08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਇੰਟਰ-ਪ੍ਰੋਫੈਸ਼ਨਲ ਕਿ੍ਕਟ ਟੂਰਨਾਮੈਂਟ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਫ਼ਰੀਦਕੋਟ, 17 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਐਸੋਸੀਏਸ਼ਨ ਆਫ਼ ਮੈਡੀਕਲ ਸਟੂਡੈਂਟਸ (ਐਫ.ਏ.ਐਮ. ਐਸ) ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਫ਼ਰੀਦਕੋਟ ਵਿਖੇ ਇੰਟਰ-ਪ੍ਰੋਫੈਸ਼ਨਲ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਵਲੋਂ ਉਤਸ਼ਾਹ ਪੂਰਵਕ ਭਾਗ ਲਿਆ ਗਿਆ | ਇਸ ਟੂਰਨਾਮੈਂਟ ਵਿਚ ਫੈਕਲਟੀ/ ਸੀਨੀਅਰ ਰੈਜੀਡੈਂਟ ਡਾਕਟਰਾਂ / ਜੂਨੀਅਰ ਰੈਜੀਡੈਂਟ ਡਾਕਟਰਾਂ ਦੀਆਂ ਟੀਮਾਂ ਦੇ ਨਾਲ-ਨਾਲ ਬੈਚ 2020, 2022, 2023, 2024 ਅਤੇ 2025 ਦੀਆਂ ਟੀਮਾਂ ਨੇ ਭਾਗ ਲਿਆ | ਇਹ ਮੁਕਾਬਲਾ ਖਿਡਾਰੀਆਂ ਵਿਚ ਖੇਡ ਭਾਵਨਾ, ਟੀਮ ਵਰਕ ਅਤੇ ਸਿਹਤਮੰਦ ਪ੍ਰਤੀਯੋਗਤਾ ਨੂੰ ਉਤਸ਼ਾਹਿਤ ਕਰਨ ਵਿਚ ਸਫਲ ਰਿਹਾ | ਟੂਰਨਾਮੈਂਟ ਵਿਚ ਫੈਕਲਟੀ/ ਸੀਨੀਅਰ ਰੈਜੀਡੈਂਟ ਡਾਕਟਰਾਂ / ਜੂਨੀਅਰ ਰੈਜੀਡੈਂਟ ਡਾਕਟਰਾਂ ਨੇ ਜੇਤੂ ਦਾ ਖਿਤਾਬ ਆਪਣੇ ਨਾਮ ਕੀਤਾ | ਜੇਤੂ ਟੀਮ ਵਿਚ ਡਾ. ਸੁਮਿਤ ਜੈਨ, ਡਾ. ਗਗਨ ਭਗਤ, ਡਾ. ਅੰਸ਼ੁਲ ਦਾਹੁਜਾ, ਡਾ. ਅਮਨ ਸੇਠੀ, ਡਾ. ਕੇ.ਕੇ., ਡਾ. ਹਿਮਾਂਸ਼ੂ ਖੁਟਨ, ਡਾ. ਗੁਰਜੀਤ, ਡਾ. ਹਰਜੋਤ ਸਿੰਘ ਸਿੱਧੂ, ਡਾ. ਵਿਮਲ, ਡਾ. ਪਰਮਪ੍ਰੀਤ ਸੰਧੂ, ਡਾ. ਮਗਰਾਜ ਹੁੱਡਾ, ਡਾ. ਅਨੁਰਾਗ ਮਿਸ਼ਰਾ, ਡਾ. ਮੋਹਿਤ ਧੰਕਾਰ ਅਤੇ ਡਾ. ਜਗਦੀਪ ਸਿੰਘ ਸ਼ਾਮਿਲ ਸਨ | ਉਪ ਜੇਤੂ ਸਥਾਨ ਬੈਚ 2023 ਨੇ ਪ੍ਰਾਪਤ ਕੀਤਾ | ਜਿਸ ਵਿਚ ਵਿਵੇਕ ਮਿਸ਼ਰਾ, ਮਯੰਕ ਸ਼ਰਮਾ, ਰਾਜਤ ਤੇਤਰਵਾਲ, ਅਵਿਸ਼ ਬਾਵੇਜਾ, ਜਤਿਨ ਸਚਦੇਵਾ, ਅਨੁਜ ਰਾਵਤ, ਅਭਿਨਵ ਗਰਗ, ਅਗਮ ਕਟਾਰੀਆ, ਦਿਲਜੀਤ ਸੰਧੂ, ਮਨਵੀਰ ਸਿੰਘ, ਕਰਨਪ੍ਰੀਤ ਘੋਤਰਾ ਅਤੇ ਯਸ਼ ਕੁਮਾਰ ਸ਼ਾਮਿਲ ਸਨ | ਤੀਜਾ ਸਥਾਨ ਸਾਂਝੇ ਤੌਰ 'ਤੇ ਬੈਚ 2020 ਅਤੇ ਬੈਚ 2025 ਵਲੋਂ ਹਾਸਿਲ ਕੀਤਾ ਗਿਆ | ਵਿਅਕਤੀਗਤ ਪ੍ਰਦਰਸ਼ਨ ਲਈ ਵੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਮਯੰਕ ਸ਼ਰਮਾ ਬੈਚ 2023 ਨੂੰ ਬੈਸਟ ਬੈਟਸਮੈਨ ਆਫ਼ ਦ ਟੂਰਨਾਮੈਂਟ ਐਲਾਨਿਆ ਗਿਆ | ਜਦਕਿ ਡਾ. ਸੁਮਿਤ ਜੈਨ ਪਲਾਸਟਿਕ ਸਰਜਰੀ ਨੂੰ ਬੈਸਟ ਬੌਲਰ ਦਾ ਖਿਤਾਬ ਦਿੱਤਾ ਗਿਆ | ਪਲੇਅਰ ਆਫ ਦਾ ਟੂਰਨਾਮੈਂਟ ਦਾ ਸਨਮਾਨ ਵਿਵੇਕ ਮਿਸ਼ਰਾ ਬੈਚ 2023 ਨੂੰ ਉਨ੍ਹਾਂ ਦੇ ਸ਼ਾਨਦਾਰ ਆਲਰਾਊਾਡ ਪ੍ਰਦਰਸ਼ਨ ਲਈ ਦਿੱਤਾ ਗਿਆ | ਇਹ ਟੂਰਨਾਮੈਂਟ ਡਾ. ਕਵਿਤਾ ਸ਼ਰਮਾ ਹੈੱਡ ਅਤੇ ਅਸਿਸਟੈਂਟ ਪ੍ਰੋਫੈਸਰ ਫਿਜ਼ੀਕਲ ਐਜੂਕੇਸ਼ਨ, ਡਾ. ਅਮਿਤ ਜੈਨ, ਡਾ. ਹਿਮਾਂਸ਼ੂ ਖੁਟਨ ਕਿ੍ਕਟ ਇੰਚਾਰਜ, ਵਿਵੇਕ ਕੁਮਾਰ ਮਿਸ਼ਰਾ ਸਪੋਰਟਸ ਪ੍ਰੈਜ਼ੀਡੈਂਟ ਅਤੇ ਰਾਜਤ ਤੇਤਰਵਾਲ ਸਪੋਰਟਸ ਸਕੱਤਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਮੈਚਾਂ ਦੀ ਸੁਚੱਜੀ ਕੁਮੈਂਟੇਟਰੀ ਕਰਮਜੀਤ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਸਮਾਗਮ ਨੌਜਵਾਨ ਸਿਹਤ ਪੇਸ਼ੇਵਰਾਂ ਵਿਚ ਤੰਦਰੁਸਤੀ, ਟੀਮ ਵਰਕ ਅਤੇ ਸੰਤੁਲਿਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਗਲੋਬਲ ਸਕੂਲ ਬਰਗਾੜੀ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਲੁੱਟ-ਖੋਹ ਦੀਆਂ ਵਾਰਦਾਤਾਵਾਂ ਨੂੰ ਅੰਜਾਮ ਦੇਣ ਵਾਲੇ ਪੰਜ ਸ਼ੱਕੀ ਹਥਿਆਰਾਂ ਸਮੇਤ ਕਾਬੂ
Ad Position 24