ਗਿੱਦੜਬਾਹਾ, 1 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਸੇਵਾ ਸੁਸਾਇਟੀ ਗਿੱਦੜਬਾਹਾ ਦੀ ਮੀਟਿੰਗ ਵਾਰਡ ਨੰਬਰ 12 ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਹੋਈ | ਮੀਟਿੰਗ 'ਚ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਮਨਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਸੰਬੰਧੀ 18 ਤੋਂ 30 ਜਨਵਰੀ ਤੱਕ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ ਅਤੇ 30 ਜਨਵਰੀ ਨੂੰ ਸਵੇਰੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜਦੋਂਕਿ 1 ਫ਼ਰਵਰੀ 2026 ਨੂੰ ਅੰਮਿ੍ਤ ਬਾਣੀ (ਸ੍ਰੀ ਗੁਰੂ ਰਵਿਦਾਸ ਜੀ) ਦੇ ਪਾਠ ਹੋਣਗੇ | ਮੀਟਿੰਗ ਦੌਰਾਨ ਪ੍ਰਧਾਨ ਪਵਨ ਕੁਮਾਰ ਤੋਂ ਇਲਾਵਾ ਸੁਰਿੰਦਰ ਕੁਮਾਰ (ਹੈਪੀ), ਹੀਰਾ ਲਾਲ ਸੋਨੀਆ, ਅਮਰ ਸਿੰਘ, ਰਾਜ ਕੁਮਾਰ, ਪਵਨ ਕੁਮਾਰ ਦੁੱਗਰ, ਧਰਮਪਾਲ ਧੰਮੀ, ਸ਼ਿਵਰਾਜ ਕੁਮਾਰ, ਨੰਦ ਰਾਮ, ਵਿਨੋਦ ਕੁਮਾਰ, ਰਜਿੰਦਰ ਕੁਮਾਰ, ਹੰਸ ਰਾਜ, ਅਰੁਣ ਕੁਮਾਰ, ਮਥੁਰਾ ਦਾਸ, ਸੰਜੇ ਕੁਮਾਰ, ਰਕੇਸ਼ ਕੁਮਾਰ, ਗੱਗੂ, ਸੋਨੀ, ਵਿੱਕੀ, ਅਭਿਸ਼ੇਕ, ਲੱਕੀ, ਰਮਨ, ਅਨੁਰਾਗ ਅਤੇ ਮਹਿੰਦਰ ਪਾਲ ਆਦਿ ਵੀ ਮੌਜੂਦ ਸਨ |