ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਮੋਗਾ-ਕੋਟਕਪੂਰਾ ਮੁੱਖ ਸੜਕ ਦੇ ਕਿਨਾਰੇ ਪੁੱਟੇ ਵੱਡੇ ਟੋਏ
ਪੰਜਗਰਾਈਂ ਕਲਾਂ, 12 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਪੰਜਗਰਾਈਂ ਕਲਾਂ ਵਿਚਕਾਰ ਦੀ ਲੰਘਦੇ ਰਾਜ ਮਾਰਗ ਨੰ. 16 ਦੇ ਕਿਨਾਰਿਆਂ ’ਤੇ ਪੁੱਟੇ ਹੋਏ ਡੂੰਘੇ ਟੋਇਆਂ ਕਾਰਨ ਸੜਕ ਹਾਦਸਾ ਵਾਪਰ ਸਕਦਾ ਹੈ।
ਪੰਜਗਰਾਈਂ ਕਲਾਂ, 12 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਪੰਜਗਰਾਈਂ ਕਲਾਂ ਵਿਚਕਾਰ ਦੀ ਲੰਘਦੇ ਰਾਜ ਮਾਰਗ ਨੰ. 16 ਦੇ ਕਿਨਾਰਿਆਂ ’ਤੇ ਪੁੱਟੇ ਹੋਏ ਡੂੰਘੇ ਟੋਇਆਂ ਕਾਰਨ ਸੜਕ ਹਾਦਸਾ ਵਾਪਰ ਸਕਦਾ ਹੈ। ਪ੍ਰਸ਼ਾਸਨ ਇਨ੍ਹਾਂ ਨੂੰ ਬੰਦ ਕਰਵਾਉਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤਾ ਹੋਇਆ ਸ਼ਾਇਦ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਇੰਤਜ਼ਾਰ ਕਰ ਰਿਹਾ ਹੈ। ਕੁਝ ਸਮਾਂ ਪਹਿਲਾਂ ਕਿਸੇ ਟੈਲੀਕਾਮ ਕੰਪਨੀ ਵਲੋਂ ਆਪਟੀਕਲ ਕੇਬਲ ਪਾਉਣ ਲਈ ਇਹ ਟੋਏ ਪੁੱਟੇ ਗਏ ਸਨ ਪ੍ਰੰਤੂ ਕੇਬਲ ਪਾਉਣ ਉਪਰੰਤ ਇਨ੍ਹਾਂ ਟੋਇਆਂ ਨੂੰ ਬੰਦ ਤਾਂ ਕੀ ਕਰਨਾ ਸੀ ਸਗੋਂ ਕੋਈ ਚੇਤਾਵਨੀ ਜਾਂ ਸੂਚਨਾ ਬੋਰਡ ਲਗਾਏ ਬਿਨਾ ਹੀ ਉਨ੍ਹਾਂ ਨੂੰ ਖੁੱਲ੍ਹੇ ਛੱਡ ਦਿੱਤਾ ਗਿਆ। ਸਿਤਮਜ਼ਰੀਫੀ ਇਹ ਹੈ ਕਿ ਟੋਇਆਂ ਵਿਚੋਂ ਕੱਢੀ ਗਈ ਮਿੱਟੀ ਵੀ ਸੜਕ ਦੇ ਕਿਨਾਰਿਆਂ ’ਤੇ ਹੀ ਪਈ ਹੈ, ਜਿਸ ਨਾਲ ਰਾਤ ਦੇ ਸਮੇਂ ਵਾਹਨ ਚਾਲਕ ਖ਼ਾਸਕਰ ਦੋ ਪਹੀਆ ਵਾਹਨਾਂ ਦਾ ਇਨ੍ਹਾਂ ਵਿਚ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਯੂਥ ਅਕਾਲੀ ਆਗੂ ਸ਼ਿਵਰਾਜ ਸਿੰਘ ਗਿੱਲ, ਬਲਵਿੰਦਰ ਸਿੰਘ ਬੱਬਲੀ ਗਿੱਲ, ਸਤਲੁਜ ਮਿਸਲ ਦੇ ਸੂਬਾਈ ਜਨਰਲ ਸਕੱਤਰ ਹਰਦੇਵ ਸਿੰਘ ਘਣੀਏ ਵਾਲਾ, ਹਰਦੀਪ ਸਿੰਘ ਮੰਤਰੀ, ਗੁਰੂ ਨਾਨਕ ਸਪੋਰਟਸ ਕਲੱਬ ਦੇ ਪ੍ਰਧਾਨ ਡਾ. ਬਲਦੇਵ ਸਿੰਘ ਭੋਲਾ, ਡਾ. ਸਰੂਪ ਸਿੰਘ ਕੈਂਥ ਨੇ ਜ਼ਿਲ੍ਹਾ ਪ੍ਰਾਸ਼ਸਨ ਪਾਸੋਂ ਉਕਤ ਖੁੱਲ੍ਹੇ ਪਏ ਖੱਡਿਆਂ ਨੂੰ ਬੰਦੇ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ।