07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕਾਕਾ ਉਦੇਪ੍ਰਤਾਪ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ

ਸਾਦਿਕ, 6 ਅਕਤੂਬਰ (ਨਿੱਜੀ ਪੱਤਰ ਪ੍ਰੇਰਕ)-ਦੀ ਪੰਜਾਬ ਫੋਟੋਗਰਾਫਰਜ਼ ਐਸੋਸੀਏਸ਼ਨ ਰਜਿ. ਪੰਜਾਬ ਇਕਾਈ ਕੋਟਕਪੂਰਾ ਦੇ ਸਰਗਰਮ ਮੈਂਬਰ ਲਵਪ੍ਰੀਤ ਸਿੰਘ ਸਦਿਓੜਾ ਬੇਟੀ ਦੇ ਸਪੁੱਤਰ ਕਾਕਾ ਓਦੇਪ੍ਰਤਾਪ ਸਿੰਘ ਸਦਿਓੜਾ (4 ਸਾਲ) ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਦਸਵੀਂ ਜੈਤੋ ਰੋਡ ਕੋਟਕਪੂਰਾ ਵਿਖੇ ਹੋਇਆ ।

Ad Position 21
No active advertisement
ਅਜੀਤ ਡੈਸਕ 07-10-2026
ਸਾਦਿਕ, 6 ਅਕਤੂਬਰ (ਨਿੱਜੀ ਪੱਤਰ ਪ੍ਰੇਰਕ)-ਦੀ ਪੰਜਾਬ ਫੋਟੋਗਰਾਫਰਜ਼ ਐਸੋਸੀਏਸ਼ਨ ਰਜਿ. ਪੰਜਾਬ ਇਕਾਈ ਕੋਟਕਪੂਰਾ ਦੇ ਸਰਗਰਮ ਮੈਂਬਰ ਲਵਪ੍ਰੀਤ ਸਿੰਘ ਸਦਿਓੜਾ ਬੇਟੀ ਦੇ ਸਪੁੱਤਰ ਕਾਕਾ ਓਦੇਪ੍ਰਤਾਪ ਸਿੰਘ ਸਦਿਓੜਾ (4 ਸਾਲ) ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਦਸਵੀਂ ਜੈਤੋ ਰੋਡ ਕੋਟਕਪੂਰਾ ਵਿਖੇ ਹੋਇਆ । ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਦਲਜੋਤ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਰਿਸ਼ਤੇਦਾਰਾਂ, ਧਾਰਮਿਕ/ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਆਰ.ਐਸ.ਧੁੰਨਾ ਪੱਤਰਕਾਰ ਸਾਦਿਕ ਨੇ ਕਰਦਿਆਂ ਵਿਛੜੀ ਨੰਨ੍ਹੀ ਜਾਨ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਵਿਚ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਚੇਅਰਮੈਨ ਗੁਰਮੀਤ ਸਿੰਘ ਆਰੇਵਾਲੇ ਮਾਰਕੀਟ ਕਮੇਟੀ ਕੋਟਕਪੂਰਾ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ, ਲਖਵਿੰਦਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਲਖਵੀਰ ਸਿੰਘ ਵਿਰਦੀ ਮੀਤ ਪ੍ਰਧਾਨ ਓ.ਬੀ.ਸੀ ਕਾਂਗਰਸ ਜ਼ਿਲ੍ਹਾ ਫ਼ਰੀਦਕੋਟ, ਚਰਨਜੀਤ ਸ਼ਰਮਾ, ਹਰਪ੍ਰੀਤ ਸਿੰਘ ਚਾਨਾ, ਮੋਹਰ ਸਿੰਘ ਗਿੱਲ, ਗੁਰਿੰਦਰ ਸਿੰਘ ਮਹਿੰਦੀ ਰੱਤਾ, ਸੁਭਾਸ਼ ਮਹਿਤਾ, ਰਿੰਕੂ ਮਲਹੋਤਰਾ ਸਾਰੇ ਪੱਤਰਕਾਰ, ਸੰਜੇ ਛਿੱਬਰ ਬਠਿੰਡਾ, ਕੌਂਸਲਰ ਸਵਤੰਤਰ ਜੋਸੀ, ਕੰਵਰ ਹਰਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ, ਚਿਮਨ ਲਾਲ ਗਰਗ, ਗਗਨਦੀਪ, ਮਨਜੀਤ ਸਿੰਘ ਧੁੰਨਾ, ਬਲਜਿੰਦਰ ਸਿੰਘ ਧੁੰਨਾ, ਪੱਪੂ ਲੁਧਿਆਣਾ, ਗੁਰਦਾਸ ਸਿੰਘ ਰਾਮਪੁਰਾ, ਇੰਦਰਦੀਪ ਸਿੰਘ ਸ਼ਾਹ ਮਲੋਟ, ਅਮਨਦੀਪ ਸਿੰਘ ਪਟਿਆਲਾ, ਮਨਮੀਤ ਸਿੰਘ ਧੁੰਨਾ, ਪਿ੍ਰਤਪਾਲ ਸਿੰਘ ਢਿੱਲੋਂ, ਕਿ੍ਰਸ਼ਨ ਸਿੰਘ, ਅੰਮ੍ਰਿਤ ਸਿੰਘ ਆਦਿ ਨੇ ਵਿਛੜੀ ਰੂਹ ਨੂੰ ਸ਼ਰਧਾ ਸੁਮਨ ਭੇਟ ਕੀਤੇ।
Ad Position 22
No active advertisement
ਪਿਛਲੀ ਖ਼ਬਰ 5ਵੀਂ ਰੁਹਾਨੀ ਸ਼ਾਮ ’ਚ ਕਲਾਕਾਰਾਂ ਨੇ ਸੰਗੀਤਕ ਸੁਰਾਂ ਨਾਲ ਦਰਸ਼ਕ ਝੂੰਮਣ ਲਾਏ ਅਗਲੀ ਖ਼ਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਫ਼ੇਰੀ ਨੂੰ ਲੈ ਕੇ ਵਰਕਰਾਂ ’ਚ ਭਾਰੀ ਉਤਸ਼ਾਹ : ਲਾਲੀ ਬਾਦਲ
Ad Position 24