ਜੈਤੋ, 10 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੇ ਪ੍ਰਧਾਨ ਡਾਕਟਰ ਮੁਹੰਮਦ ਸਲੀਮ ਖਿਲਜੀ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ | ਜਿਸ 'ਚ ਵੱਖ-ਵੱਖ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ | ਪ੍ਰੈੱਸ ਸਕੱਤਰ ਡਾਕਟਰ ਰੋਸ਼ਨ ਲਾਲ ਤੇ ਸਹਾਇਕ ਪ੍ਰੈੱਸ ਸਕੱਤਰ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਮੀਟਿੰਗ 'ਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਮੀਡੀਆ ਇੰਚਾਰਜ ਡਾਕਟਰ ਮਿੱਠੂ ਮੁਹੰਮਦ ਦੀ ਨੂੰ ਹ ਅਤੇ ਮੁਹੰਮਦ ਸ਼ਮਸ਼ੇਰ ਅਲੀ ਦੀ ਧਰਮਪਤਨੀ ਨਾਜ਼ੀਆ ਪ੍ਰਵੀਨ (ਵਾਸੀ : ਮਹਿਲ ਕਲਾਂ ਜ਼ਿਲ੍ਹਾ ਸੰਗਰੂਰ) ਦੀ ਬੀਤੇ ਦਿਨੀਂ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਜਣੇਪੇ ਦੌਰਾਨ ਅਚਾਨਕ ਮੌਤ ਹੋ ਜਾਣ 'ਤੇ 2 ਮਿੰਟ ਦਾ ਮੋਨ ਧਾਰਨ ਕਰਕੇ ਨਾਜ਼ੀਆ ਪ੍ਰਵੀਨ ਨੂੰ ਸ਼ਰਧਾਂਜਲੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਨਾਜ਼ੀਆ ਪ੍ਰਵੀਨ ਦੀ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ | ਇਸ ਮੌਕੇ ਬਲਾਕ ਜੈਤੋ ਦੇ ਮੀਤ ਪ੍ਰਧਾਨ ਰੇਸ਼ਮ ਸਿੰਘ ਰੋੜੀਕਪੂਰਾ, ਡਾ. ਕੌਰ ਸਿੰਘ ਸੁਰਘੂਰੀ ਜ਼ਿਲ੍ਹਾ ਚੇਅਰਮੈਨ, ਡਾਕਟਰ ਰਾਕੇਸ਼ ਕੁਮਾਰ ਜ਼ਿਲ੍ਹਾ ਮੀਤ ਪ੍ਰਧਾਨ ਜੈਤੋ, ਡਾਕਟਰ ਰੇਸ਼ਮ ਸਿੰਘ ਰੋੜੀਕਪੂਰਾ, ਚੇਅਰਮੈਨ ਡਾਕਟਰ ਹਰਭਜਨ ਸਿੰਘ ਸੇਵੇਵਾਲਾ, ਡਾਕਟਰ ਨਰਿੰਦਰ ਸ਼ਰਮਾ, ਡਾਕਟਰ ਚੇਤਨ ਸ਼ਰਮਾ, ਡਾਕਟਰ ਗੁਰਪ੍ਰੀਤ ਸਿੰਘ ਗੋਪੀ, ਡਾਕਟਰ ਗੁਰਸੇਵਕ ਸਿੰਘ, ਡਾਕਟਰ ਗੁਰਭੇਜ ਸਿੰਘ, ਡਾਕਟਰ ਹਰਸਿਮਰਨ ਸਿੰਘ ਵਿਰਕ, ਬਲਾਕ ਜੈਤੋ ਦੇ ਸਕੱਤਰ ਡਾਕਟਰ ਕੁਲਦੀਪ ਸਿੰਘ ਚੰਦਭਾਨ, ਸਹਾਇਕ ਸਕੱਤਰ ਡਾਕਟਰ ਚੇਤਨ ਸ਼ਰਮਾ, ਡਾਕਟਰ ਜਗਸੀਰ ਰਾਮ ਮੀਤ ਪ੍ਰਧਾਨ, ਬਲਾਕ ਜੈਤੋ ਦੇ ਖਜ਼ਾਨਚੀ ਡਾਕਟਰ ਸਤਪਾਲ ਸਿੰਘ, ਸਹਾਇਕ ਖਜ਼ਾਨਚੀ ਡਾਕਟਰ ਕੇਵਲ ਸ਼ਰਮਾ ਪਿੰਕੀ, ਬਲਾਕ ਜੈਤੋ ਦੇ ਮੀਤ ਪ੍ਰਧਾਨ ਕ੍ਰਿਸ਼ਨਾ ਰਾਣੀ ਬਲਾਕ ਜੈਤੋ ਦੇ ਸਹਾਇਕ ਪ੍ਰੈਸ ਸਕੱਤਰ ਡਾਕਟਰ ਸਰਬਜੀਤ ਸਿੰਘ, ਡਾਕਟਰ ਗੁਰਮੀਤ ਕੌਰ, ਡਾਕਟਰ ਗਗਨਦੀਪ ਕੌਰ, ਡਾਕਟਰ ਪਰਮਜੀਤ ਕੌਰ, ਡਾਕਟਰ ਮੋਹਨ ਸ਼੍ਰੀ ਯਾਦਵ ਅਤੇ ਡਾਕਟਰ ਜਗਜੀਤ ਸਿੰਘ ਆਦਿ ਮੌਜੂਦ ਸਨ |