12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਵਲੋਂ ਲਗਾਇਆ ਮੁਫ਼ਤ ਮੈਡੀਕਲ ਕੈਂਪ

ਫ਼ਰੀਦਕੋਟ, 11 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਰਜਿ. ਫ਼ਰੀਦਕੋਟ ਵਲੋਂ ਸਾਥੀ ਇੰਦਰਜੀਤ ਸਿੰਘ ਬਰਾੜ ਨੂੰ ਯਾਦ ਕਰਦਿਆਂ ਅਤੇ ਸ਼ਰਾਧਾਂ ਦੀ ਪਾਵਨ ਮੱਸਿਆ ’ਤੇ ਆਪਣੇ ਵੱਡੇ ਵਡੇਰਿਆਂ ਤੇ ਪੂਰਵਜਾਂ ਨੂੰ ਸਮਰਪਿਤ ਇਕ ਮੁਫ਼ਤ ਸ਼ੂਗਰ, ਬਲੱਡ ਪ੍ਰੈਸ਼ਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ।

Ad Position 21
No active advertisement
ਅਜੀਤ ਡੈਸਕ 12-10-2026
ਫ਼ਰੀਦਕੋਟ, 11 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਰਜਿ. ਫ਼ਰੀਦਕੋਟ ਵਲੋਂ ਸਾਥੀ ਇੰਦਰਜੀਤ ਸਿੰਘ ਬਰਾੜ ਨੂੰ ਯਾਦ ਕਰਦਿਆਂ ਅਤੇ ਸ਼ਰਾਧਾਂ ਦੀ ਪਾਵਨ ਮੱਸਿਆ ’ਤੇ ਆਪਣੇ ਵੱਡੇ ਵਡੇਰਿਆਂ ਤੇ ਪੂਰਵਜਾਂ ਨੂੰ ਸਮਰਪਿਤ ਇਕ ਮੁਫ਼ਤ ਸ਼ੂਗਰ, ਬਲੱਡ ਪ੍ਰੈਸ਼ਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਸਵ. ਇੰਦਰਜੀਤ ਸਿੰਘ ਬਰਾੜ ਦੀ ਯਾਦ ਨੂੰ ਸਦੀਵੀ ਬਣਾਉਂਦਿਆਂ ਉਨ੍ਹਾਂ ਦੀ ਪੁੱਤਰੀ ਹਰਕੀਰਤ ਕੌਰ ਬਰਾੜ ਨੂੰ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਲੰਗਰ ਮਾਤਾ ਖੀਵੀ ਜੀ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਨੇ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ। ਸੁਸਾਇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਰਿਟਾਇਰਡ ਡੀ.ਐਸ ਪੀ ਨੇ ਦੱਸਿਆ ਕਿ ਕੈਂਪ ਵਿਚ 150 ਤੋਂ ਵੱਧ ਵਿਅਕਤੀਆਂ ਦੀ ਸ਼ੂਗਰ ਅਤੇ ਬਲੱਡ ਪਰੈਸ਼ਰ ਦੀ ਜਾਂਚ ਕਰਨ ਤੋਂ ਬਾਅਦ ਜ਼ਰੂਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਦੀਪਕ ਵਰਮਾ, ਰਜੇਸ਼ ਗੌੜ, ਗੁਰਮੀਤ ਸਿੰਘ ਬੱਗੂ, ਪਰਮਜੀਤ ਸਿੰਘ ਪੰਮਾ, ਗੁਰਮੀਤ ਸਿੰਘ ਗਿੱਲ, ਡਾਕਟਰ ਪੁਰਸ਼ੋਤਮ ਗੁਪਤਾ ਅਤੇ ਅਜੈਕਟਵ ਮੈਂਬਰ ਕੇ ਪੀ ਸਿੰਘ ਸਰਾਂ, ਪੰਡਿਤ ਗਗਨ ਮਿਸ਼ਰਾ, ਭੁਪਿੰਦਰ ਸਿੰਘ ਸਰੀਨ, ਸੁਖਦਰਸ਼ਨ ਸ਼ਰਮਾ, ਅਸ਼ੋਕ ਸ਼ਰਮਾ, ਸੰਜੀਵ ਟਿੰਕੂ, ਦਰਸ਼ਨ ਲਾਲ ਚੁੱਗ, ਸੰਦੀਪ ਸੇਠੀ, ਗੁਰਮੀਤ ਸਿੰਘ ਨੀਲਾ ਸਰਾਂ, ਸ਼ਾਮ ਲਾਲ ਸ਼ਰਮਾ, ਕੁਲਦੀਪ ਸਿੰਘ, ਡਾਕਟਰ ਅਰੁਣ ਪੁਰੀ, ਡਾਕਟਰ ਡਾਇਮੰਡ ਸ਼ਰਮਾ ਅਤੇ ਕਪਿਲ ਸੈਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਵਲੋਂ ਡੋਰ ਟੂ ਡੋਰ ਲੋਕਾਂ ਨਾਲ ਰਾਬਤਾ ਸ਼ੁਰੂ ਅਗਲੀ ਖ਼ਬਰ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ- ਬਰਾੜ
Ad Position 24