ਸ਼੍ਰੋਮਣੀ ਅਕਾਲੀ ਦਲ ਪੰਥ, ਪੰਜਾਬ ਤੇ ਪੰਜਾਬੀਅਤ ਦੀ ਲੜਾਈ ਲੜਦਾ ਰਹੇਗਾ-ਸਰਬਜੀਤ ਸਿੰਘ ਝਿੰਜਰ
ਗਿੱਦੜਬਾਹਾ, 29 ਅਕਤੂਬਰ (ਸ਼ਿਵਰਾਜ ਸਿੰਘ ਬਰਾੜ, ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੀ ਰੱਖੀ ਗਈ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਵਿਚ ਵਿਸ਼ੇਸ਼ ਤੌਰ ’ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪਹੁੰਚੇ ਸਨ।
ਗ
ਗਿੱਦਡਬਾਹਾ ਵਿਖੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ। ਤਸਵੀਰ: ਸ਼ਿਵਰਾਜ ਸਿੰਘ ਬਰਾੜ
30-10-2026
ਗਿੱਦੜਬਾਹਾ, 29 ਅਕਤੂਬਰ (ਸ਼ਿਵਰਾਜ ਸਿੰਘ ਬਰਾੜ, ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੀ ਰੱਖੀ ਗਈ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਵਿਚ ਵਿਸ਼ੇਸ਼ ਤੌਰ ’ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪਹੁੰਚੇ ਸਨ। ਇਸ ਮੌਕੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਵਜਿੰਦਰ ਸਿੰਘ ਕਰਮਗੜ੍ਹ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਹਲਕਾ ਇੰਚਾਰਜ ਗੁਰਵਿੰਦਰ ਸਿੰਘ ਬਣਵਾਲਾ ਅਤੇ ਸਮੂਹ ਲੀਡਰਸ਼ਿਪ ਨੇ ਸਰਬਜੀਤ ਸਿੰਘ ਝਿੰਜਰ ਦਾ ਗਿੱਦੜਬਾਹਾ ਹਲਕੇ ਵਿਚ ਪਹਿਲੀ ਵਾਰ ਪਹੁੰਚਣ ’ਤੇ ਉਨ੍ਹਾਂ ਨੂੰ ਕਿਰਪਾਨ ਭੇਂਟ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਇਹ ਹਲਕਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਆਪਣਾ ਨਿੱਜੀ ਹਲਕਾ ਹੈ, ਜਿੱਥੋਂ ਉਹ ਆਪਣੀਆਂ ਜਿੱਤਾਂ ਦਰਜ ਕਰਕੇ ਪੰਜ ਵਾਰ ਦੇ ਮੁੱਖ ਮੰਤਰੀ ਬਣੇ। ਗਿੱਦੜਬਾਹਾ ਨਾਲ ਬਾਦਲ ਪਰਿਵਾਰ ਦਾ ਪਰਿਵਾਰਕ ਰਿਸ਼ਤਾ ਹੈ। ਅੱਜ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸਾਡੇ ਵਿਚ ਨਹੀਂ ਰਹੇ, ਪ੍ਰੰਤੂ ਉਨ੍ਹਾਂ ਦੇ ਕੀਤੇ ਹੋਏ ਕਾਰਜ ਰਹਿੰਦੀ ਦੁਨੀਆਂ ਤੱਕ ਯਾਦ ਰੱਖੇ ਜਾਣਗੇ। ਉਨ੍ਹਾਂ ਹਮੇਸ਼ਾ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਰੱਖਣ ਨੂੰਪਹਿਲ ਦਿੱਤੀ ਸੀ। ਅਕਾਲੀ ਦਲ ਹਮੇਸ਼ਾ ਦਲ ਪੰਥ, ਪੰਜਾਬ ਤੇ ਪੰਜਾਬੀਅਤ ਦੀ ਲੜਾਈ ਲੜਦਾ ਰਿਹਾ ਹੈ ਅਤੇ ਲੜਦਾ ਰਹੇਗਾ। ਉਨ੍ਹਾਂ ਕਿਹਾ ਕਿ ਜੋ ਪੰਜਾਬ ਦਾ ਵਿਕਾਸ ਹੋਇਆ ਹੈ, ਉਹ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਹੋਇਆ ਹੈ। ਕੋਈ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਸਾਡੇ ਨੌਜਵਾਨਾਂ ਨੂੰ ਅੱਤਵਾਦੀ, ਵੱਖਵਾਦੀ ਕਹਿ ਕਿ ਗੋਲੀਆਂ ਨਾਲ ਮਾਰ ਦਿੱਤਾ ਗਿਆ ਅਤੇ ਅੱਜ ‘ਆਪ’ ਦੀ ਸਰਕਾਰ ਨੇ ਸਾਡੀ ਨੌਜਵਾਨੀ ਨੂੰ ਚਿੱਟੇ ਦੇ ਟੀਕਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਦੀਆਂ ਧੀਆਂ ਨੂੰ ਜਾਗਰੂਕ ਕਰਨ ਲਈ ‘ਮਾਵਾਂ ਧੀਆਂ ਦੀ ਪੁਕਾਰ’ ਮੁਹਿੰਮ ਤਹਿਤ ਪੰਜਾਬ ਭਰ ਵਿਚ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ। ਸੁਖਬੀਰ ਸਿੰਘ ਬਾਦਲ ਪੰਜਾਬ ਦੇ ਹਰ ਉਸ ਦੁਖੀ ਪਰਿਵਾਰ ਨਾਲ ਮੁਲਾਕਾਤਾਂ ਕਰ ਰਹੇ ਹਨ ਅਤੇ ਵੱਡੀਆਂ ਰੈਲੀਆਂ ਕਰਕੇ ਪੰਜਾਬ ਵਾਸੀਆਂ ਨੂੰ ਜਾਗਰੂਕ ਰਹੇ ਹਨ। ਅੱਜ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਹਨ, ਉਸ ਪ੍ਰਤੀ ਸੁਖਬੀਰ ਸਿੰਘ ਬਾਦਲ ਚਿੰਤਤ ਹਨ। ਇਸ ਮੌਕੇ ਹਲਕਾ ਇੰਚਾਰਜ ਗੁਰਵਿੰਦਰ ਸਿੰਘ ਬਣਵਾਲਾ, ਜ਼ਿਲ੍ਹਾ ਪ੍ਰਧਾਨ ਨਵਜਿੰਦਰ ਸਿੰਘ ਕਰਮਗੜ੍ਹ, ਹਲਕਾ ਗਿੱਦੜਬਾਹਾ ਦੇ ਪ੍ਰਧਾਨ ਵਿਸ਼ਵਜੀਤ ਸਿੰਘ ਜਿੰਮੀ ਸੁਖਨਾ, ਮਨਜਿੰਦਰ ਸਿੰਘ, ਵਕੀਲ ਗੁਰਪਿੰਕਸ ਸਿੰਘ, ਮਨੂੰ, ਹੈਪੀ ਕੋਟਲੀ, ਸੁਖਜੀਤ ਸਿੰਘ ਕੋਟਲੀ, ਸੁੱਚਾ ਸਿੰਘ ਕੋਟਭਾਈ, ਡਾ. ਬਲਜੀਤ ਸਿੰਘ, ਰਾਜਨ, ਹਿਰਦੇ ਰੁਖਾਲਾ, ਹੇਮ ਰਾਜ ਗੁਗੀ, ਪ੍ਰਧਾਨ ਗੁਰਚਰਨ ਸਿੰਘ ਭਲਾਈਆਣਾ, ਭਲਵਾਨ ਸਿੰਘ, ਸੁਖਪਾਲ ਸਿੰਘ ਦੋਦਾ, ਗੁਲਾਬ ਸਿੰਘ ਸਰਪੰਚ ਦੋਦਾ, ਜਥੇ. ਨਵਤੇਜ ਸਿੰਘ ਕਾਉਣੀ, ਚਰਨਜੀਤ ਸਿੰਘ ਭੂੰਦੜ, ਰਾਜੂ, ਗੁਰਵਿੰਦਰ ਸਿੰਘ, ਕਾਕਾ ਚਹਿਲ, ਕੁਲਦੀਪ ਸਿੰਘ, ਅਜੇਪਾਲ ਸਿੰਘ, ਜੱਗਾ ਮੱਲਣ, ਬੀਬੀ ਗੁਰਦਿਆਲ ਕੌਰ ਮੱਲਣ, ਬਿੱਟੂ ਸਿੰਘ, ਹਰਵਿੰਦਰ ਸਿੰਘ ਸੋਨੂੰ ਆਦਿ ਤੋਂ ਇਲਾਵਾ ਸਮੂਹ ਲੀਡਰਸ਼ਿਪ ਹਾਜ਼ਰ ਸੀ।