30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮੁੱਖ ਮੰਤਰੀ ਦੇ ਟਵੀਟ ਅਤੇ ਪ੍ਰਸੋਨਲ ਵਿਭਾਗ ...

ਸਫ਼ਾ 5 ਦੀ ਬਾਕੀ ਅਧਿਆਪਕਾਂ ਨੇ ਸਕੂਲਾਂ ’ਚ ਮਾਨ ਸਰਕਾਰ ਵਲੋਂ ਭੇਜੇ ਧਮਕੀ ਪੱਤਰ ਦੀਆਂ ਕਾਪੀਆਂ ਸਾੜੀਆਂ ਸਾਦਿਕ, (ਆਰ. ਐਸ.

Ad Position 21
No active advertisement
ਅਜੀਤ ਡੈਸਕ 30-08-2026
ਸਫ਼ਾ 5 ਦੀ ਬਾਕੀ ਅਧਿਆਪਕਾਂ ਨੇ ਸਕੂਲਾਂ ’ਚ ਮਾਨ ਸਰਕਾਰ ਵਲੋਂ ਭੇਜੇ ਧਮਕੀ ਪੱਤਰ ਦੀਆਂ ਕਾਪੀਆਂ ਸਾੜੀਆਂ ਸਾਦਿਕ, (ਆਰ.ਐਸ.ਧੁੰਨਾ)-ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਧਰਮੇਂਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 27 ਅਗਸਤ ਨੂੰ ਪੰਜਾਬ ਭਰ ਦੇ ਕਰਮਚਾਰੀਆਂ ਅਤੇ ਅਧਿਆਪਕਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਸਾਰਾ ਦਫ਼ਤਰੀ ਕੰਮ ਕਾਜ ਠੱਪ ਕਰਕੇ ਇਤਿਹਾਸਿਕ ਹੜਤਾਲ ਕੀਤੀ ਸੀ ਜਿਸ ਨਾਲ ਪੰਜਾਬ ਸਰਕਾਰ ਦੀਆਂ ਚੂਲਾਂ ਹਿੱਲ ਗਈਆਂ ਸਨ। ਇਸ ਤੋਂ ਬਾਅਦ ਬੌਖਲਾਹਟ ਵਿਚ ਆ ਕੇ ਭਗਵੰਤ ਮਾਨ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ ਅਤੇ ਅਧਿਆਪਕਾਂ ਖਿਲਾਫ਼ ਇਕ ਸਰਕਾਰੀ ਪੱਤਰ ਜਾਰੀ ਕੀਤਾ ਗਿਆ ਜਿਸ ਵਿਚ ਗੈਰ ਹਾਜ਼ਰ ਹੋ ਕੇ ਹੜਤਾਲ ’ਤੇ ਜਾਣ ਵਾਲੇ ਕਰਮਚਾਰੀਆਂ ਖਿਲਾਫ਼ ਐਕਸ਼ਨ ਕਰਨ ਦੀ ਗੱਲ ਕੀਤੀ ਗਈ ਹੈ ਜਦੋਂਕਿ ਪੰਜਾਬ ਦੇ ਸਾਰੇ ਕਰਮਚਾਰੀ ਸੰਵਿਧਾਨ ਅਨੁਸਾਰ ਛੁੱਟੀ ਲੈ ਕੇ ਹੜਤਾਲ ’ਤੇ ਗਏ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਰਮਚਾਰੀਆਂ ਨੂੰ ਡਰਾਉਣ ਲਈ ਇਸ ਤਰ੍ਹਾਂ ਦਾ ਧਮਕੀ ਭਰਿਆ ਪੱਤਰ ਜਾਰੀ ਕੀਤਾ ਹੈ। ਸਰਕਾਰ ਦਾ ਚੈਲੰਜ ਕਬੂਲ ਕਰਦੇ ਹੋਏ ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਜੀਤੇਂਦਰ ਕੁਮਾਰ ਹੰਸ, ਰਜਿੰਦਰ ਕੁਮਾਰ, ਨਰਿੰਦਰ ਸਿੰਘ, ਗੁਰਨਾਮ ਸਿੰਘ, ਅਮੋਲਕ ਸਿੰਘ, ਬੇਅੰਤ ਸਿੰਘ, ਵੀਰ ਸਿੰਘ, ਹਰਿੰਦਰ ਸਿੰਘ ਅਤੇ ਸਮੁੱਚੇ ਅਧਿਆਪਕਾਂ ਵਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਆਪਣੇ ਆਪਣੇ ਸਕੂਲਾਂ ਵਿਚ ਇਸ ਧਮਕੀ ਭਰੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਕਿਹਾ ਗਿਆ ਹੈ ਕਿ ਜਦ ਤੱਕ ਸਰਕਾਰ ਪੁਰਾਣੀ ਪੈਨਸ਼ਨ, ਪੂਰਾ ਡੀ.ਏ, ਪੇਂਡੂ ਭੱਤਾ, ਏ.ਸੀ.ਪੀ ਸਕੀਮ ਬਹਾਲ ਨਹੀਂ ਕਰਦੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਦੀ ਉਨ੍ਹਾਂ ਚਿਰ ਤਿੱਖੇ ਸੰਘਰਸ਼ ਜਾਰੀ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਜੈਤੋ ਵਲੋਂ 11 ਰੋਜ਼ਾ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਬਰਾੜ ਅੱੱਖਾਂ ਦੇ ਹਸਪਤਾਲ ’ ਚ ਲਾਇਨਜ਼ ਕਲੱਬ ਨੇ ਲਾਇਆ 48 ਵਾਂ ਮੁਫ਼ਤ ਕੈਂਪ , 277 ਮਰੀਜਾਂ ਦੀ ਜਾਂਚ
Ad Position 24