26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਿਹਤ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵਲੋਂ ਮਠਿਆਈਆਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ-ਕੁਝ ਸੈਂਪਲ ਵੀ ਭਰੇ

ਕੋਟਕਪੂਰਾ, 25 ਅਗਸਤ (ਮੋਹਰ ਸਿੰਘ ਗਿੱਲ)-ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦਿਆਂ ਸਿਹਤ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵਲੋਂ ਸ਼ਹਿਰ ’ਚ ਹਲਵਾਈਆਂ ਦੀਆਂ ਦੁਕਾਨਾਂ ’ਤੇ ਚੈਕਿੰਗ ਕੀਤੀ ਗਈ। ਟੀਮ ਨੇ ਮਠਿਆਈਆਂ ਦੇ ਸੈਂਪਲ ਲਏ ਅਤੇ ਖ਼ਰਾਬ ਅਤੇ ਰੰਗਦਾਰ ਮਠਿਆਈਆਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ।

Ad Position 21
No active advertisement
? 26-08-2026
ਕੋਟਕਪੂਰਾ, 25 ਅਗਸਤ (ਮੋਹਰ ਸਿੰਘ ਗਿੱਲ)-ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦਿਆਂ ਸਿਹਤ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵਲੋਂ ਸ਼ਹਿਰ ’ਚ ਹਲਵਾਈਆਂ ਦੀਆਂ ਦੁਕਾਨਾਂ ’ਤੇ ਚੈਕਿੰਗ ਕੀਤੀ ਗਈ। ਟੀਮ ਨੇ ਮਠਿਆਈਆਂ ਦੇ ਸੈਂਪਲ ਲਏ ਅਤੇ ਖ਼ਰਾਬ ਅਤੇ ਰੰਗਦਾਰ ਮਠਿਆਈਆਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ। ਡੀ.ਐਚ.ਓ. ਫ਼ਰੀਦਕੋਟ ਡਾ. ਸੁਰੇਸ਼ ਕੁਮਾਰ ਦੇ ਨਿਰਦੇਸ਼ ’ਤੇ ਫੂਡ ਸੇਫ਼ਟੀ ਇੰਸਪੈਕਟਰ ਨਵਦੀਪ ਚਹਿਲ ਦੀ ਅਗਵਾਈ ਹੇਠ ਟੀਮ ਨੇ ਸ਼ਹਿਰ ਦੇ ਨਵੇਂ ਬੱਸ ਸਟੈਂਡ ਅਤੇੇ ਬੱਤੀਆਂ ਵਾਲੇ ਚੌਂਕ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਹਲਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ। ਟੀਮ ਨੇ ਮਠਿਆਈਆਂ ਦੀ ਗੁਣਵੱਤਾ ਦੀ ਜਾਂਚ ਕਰਦਿਆਂ ਕਈ ਸੈਂਪਲ ਵੀ ਭਰੇ। ਸਿਹਤ ਵਿਭਾਗ ਦੀ ਟੀਮ ਨੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਗਾਹਕਾਂ ਨੂੰ ਸਿਰਫ਼ ਸ਼ੁੱਧ ਅਤੇ ਮਿਆਰੀ ਮਠਿਆਈਆਂ ਹੀ ਵੇਚਣ। ਵਿਭਾ ਗ ਨੇ ਚਿਤਾਵਨੀ ਦਿੱਤੀ ਕਿ ਖ਼ਰਾਬ ਜਾਂ ਮਿਲਾਵਟੀ ਮਠਿਆਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫ਼ਟੀ ਇੰਸਪੈਕਟਰ ਨੇ ਦੱਸਿਆ ਕਿ ਸਿਹਤ ਵਿਭਾਗ ਖਾਣ-ਪੀਣ ਦੀਆਂ ਵਸਤੂਆਂ ਦੀ ਵਿਕਰੀ ’ਤੇ ਲਗਾਤਾਰ ਨਜ਼ਰ ਰੱਖਦਾ ਹੈ ਅਤੇ ਇਸ ਤਰ੍ਹਾਂ ਦੀ ਚੈਕਿੰਗ, ਛਾਪੇਮਾਰੀ ਆਉਂਦੇ ਦਿਨਾਂ ’ਚ ਵੀ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਕੋਟਕਪੂਰਾ ’ਚ ਬੀਜ ਵਿਕਰੇਤਾ ਦੀ ਦੁਕਾਨ ’ਤੇ ਛਾਪੇਮਾਰੀ ਮਾਮਲਾ ਨਕਲੀ ਬੀਜਾਂ ਦੀ ਵਿਕਰੀ ਦਾ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਨੇ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ, ਬਿਊਟੀ ਕਿੱਟਾਂ ਤੇ ਸਰਟੀਫਿਕੇਟ ਵੰਡੇ
Ad Position 24