ਰੁਪਾਣਾ, 1 ਜਨਵਰੀ (ਜਗਜੀਤ ਸਿੰਘ)- ਮਾਤਾ ਚਿੰਤਪੁਰਨੀ ਮੰਦਰ ਕਮੇਟੀ ਰੁਪਾਣਾ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਸਾਲ ਆਮਦ ਅਤੇ ਸਰਬੱਤ ਭਲੇ ਲਈ ਮਾਤਾ ਦਾ ਜਾਗਰਣ ਕਰਵਾਇਆ | ਇਸ ਮੌਕੇ ਭਜਨ ਗਾਇਕ ਸੋਨੂੰ ਖੱੁਲਰ ਦੀ ਟੀਮ ਵਲੋਂ ਮਾਤਾ ਜੀ ਦਾ ਗੁਣਗਾਨ ਕੀਤਾ ਗਿਆ | ਕਮੇਟੀ ਅਹੁਦੇਦਾਰਾਂ ਵਲੋਂ ਸੇਵਾਦਾਰਾਂ, ਕਮੇਟੀ ਮੈਂਬਰਾਂ, ਜਾਗਰਣ ਕਰਨ ਵਾਲੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਟੇਜ ਦੀ ਸੇਵਾ ਡਾ. ਲਾਲ ਚੰਦ ਨੇ ਸੰਭਾਲੀ | ਅੰਤ ਵਿਚ ਕਮੇਟੀ ਪ੍ਰਧਾਨ ਰਾਜਨ ਕਾਲੜਾ ਵਲੋਂ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੱਤਪਾਲ ਸਿੰਘ, ਰਵਿੰਦਰ ਸਿੰਘ, ਪਵਨ ਖੁਰਾਣਾ, ਡਾ. ਜਗਨ ਨਾਥ ਗਰੋਵਰ, ਸੋਨਾ ਅਰੋੜਾ, ਡਾ. ਧਰਮਿੰਦਰ ਸਿੰਘ, ਸਾਬਕਾ ਐੱਮ.ਸੀ. ਵਿਜੈ ਕੁਮਾਰ, ਪੱਪੂ ਲਹੌਰੀਆ, ਲਵਲੀ ਮੱਕੜ, ਸੋਨੂੰ ਆਦਿ ਕਮੇਟੀ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |