26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਯੂਨੀਵਰਸਿਟੀ ਕਾਲਜ ਜੈਤੋ ਵਿਖੇ ਉੱਦਮੀ ਮਾਨਸਿਕਤਾ ਸੰਬੰਧੀ ਸੈਮੀਨਾਰ

ਜੈਤੋ , 25 ਅਗਸਤ ( ਗੁਰਚਰਨ ਸਿੰਘ ਗਾਬੜੀਆ )- ਯੂਨੀਵਰਸਿਟੀ ਕਾਲਜ ਜੈਤੋ ਵਿਖੇ ਰਾਸ਼ਟਰੀ ਸਿੱਖਿਆ ਨੀਤੀ -2020 ਤਹਿਤ ਉੱਦਮੀ ਮਾਨਸਿਕਤਾ ਪਾਠਕ੍ਰਮ ਸਬੰਧੀ ਅਧਿਆਪਕ - ਮਾਰਗਦਰਸ਼ਕਾਂ ਲਈ ਸੈਮੀਨਾਰ ਕਰਵਾਇਆ ਗਿਆ । ਸਰੋਤ ਵਿਅਕਤੀਆਂ ਪ੍ਰੋ .

Ad Position 21
No active advertisement
ਅਜੀਤ ਡੈਸਕ 26-08-2026
ਜੈਤੋ , 25 ਅਗਸਤ ( ਗੁਰਚਰਨ ਸਿੰਘ ਗਾਬੜੀਆ )- ਯੂਨੀਵਰਸਿਟੀ ਕਾਲਜ ਜੈਤੋ ਵਿਖੇ ਰਾਸ਼ਟਰੀ ਸਿੱਖਿਆ ਨੀਤੀ -2020 ਤਹਿਤ ਉੱਦਮੀ ਮਾਨਸਿਕਤਾ ਪਾਠਕ੍ਰਮ ਸਬੰਧੀ ਅਧਿਆਪਕ - ਮਾਰਗਦਰਸ਼ਕਾਂ ਲਈ ਸੈਮੀਨਾਰ ਕਰਵਾਇਆ ਗਿਆ । ਸਰੋਤ ਵਿਅਕਤੀਆਂ ਪ੍ਰੋ . ਸੰਗੀਤਾ ਸ਼ਰਮਾ ਅਤੇ ਪ੍ਰੋ . ਵਿਸ਼ਾਲ ਸਿੰਗਲਾ ਨੇ ਉੱਦਮੀ ਸੋਚ , ਨਵੀਨਤਾ , ਕਾਰੋਬਾਰੀ ਮੌਕਿਆਂ ਦੀ ਪਛਾਣ , ਅਗਵਾਈ , ਸਿਰਜਣਾਤਮਕਤਾ ਅਤੇ ਸਮੱਸਿਆ - ਹੱਲ ਕਰਨ ਦੀਆਂ ਯੋਗਤਾਵਾਂ ਬਾਰੇ ਜਾਣਕਾਰੀ ਦਿੱਤੀ । ਅਧਿਆਪਕ - ਮਾਰਗਦਰਸ਼ਕਾਂ ਨੇ ਸਰਗਰਮੀ ਨਾਲ ਭਾਗ ਲੈਂਦਿਆਂ ਵਿਚਾਰ - ਵਟਾਂਦਰੇ ਵਿਚ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ । ਕਾਲਜ ਇੰਚਾਰਜ ਡਾ . ਸਮਰਾਟ ਖੰਨਾ ਨੇ ਸਰੋਤ ਵਿਅਕਤੀਆਂ ਅਤੇ ਪ੍ਰਬੰਧਕ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਅਧਿਆਪਕਾਂ ਨੂੰ ਵਿਦਿਆਰਥੀਆਂ ਵਿਚ ਸਿਰਜਣਾਤਮਕ ਅਤੇ ਉੱਦਮੀ ਸੋਚ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਨੁੱਕੜ ਨਾਟਕ ਦੀ ਸਫ਼ਲ ਪੇਸ਼ਕਾਰੀ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਕੋਟਕਪੂਰਾ ’ਚ ਬੀਜ ਵਿਕਰੇਤਾ ਦੀ ਦੁਕਾਨ ’ਤੇ ਛਾਪੇਮਾਰੀ ਮਾਮਲਾ ਨਕਲੀ ਬੀਜਾਂ ਦੀ ਵਿਕਰੀ ਦਾ
Ad Position 24