09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸ੍ਰੀ ਮੁਕਤਸਰ ਸਾਹਿਬ 'ਚ ਆਵਾਰਾ ਕੁੱਤਿਆਂ ਦੀ ਭਰਮਾਰ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ (ਹਰਮਹਿੰਦਰ ਪਾਲ)-ਸ਼ਹਿਰ ਦੀਆਂ ਗਲੀਆਂ ਤੇ ਮੁਹੱਲਿਆਂ 'ਚ ਦਿਨੋਂ-ਦਿਨ ਆਵਾਰਾ ਕੁੱਤਿਆਂ ਦਾ ਖੌਫ਼ ਵਧਦਾ ਜਾ ਰਿਹਾ ਹੈ | ਖ਼ਾਸ ਕਰਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੱਕ ਵਿਚ ਕੁੱਤਿਆਂ ਦਾ ਜਮਾਵੜਾ ਹਰ ਵੇਲੇ ਰਹਿੰਦਾ ਹੈ | ਆਮ ਲੋਕ ਆਪਣੇ ਘਰਾਂ 'ਚ ਕੈਦ ਹੋਣ ਨੂੰ ਮਜ਼ਬੂਰ ਹੋ ਰਹੇ ਹਨ | ਚਾਹੇ ਅੱਧੀ ਰਾਤ ਹੋਵੇ ਜਾਂ ਦਿਨ ਦੇ ਸਮੇਂ ਮੁਹੱਲਿਆਂ ਤੇ ਕਾਲੋਨੀਆਂ ਦੀ ਸਥਿਤੀ ਐਸੀ ਹੈ ਕਿ ਬਾਹਰ ਨਿਕਲਣਾ ਵੀ ਕਿਸੇ ਵੱਡੇ ਖ਼ਤਰੇ ਤੋਂ ਘੱਟ ਨਹੀਂ ਰਿਹਾ | ਸਵੇਰੇ ਦੀ ਸੈਰ ਜਾਂ ਬੱਚਿਆਂ ਦਾ ਸਕੂਲ ਜਾਣਾ ਹਰ ਵੇਲੇ ਇਕ ਅਣਜਾਣ ਡਰ ਲੋਕਾਂ ਦੇ ਮਨਾਂ 'ਚ ਭਰਿਆ ਰਹਿੰਦਾ ਹੈ | ਵਿਸ਼ੇਸ਼ ਕਰਕੇ ਬਜ਼ੁਰਗਾਂ ਤੇ ਔਰਤਾਂ ਲਈ ਇਹ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ | ਯੋਗਾ ਕਲਾਸ ਜਾਣ ਵਾਲੀਆਂ ਔਰਤਾਂ ਨੇ ਵੀ ਕੁੱਤਿਆਂ ਦੇ ਡਰ ਕਰਕੇ ਜਾਣਾ ਛੱਡ ਦਿੱਤਾ ਹੈ | ਉਹ ਘਰਾਂ 'ਚ ਰਹਿਣਾ ਹੀ ਬਿਹਤਰ ਸਮਝ ਰਹੀਆਂ ਹਨ | ਰਾਤ ਦੇ ਸਮੇਂ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ | ਸੜਕਾਂ 'ਤੇ ਘੁੰਮਦੇ ਕੁੱਤਿਆਂ ਦੇ ਝੁੰਡ ਕਾਰਨ ਲੋਕਾਂ ਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ | ਦੋਪਹੀਆ ਵਾਹਨ ਚਾਲਕਾਂ ਨੂੰ ਵੀ ਕੁੱਤਿਆਂ ਦੇ ਹਮਲੇ ਦਾ ਡਰ ਬਣਿਆ ਰਹਿੰਦਾ ਹੈ ਅਤੇ ਕਈ ਵਾਰ ਘਟਨਾਵਾਂ ਹੋ ਵੀ ਚੁੱਕੀਆਂ ਹਨ ਤੇ ਲੋਕ ਹਾਦਸੇ ਦਾ ਸ਼ਿਕਾਰ ਹੋ ਕੇ ਗੰਭੀਰ ਜ਼ਖ਼ਮੀ ਹੋਏ ਹਨ, ਪਰ ਪ੍ਰਸ਼ਾਸਨ ਦੀ ਨੀਂਦ ਖੁੱਲ੍ਹਣ ਦਾ ਨਾਮ ਨਹੀਂ ਲੈ ਰਹੀ | ਸ਼ਹਿਰ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਨਗਰ ਕੌਂਸਲ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਨੂੰ ਕੰਟਰੋਲ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਹੈ | ਸਮੱਸਿਆ ਸਿਰਫ਼ ਆਵਾਰਾ ਕੁੱਤਿਆਂ ਤੱਕ ਹੀ ਸੀਮਿਤ ਨਹੀਂ ਰਹੀ, ਸਗੋਂ ਪਾਲਤੂ ਕੁੱਤਿਆਂ ਦੇ ਮਾਲਕਾਂ ਦੀ ਗੈਰ-ਜ਼ਿੰਮੇਵਾਰ ਕਾਰਗੁਜ਼ਾਰੀ ਨੇ ਵੀ ਹਾਲਾਤਾਂ ਨੂੰ ਗੰਭੀਰ ਬਣਾਇਆ ਹੈ | ਸਥਾਨਕ ਵਾਸੀਆਂ ਵਿਚ ਨਗਰ ਕੌਂਸਲ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਗਹਿਰਾ ਰੋਸ ਹੈ | ਲੋਕਾਂ ਦੀ ਮੰਗ ਹੈ ਕਿ ਨਗਰ ਪਾਲਿਕਾ ਕੁੱਤਿਆਂ ਦੀ ਨਸਬੰਦੀ ਤੇ ਟੀਕਾਕਰਨ ਦਾ ਵਿਸ਼ੇਸ਼ ਅਭਿਆਨ ਚਲਾਏ, ਤਾਂ ਕਿ ਇਨ੍ਹਾਂ ਦੀ ਗਿਣਤੀ 'ਤੇ ਲਗਾਮ ਲਗਾਈ ਜਾ ਸਕੇ | ਇਸ ਨਾਲ ਹੀ ਪਾਲਤੂ ਕੁੱਤਿਆਂ ਦੇ ਮਾਲਕਾਂ ਲਈ ਸਖ਼ਤ ਨਿਯਮ ਬਣਾਉਣ ਸਮੇਂ ਦੀ ਲੋੜ ਹੈ | ਹਰ ਪਾਲਤੂ ਜਾਨਵਰ ਦੀ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਜਾਵੇ, ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਜਾਂ ਗੰਦਗੀ ਫ਼ੈਲਣ ਦੀ ਸਥਿਤੀ ਵਿਚ ਮਾਲਕ ਦੀ ਜਵਾਬਦੇਹੀ ਤਹਿ ਕੀਤੀ ਜਾ ਸਕੇ | ਸ਼ਹਿਰ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਤਾਂ ਉਹ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਲੋਕ ਮੋਰਚਾ ਪੰਜਾਬ ਇਕਾਈ ਸ੍ਰੀ ਮੁਕਤਸਰ ਸਾਹਿਬ ਵਲੋਂ ਮੀਟਿੰਗ ਅਗਲੀ ਖ਼ਬਰ ਗਿੱਦੜਬਾਹਾ ਹਲਕੇ ਦੇ ਪਿੰਡਾਂ 'ਚ ਖ਼ਰੀਦ ਕੇਂਦਰਾਂ 'ਤੇ ਪ੍ਰਬੰਧ ਬਦਤਰ
Ad Position 24