11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਤਿੰਨ ਟਰਾਂਸਫ਼ਾਰਮਰ ਚੋਰੀ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿੰਡ ਸੱਕਾਂਵਾਲੀ ਤੇ ਸੀਰਵਾਲੀ ਦੀ ਹੱਦ 'ਤੇ ਕੁਝ ਦਿਨ ਪਹਿਲਾਂ ਤਿੰਨ ਟਰਾਂਸਫ਼ਾਰਮਰ ਚੋਰੀ ਹੋਏ ਸਨ ਤੇ ਅੱਜ ਇਸ ਦੇ ਨੇੜੇ ਹੀ ਤਿੰਨ ਹੋਰ ਟਰਾਂਸਫਾਰਮਰ ਚੋਰੀ ਹੋ ਗਏ ਹਨ | ਨੌਜਵਾਨ ਕਿਸਾਨ ਆਗੂ ਭਾਨਾ ਬਰਾੜ ਸੱਕਾਂਵਾਲੀ ਨੇ ਦੱਸਿਆ ਕਿ ਚਰਨਜੀਤ ਸਿੰਘ ਸੰਧੂ ਸਾਬਕਾ ਸਰਪੰਚ, ਕੇਵਲ ਸਿੰਘ ਅਤੇ ਪੁਸ਼ਪਿੰਦਰ ਸਿੰਘ ਢਾਣੀ ਵਾਲੇ ਦੇ ਖੇਤਾਂ 'ਚੋਂ ਚੋਰਾਂ ਨੇ ਟਰਾਂਸਫ਼ਾਰਮਰ ਖੰਭਿਆਂ ਤੋਂ ਲਾਹ ਕੇ ਹੇਠਾਂ ਤਸੱਲੀ ਨਾਲ ਤਾਂਬਾ ਤੇ ਤੇਲ ਕੱਢ ਕੇ ਲੈ ਗਏ ਤੇ ਖਾਲੀ ਖੋਲ੍ਹ ਛੱਡ ਕੇ ਫਰਾਰ ਹੋ ਗਏ | ਕਿਸਾਨਾਂ ਨੇ ਚੋਰੀਆਂ ਦੇ ਵਾਧੇ 'ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਅਜੇ ਤੱਕ ਗ੍ਰੋਹ ਦੇ ਕਿਸੇ ਮੈਂਬਰ ਨੂੰ ਵੀ ਕਾਬੂ ਨਹੀਂ ਕੀਤਾ ਗਿਆ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰ ਗ੍ਰੋਹ ਨੂੰ ਸਖਤੀ ਨਾਲ ਨੱਥ ਪਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਆਈ. ਟੀ. ਆਈ. ਵਿਖੇ ਅਪ੍ਰੈਂਟਿਸਸ਼ਿਪ ਮੇਲਾ ਅੱਜ ਅਗਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ
Ad Position 24