ਬਰਗਾੜੀ, 10 ਅਪ੍ਰੈਲ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਨਵੇਂ ਸ਼ੈਸਨ ਦੀ ਸ਼ੁਰੂਆਤ ਸਮੇਂ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਜਿਸ 'ਚ ਸਮੂਹ ਸਟਾਫ਼ ਤੇ ਬੱਚਿਆਂ ਨੇ ਖੁਦ ਪਾਠ ਕਰਕੇ ਸਕੂਲ ਦੇ ਨਵੇਂ ਸ਼ੈਸਨ ਦੇ ਚੰਗੇਰੇ ਭਵਿੱਖ ਦੀ ਅਰਦਾਸ ਕੀਤੀ | ਪਾਠ ਉਪਰੰਤ ਬੱਚਿਆਂ ਤੇ ਸਟਾਫ਼ ਵਲੋਂ ਸ਼ਬਦ ਗਾਇਨ ਵੀ ਕੀਤਾ ਗਿਆ | ਪਿ੍ੰਸੀਪਲ ਯਸ਼ੂ ਧਿੰਗੜਾ ਤੇ ਉਪ ਪਿ੍ੰਸੀਪਲ ਕਮਲਜੀਤ ਕੌਰ ਢਿੱਲੋਂ ਨੇ ਸਮੂਹ ਸਟਾਫ਼ ਤੇ ਬੱਚਿਆਂ ਨੂੰ ਨਵੇਂ ਸ਼ੈਸਨ ਤੇ ਵਿਸਾਖੀ ਦੇ ਸ਼ੁੱਭ ਦਿਹਾੜੇ ਦੀ ਵਧਾਈ ਦਿੱਤੀ | ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਉਦੇਸ਼ ਪੂਰੇ ਕਰਨ ਲਈ ਆਪਣੇ ਅਧਿਆਪਕਾਂ, ਮਾਪਿਆਂ ਦਾ ਕਹਿਣਾ ਮੰਨਣ 'ਤੇ ਚੰਗੀ ਪੜ੍ਹਾਈ ਕਰਨ ਦੇ ਨਾਲ ਮੋਬਾਈਲ ਫੋਨ ਦੀ ਦੁਰਵਰਤੋਂ ਤੋਂ ਵੀ ਬਚਣ | ਇਸ ਮੌਕੇ ਕੋਆਰਡੀਨੇਟਰ ਚੇਤਨਾ ਸ਼ਰਮਾ, ਅਨੀਤਾ ਰਾਣੀ, ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ |