11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਕੋਟਕਪੂਰਾ, 8 ਮਾਰਚ (ਮੋਹਰ ਸਿੰਘ ਗਿੱਲ)-ਹੌਲਦਾਰ ਸੁਖਵਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਪਿੰਡ ਦੇਵੀਵਾਲਾ, ਕੋਟਸੁਖੀਆ ਆਦਿ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨੈਸ਼ਨਲ ਹਾਈਵੇ ਕਰਾਸ ਕਰਕੇ ਪਿੰਡ ਦੇਵੀਵਾਲਾ ਵਾਲੀ ਸਾਈਡ ਲਿੰਕ ਰੋਡ 'ਤੇ ਜਾ ਰਹੇ ਸੀ ਤਾਂ ਸਾਹਮਣੇ ਤੋਂ ਪਿੰਡ ਦੇਵੀਵਾਲਾ ਵਾਲੀ ਸਾਈਡ ਤੋਂ ਸੜਕ ਦੀ ਪਟੜੀ ਦੇ ਖੱਬੇ ਪਾਸੇ ਇਕ ਨੌਜਵਾਨ ਸ਼ੱਕੀ ਹਾਲਤ ਵਿਚ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਹੌਲਦਾਰ ਸੁਖਵਿੰਦਰਪਾਲ ਸਿੰਘ ਨੇ ਚੈੱਕ ਕਰਨ ਲਈ ਗੱਡੀ ਹੌਲੀ ਕੀਤੀ ਤਾਂ ਉਸ ਨੌਜਵਾਨ ਨੇ ਗੱਡੀ ਨੂੰ ਹੌਲੀ ਹੁੰਦਿਆਂ ਵੇਖ ਕੇ ਇਕਦਮ ਆਪਣੀ ਪੈਂਟ ਦੀ ਸੱਜੀ ਜੇਬ ਵਿਚੋਂ ਇਕ ਲਿਫ਼ਾਫ਼ਾ ਹੇਠ ਸੁੱਟ ਦਿੱਤਾ ਅਤੇ ਪਿਛਾਂਹ ਵੱਲ ਤੇਜ਼ ਕਦਮੀ ਤੁਰ ਪਿਆ | ਹੌਲਦਾਰ ਨੇ ਫੁਰਤੀ ਨਾਲ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬੌਬੀ ਸਿੰਘ ਵਾਸੀ ਪਿੰਡ ਕੋਟਸੁਖੀਆ, ਜ਼ਿਲ੍ਹਾ ਫ਼ਰੀਦਕੋਟ ਦੱਸਿਆ | ਤਲਾਸ਼ੀ ਦੌਰਾਨ ਉਸ ਕੋਲੋਂ 5.65 ਗਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਪੁਲਿਸ ਨੇ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਤਿੰਨ ਟਰਾਂਸਫ਼ਾਰਮਰ ਚੋਰੀ ਅਗਲੀ ਖ਼ਬਰ ਸਰਕਾਰ ਨੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ- ਜੀ. ਟੀ. ਯੂ.
Ad Position 24