01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਹਾਤਮਾ ਗਾਂਧੀ ਦੀ ਬਰਸੀ ਨਗਰ ਕੌਂਸਲ ਮਲੋਟ ਵਿਖੇ ਮਨਾਈ

Ad Position 21
repet_subhas-goyals [Copy P29]
ਅਜੀਤ ਡੈਸਕ 31-01-2026
ਮਲੋਟ, 30 ਜਨਵਰੀ (ਪਾਟਿਲ)-ਮਹਾਨ ਆਗੂ ਮਹਾਤਮਾ ਗਾਂਧੀ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸਾਦਰ ਪ੍ਰਣਾਮ ਕਰਦੇ ਹੋਏ ਨਗਰ ਕੌਂਸਲ ਮਲੋਟ ਵਿਖੇ ਯਾਦ ਕੀਤਾ | ਇਹ ਸਮਾਗਮ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਅਗਵਾਈ ਹੇਠ ਹੋਇਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਮਹਾਤਮਾ ਗਾਂਧੀ ਵਿਸ਼ਵ ਦੇ ਉਨ੍ਹਾਂ ਮਹਾਨ ਆਧੁਨਿਕ ਉਦਾਰਵਾਦੀ ਚਿੰਤਕਾਂ ਵਿਚੋਂ ਸਨ, ਜਿਨ੍ਹਾਂ ਨੇ ਦੁਨੀਆ ਨੂੰ ਅਹਿੰਸਾ, ਨੈਤਿਕਤਾ ਤੇ ਮਾਨਵਤਾ ਦੇ ਰਾਹ 'ਤੇ ਤੋਰਿਆ | ਉਨ੍ਹਾਂ ਕਿਹਾ ਕਿ ਗਾਂਧੀ ਜੀ ਵਲੋਂ ਦਿੱਤੇ ਗਏ ਪੰਚਾਇਤੀ ਰਾਜ, ਮਹਿਲਾ ਸਸ਼ਕਤੀਕਰਨ, ਹੁਨਰੀ ਸਿੱਖਿਆ ਤੇ ਸਥਾਨਕ ਲਘੂ ਉਦਯੋਗਾਂ ਦੇ ਸੰਕਲਪ ਅੱਜ ਵੀ ਭਾਰਤੀ ਲੋਕਤੰਤਰ ਦੀ ਮਜ਼ਬੂਤ ਨੀਂਹ ਹਨ | ਇਸ ਮੌਕੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਬਲਕਾਰ ਸਿੰਘ, ਗੱਟੂ ਸ਼ਰਮਾ, ਨੱਥੂ ਰਾਮ ਗਾਂਧੀ, ਮਾਸਟਰ ਜਸਪਾਲ ਸਿੰਘ, ਕੌਂਸਲਰ ਅਸ਼ਵਨੀ ਖੇੜਾ ਸਮੇਤ ਹੋਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਕਿ੍ਪਾ ਚੈਰੀਟੇਬਲ ਟਰੱਸਟ ਨੇ ਬੱਚਿਆਂ ਨੂੰ ਬੂਟ ਵੰਡੇ ਅਗਲੀ ਖ਼ਬਰ ਗਣਤੰਤਰ ਦਿਵਸ ਮੌਕੇ ਦੇਸ਼ ਭਗਤ ਗਲੋਬਲ ਸਕੂਲ ਦੇ ਬੱਚਿਆਂ ਨੇ ਸੜਕ ਸੁਰੱਖਿਆ ਦਾ ਸੰਦੇਸ਼ ਦਿੱਤਾ
Ad Position 24