09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਲੋਕ ਮੋਰਚਾ ਪੰਜਾਬ ਇਕਾਈ ਸ੍ਰੀ ਮੁਕਤਸਰ ਸਾਹਿਬ ਵਲੋਂ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੋਕ ਮੋਰਚਾ ਪੰਜਾਬ ਇਕਾਈ ਸ੍ਰੀ ਮੁਕਤਸਰ ਸਾਹਿਬ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਪਿੰਡ ਭੁੱਟੀਵਾਲਾ ਵਿਖੇ ਹੋਈ | ਲੋਕ ਮੋਰਚਾ ਪੰਜਾਬ ਦੇ ਆਗੂ ਪਿਆਰੇ ਲਾਲ ਦੋਦਾ ਨੇ ਵਰਕਰਾਂ ਨਾਲ ਚਰਚਾ ਕਰਦੇ ਹੋਏ ਕਿਹਾ ਕਿ 8 ਅਪ੍ਰੈਲ 1929 ਨੂੰ ਸ਼ਹੀਦ ਭਗਤ ਸਿੰਘ ਤੇ ਬੀ.ਕੇ. ਦੱਤ ਨੇ ਅਸੈਂਬਲੀ 'ਚ ਖ਼ਾਲੀ ਬੈਂਚਾਂ 'ਤੇ ਬੰਬ ਸੁੱਟਣ ਤੋਂ ਬਾਅਦ ਵੰਡੇ ਪਰਚਿਆਂ 'ਚ ਕਿਹਾ ਸੀ ਕਿ ਬੋਲਿਆਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ | ਪਬਲਿਕ ਸੇਫ਼ਟੀ ਬਿੱਲ ਤੇ ਟਰੇਡ ਡਿਸਪਿਊਡ ਵਰਗੇ ਕਾਲੇ ਕਾਨੂੰਨ ਮੜ੍ਹ ਕੇ ਸਰਕਾਰ ਮਜ਼ਦੂਰ ਜਮਾਤ ਨੂੰ ਬੋਲਣ ਤੋਂ ਦਬਾਉਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਤੇ ਈਰਾਨ ਜੰਗ ਪੱਕੇ ਤੌਰ 'ਤੇ ਬੰਦ ਹੋਣੀ ਚਾਹੀਦੀ ਹੈ | ਇਸੇ ਤਰ੍ਹਾਂ ਐੱਲ.ਪੀ.ਜੀ. ਗੈਸ ਤੇ ਤੇਲ ਬਾਰੇ ਚਰਚਾ ਕੀਤੀ ਗਈ | ਉਨ੍ਹਾਂ ਕਿਹਾ ਕਿ ਸਾਡੇ ਮੁਲਕ ਕੋਲ ਕੁਦਰਤੀ ਗੈਸ ਦੇ ਵੱਡੇ ਭੰਡਾਰ ਹਨ | ਇਹ ਘਰਾਂ 'ਚ ਸਪਲਾਈ ਕੀਤੀ ਜਾ ਸਕਦੀ ਹੈ ਤੇ ਮੁਲਕ ਦੀ ਵਿਦੇਸ਼ੀ ਪੂੰਜੀ ਬਚਾਈ ਜਾ ਸਕਦੀ ਹੈ | ਪਿੰਡਾਂ 'ਚ ਬਾਇਓ ਗੈਸ ਦੀ ਵਰਤੋਂ ਕੀਤੀ ਜਾ ਸਕਦੀ ਹੈ | ਭਾਰਤ ਤੇਲ ਕੀਮਤਾਂ ਘਟਣ ਦਾ ਵੀ ਲਾਹਾ ਨਹੀਂ ਲੈ ਸਕਦਾ, ਉਸ ਕੋਲ ਸਟੋਰੇਜ ਦੀ ਬੇਹੱਦ ਕਮੀ ਹੈ | ਸਰਕਾਰੀ ਅਦਾਰੇ ਆਇਲ ਐਂਡ ਨੈਚੂਰਲ ਕਾਰਪੋਰੇਸ਼ਨ ਵਲੋਂ ਤੇਲ ਦੇ ਖੋਜੇ ਖੂਹ ਵੀ ਪ੍ਰਾਈਵੇਟ ਕੰਪਨੀਆਂ ਰਿਲਾਇੰਸ ਵਰਗਿਆਂ ਦੇ ਹਵਾਲੇ ਕੀਤੇ ਹੋਏ ਹਨ | ਮੋਰਚੇ ਨੇ ਫ਼ਸਲਾਂ ਦਾ ਗੜ੍ਹੇਮਾਰੀ ਕਰਕੇ ਹੋਏ ਨੁਕਸਾਨ ਦਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ | ਇਸ ਮੌਕੇ ਬਾਜ ਸਿੰਘ ਤੇ ਅਮਰਜੀਤ ਪਾਲ ਸ਼ਰਮਾ ਆਦਿ ਆਗੂਆਂ ਨੇ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕੰਵਲਪ੍ਰੀਤ ਕੌਰ ਬਰਾੜ ਨੇ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ 'ਚ ਆਵਾਰਾ ਕੁੱਤਿਆਂ ਦੀ ਭਰਮਾਰ
Ad Position 24