦੁਸ਼ਾਲਾ, ਸਾਈਟੇਸ਼ਨ ਅਤੇ 2 ਲੱਖ ਦੀ ਰਾਸ਼ੀ ਅਤੇ ਸ: ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਅਵਾਰਡ ਵਿਚ ਸਿਰੋਪਾਉ, ਦੁਸ਼ਾਲਾ, ਸਾਈਟੇਸ਼ਨ ਅਤੇ 1 ਲੱਖ ਦੀ ਰਾਸ਼ੀ ਭੇਟ ਕੀਤੀ ਜਾਵੇਗੀ। ਅੰਤ ਵਿਚ ਬਾਬਾ ਫ਼ਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਅਤੇ ਸਮੂਹ ਕਮੇਟੀ-ਮੈਂਬਰਾਂ ਨੇ ਦੇਸ਼-ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਨੂੰ ਇਸ ਆਗਮਨ-ਪੁਰਬ ਵਿਚ ਹੁੰਮ-ਹੁਮਾ ਕੇ ਪਹੁੰਚਣ ਅਤੇ ਬਾਬਾ ਫ਼ਰੀਦ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ।