26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਫ਼ਰੀਦਕੋਟ ਦੀ ਪਹਿਚਾਣ ਦਾ ਮੁੱਖ ਕੇਂਦਰ ਹੈ ਵਿਕਟੋਰੀਆ ਘੰਟਾ ਘਰ ਇਤਿਹਾਸਿਕ ਇਮਾਰਤ ਨੂੰ ਲੋੜੀਂਦੀ ਮੁਰੰਮਤ ਦੇ ਕੇ ਸਾਂਭ - ਸੰਭਾਲ ਦੀ ਮੰਗ

ਫ਼ਰੀਦਕੋਟ, 25 ਅਗਸਤ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਦੇ ਤੱਤਕਲੀਨ ਰਾਜਾ ਬਲਬੀਰ ਸਿੰਘ ਨੇ 1902 ਵਿਚ ਇੰਗਲੈਂਡ ਦੀ ਰਾਣੀ ਵਿਕਟੋਰੀਆ ਦੀ ਯਾਦ ਵਿਚ ਇਸ ਵਿਕਟੋਰੀਆਂ ਘੰਟਾ ਘਰ ਦੀ ਉਸਾਰੀ ਕਰਵਾਈ ਸੀ। ਇਸ ਘੰਟਾ ਘਰ ਵਿਚ ਲੱਗਣ ਵਾਲੀ ਘੰਟੀ ਬਰਤਾਨੀਆਂ ਦੀ ਮਸ਼ਹੂਰ ਕੰਪਨੀ ਤੋਂ ਲਗਵਾਈ ਗਈ ਸੀ।

Ad Position 21
No active advertisement
ਫ਼ਰੀਦਕੋਟ ਦੇ ਵਿਕਟੋਰੀਆ ਘੰਟਾ ਘਰ ਦੀ ਤਰਸਯੋਗ ਹਾਲਤ ਦਾ ਦ੍ਰਿਸ਼। ਤਸਵੀਰ: ਮਿੰਦਾ 26-08-2026
ਫ਼ਰੀਦਕੋਟ, 25 ਅਗਸਤ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਦੇ ਤੱਤਕਲੀਨ ਰਾਜਾ ਬਲਬੀਰ ਸਿੰਘ ਨੇ 1902 ਵਿਚ ਇੰਗਲੈਂਡ ਦੀ ਰਾਣੀ ਵਿਕਟੋਰੀਆ ਦੀ ਯਾਦ ਵਿਚ ਇਸ ਵਿਕਟੋਰੀਆਂ ਘੰਟਾ ਘਰ ਦੀ ਉਸਾਰੀ ਕਰਵਾਈ ਸੀ। ਇਸ ਘੰਟਾ ਘਰ ਵਿਚ ਲੱਗਣ ਵਾਲੀ ਘੰਟੀ ਬਰਤਾਨੀਆਂ ਦੀ ਮਸ਼ਹੂਰ ਕੰਪਨੀ ਤੋਂ ਲਗਵਾਈ ਗਈ ਸੀ। ਇਹ ਘੰਟਾ ਘਰ ਫ਼ਰਾਂਸੀਸੀ ਭਵਨ ਨਿਰਮਾਣ ਕਲਾ ਦਾ ਉਤਮ ਨਮੂਨਾ ਹੈ। ਇਸ ਦੀ ਉੱਚਾਈ 115 ਫ਼ੁੱਟ ਹੈ। ਇਸ ਦਾ ਫ਼ਰਸਤਾਲ ਸੜਕ ਤੋਂ ਤਿੰਨ ਫ਼ੁੱਟ ਉੱਚਾ ਹੈ। ਇਸ ਦੀਆਂ ਘੜੀਆਂ ਸਵਿਟਜ਼ਰਲੈਂਡ ਤੋਂ ਬਣ ਕੇ ਆਈਆਂ ਸਨ। ਪਰਾਤਨ ਸਮੇਂ ਵਿਚ ਜਦੋਂ ਲੋਕਾਂ ਕੋਲ ਸਮਾਂ ਦੇਖਣ ਦਾ ਕੋਈ ਵੀ ਸਾਧਨ ਮੌਜ਼ੂਦ ਨਹੀਂ ਸੀ ਤਾਂ ਇਹ ਘੰਟਾ ਘਰ ਲੋਕਾਂ ਦੀ ਦਿਲਚਸਪੀ ਅਤੇ ਖਿੱਚ ਦਾ ਮੁੱਖ ਮਾਰਗ ਸੀ। ਇਸ ਘੰਟਾ ਘਰ ਦੀਆਂ ਘੰਟੀਆਂ ਦੇ ਕਾਰਨ ਹੀ ਨਗਰ ਦਾ ਸਮੁੱਚਾ ਜਨ ਜੀਵਨ ਪ੍ਰਭਾਵਿਤ ਹੁੰਦਾ ਸੀ। ਭਾਵੇਂ ਹੋਲੀ-ਹੋਲੀ ਘੜੀਆਂ ਅਤੇ ਹੁਣ ਮੋਬਾਈਲਾਂ ਦੇ ਆਉਣ ਨਾਲ ਇਸ ਘੰਟਾ ਘਰ ਦਾ ਕੋਈ ਖਾਸ ਮਹੱਤਵ ਨਹੀਂ ਰਿਹਾ ਪਰ ਇਹ ਅਜੇ ਵੀ ਫ਼ਰੀਦਕੋਟ ਸ਼ਹਿਰ ਦਾ ਮੁੱਖ ਪਹਿਚਾਣ ਕੇਂਦਰ ਮੰਨਿਆ ਜਾਂਦਾ ਹੈ। ਇਸ ਦੇ ਆਸੇ ਪਾਸੇ ਸ਼ਹਿਰ ਦੇ ਮੁੱਖ ਬਾਜ਼ਾਰ ਸਥਿਤ ਹਨ। ਮੌਜੂਦਾ ਸਮੇਂ ਵਿਚ ਇਸ ਨੂੰ ਸੰਭਾਲਣ ਦੀ ਤੁਰੰਤ ਲੋੜ ਹੈ ਕਿਉਂਕਿ ਇਸ ਦੀ ਇਮਾਰਤ ਕਈ ਥਾਵਾਂ ਤੋਂ ਟੁੱਟ –ਭੱਜ ਚੁੱਕੀ ਹੈ। ਜੋ ਕਿ ਤੁਰੰਤ ਮੁਰੰਮਤ ਦੀ ਮੰਗ ਕਰਦੀ ਹੈ। ਬਰਸਾਤ ਦੇ ਦਿਨਾਂ ਵਿਚ ਅਕਸਰ ਹੀ ਇਹ ਜਗ੍ਹਾ ਨੀਵੀਂ ਹੋਣ ਕਰਕੇ ਪਾਣੀ ਦੀ ਮਾਰ ਹੇਠਾਂ ਆ ਜਾਂਦੀ ਹੈ। ਇਸ ਦੀਆਂ ਨੀਹਾਂ ਨੂੰ ਪਾਣੀ ਤੋਂ ਬਚਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਅਗਲੇ ਮਹੀਨੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ ਆਉਣ ਵਾਲਾ ਹੈ। ਇਸ ਲਈ ਇਸ ਦੀ ਮੁਰੰਮਤ ਅਤੇ ਰੰਗ ਰੋਗਣ ਕਰਕੇ ਸੰਵਾਰਿਆ ਜਾਣਾ ਬਣਦਾ ਹੈ। ਇਹੋ ਜਿਹੀਆਂ ਪੁਰਾਤਨ ਇਮਾਰਤਾਂ ਕਿਸੇ ਵੀ ਸ਼ਹਿਰ ਲਈ ਅਮੀਰ ਸੱਭਿਆਚਾਰਕ ਵਿਰਾਸਤ ਹੁੰਦੀਆਂ ਹਨ। ਸਰਕਾਰਾਂ ਨੂੰ ਤੁਰੰਤ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਖੰਡ ਤੋਂ ਬਾਅਦ ਹੁਣ ਵਧੇ ਪਿਆਜ਼ ਅਤੇ ਰਿਫਾਈਂਂਡ ਤੇਲ ਦੇ ਭਾਅ ਰਸੋਈ ਦਾ ਵਿਗੜਿਆ ਬਜਟ ਅਗਲੀ ਖ਼ਬਰ ਪੰਜਾਬ ਮੰਡੀ ਬੋਰਡ ਮੁਲਾਜ਼ਮਾਂ ਦੀ ਮੀਟਿੰਗ
Ad Position 24