ਵੈਲਫੇਅਰ ਸੇਵਾ ਸੁਸਾਇਟੀ ਵਲੋਂ ‘20 ਸਵਾਲ-20 ਇਨਾਮ’ ਦਾ ਕਿਤਾਬਚਾ ਰਿਲੀਜ਼
ਕੋਟਕਪੂਰਾ, 6 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਸਿੱਖੀ ਕੇਸਾਂ ਸੁਆਸਾਂ ਸੰਗਿ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ‘20 ਸਵਾਲ–20 ਇਨਾਮ’ ਪ੍ਰਤੀਯੋਗਤਾ ਲਈ ਦੋ ਵਰਕਾ ਰਿਲੀਜ਼ ਕੀਤਾ ਗਿਆ। ਕਿਤਾਬਚਾ ਅਤੇ ਫਿਲੈਕਸ ਰਿਲੀਜ਼ ਕਰਨ ਦੀ ਰਸਮ ਭੁਪਿੰਦਰ ਕੌਰ ਖਾਲਸਾ, ਕਰਮਜੀਤ ਕੌਰ, ਰਣਜੀਤ ਕੌਰ, ਮਹਿੰਦਰ ਕੌਰ, ਗੁਰਮੀਤ ਕੌਰ ਅਤੇ ਰਾਜਿੰਦਰ ਕੌਰ ਆਦਿ ਨੇ ਨਿਭਾਈ।
ਕੋਟਕਪੂਰਾ, 6 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਸਿੱਖੀ ਕੇਸਾਂ ਸੁਆਸਾਂ ਸੰਗਿ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ‘20 ਸਵਾਲ–20 ਇਨਾਮ’ ਪ੍ਰਤੀਯੋਗਤਾ ਲਈ ਦੋ ਵਰਕਾ ਰਿਲੀਜ਼ ਕੀਤਾ ਗਿਆ। ਕਿਤਾਬਚਾ ਅਤੇ ਫਿਲੈਕਸ ਰਿਲੀਜ਼ ਕਰਨ ਦੀ ਰਸਮ ਭੁਪਿੰਦਰ ਕੌਰ ਖਾਲਸਾ, ਕਰਮਜੀਤ ਕੌਰ, ਰਣਜੀਤ ਕੌਰ, ਮਹਿੰਦਰ ਕੌਰ, ਗੁਰਮੀਤ ਕੌਰ ਅਤੇ ਰਾਜਿੰਦਰ ਕੌਰ ਆਦਿ ਨੇ ਨਿਭਾਈ। ਉਨ੍ਹਾਂ ਨੇ ਮੌਜੂਦ ਬੱਚਿਆਂ ਨੂੰ ਕਿਤਾਬਚੇ ਵੀ ਤਕੀਸਮ ਕੀਤੇ। ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕ. ਬਲਵਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ‘20 ਸਵਾਲ-20 ਇਨਾਮ’ ਦਾ ਲੱਕੀ ਡਰਾਅ 11 ਅਕਤੂਬਰ ਦਿਨ ਸ਼ਨਿੱਚਰਵਾਰ ਨੂੰ ਸ਼ਾਮ 4:30 ਵਜੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਮੁਹੱਲਾ ਹਰਨਾਮਪੁਰਾ ਵਿਖੇ ਕੱਢਿਆ ਜਾਵੇਗਾ ਤੇ ਜਿਨ੍ਹਾਂ ਦੇ ਡਰਾਅ ਰਾਹੀਂ ਸਾਰੇ ਦੇ ਸਾਰੇ ਸਵਾਲ ਸਹੀ ਪਾਏ ਗਏ ਉਨ੍ਹਾਂ ਨੂੰ ਆਕਰਸ਼ਤ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਸਿੱਖੀ ਦੇ ਦੋ ਥੰਮ ਸੇਵਾ ਅਤੇ ਸਿਮਰਨ ਦੇ ਪੁੰਜ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਸੰਖੇਪ ਜੀਵਨ ਦਰਸ਼ਨ ਤੇ ਇਹ ਕਿਤਾਬਚਾ ਵੰਡਿਆ ਜਾ ਰਿਹਾ ਹੈ। ਇਸ ਨਾਲ ਸਬੰਧਿਤ ਕਿਤਾਬਚਾ ਪ੍ਰਾਪਤ ਕਰਨ ਵਾਲੇ ਚਾਹਵਾਨ ਵਿਅਕਤੀਆਂ ਨੂੰ ਅਪੀਲ ਹੈ ਕਿ ਉਹ ਉਕਤ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕਰ ਸਕਦੇ ਹਨ। 9 ਅਕਤੂਬਰ ਤੱਕ ਸਵਾਲਾਂ ਦੇ ਜਵਾਬ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਣੇ ਚਾਹੀਦੇ ਹਨ।