ਬਰਗਾੜੀ, 17 ਅਪ੍ਰੈਲ (ਲਖਵਿੰਦਰ ਸ਼ਰਮਾ)-ਦਸਮੇਸ਼ ਗਲੋਬਲ ਸਕੂਲ ਬਰਗਾੜੀ ਦੀ ਦਸਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਸਕੂਲ ਦੇ ਸਾਰੇ 237 ਬੱਚਿਆਂ ਨੇ ਚੰਗੇ ਅੰਕ ਲੈ ਕੇ ਦਸਵੀਂ ਜਮਾਤ ਪਾਸ ਕੀਤੀ | ਇਸ ਸਕੂਲ ਦੇ ਵਿਦਿਆਰਥੀ ਏਕਮਜੋਤ ਸਿੰਘ ਨੇ 99.80 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਹਿਲਾ, ਗੀਤਇੰਦਰ ਸਿੰਘ ਨੇ 99.40 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਦੂਸਰਾ, ਕਰਸਿਮਰਨ ਕੌਰ ਨੇ 98 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪੰਜਾਬੀ ਵਿਸ਼ੇ ਵਿਚ 14 ਬੱਚਿਆਂ ਨੇ, ਅੰਗਰੇਜੀ ਵਿਚ 3 ਬੱਚਿਆਂ ਨੇ, ਸਮਾਜਿਕ ਵਿਗਿਆਨ ਵਿਚ 2 ਬੱਚਿਆਂ ਨੇ, ਗਣਿਤ ਵਿਚ 2 ਬੱਚਿਆਂ ਨੇ, ਵਿਗਿਆਨ ਵਿਚ 1 ਬੱਚੇ ਨੇ ਸੌ ਫ਼ੀਸਦੀ ਅੰਕ ਹਾਸਿਲ ਕੀਤੇ | ਆਈ ਟੀ ਵਿਸ਼ੇ ਵਿਚ ਇਕ ਬੱਚੇ ਨੇ 99 ਪ੍ਰਤੀਸ਼ਤ ਅੰਕ ਹਾਸਿਲ ਕੀਤੇ | ਸਕੂਲ ਦੇ ਡਾਇਰੈਕਟਰ ਜਸਬੀਰ ਸਿੰਘ ਸੰਧੂ, ਪਿ੍ੰਸੀਪਲ ਅਜੇ ਸ਼ਰਮਾ ਨੇ ਇਨ੍ਹਾਂ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਸਮੂਹ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਸਮੂਹ ਸਟਾਫ ਵਲੋਂ ਕਰਵਾਈ ਵਧੀਆ ਮਿਹਨਤ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਬੱਚਿਆਂ ਨੇ ਪਹਿਲਾਂ ਵੀ ਪੜ੍ਹਾਈ, ਖੇਡਾਂ, ਨੈਤਿਕ ਸਿੱਖਿਆ, ਐਨ.ਸੀ.ਸੀ, ਸਮਾਜ ਸੇਵਾ ਆਦਿ ਖੇਤਰਾਂ ਵਿਚ ਚੰਗਾ ਪ੍ਰਦਰਸ਼ਨ ਕਰਕੇ ਇਸ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਅਜੇ ਸ਼ਰਮਾ ਨੇ ਕਿਹਾ ਕਿ ਸਕੂਲ ਦੀ ਚੰਗੀ ਕਾਰਗੁਜ਼ਾਰੀ ਲਈ ਸਕੂਲ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਮਾਪਿਆਂ, ਅਧਿਆਪਕਾਂ ਦਾ ਪੂਰਨ ਸਹਿਯੋਗ ਰਿਹਾ ਹੈ |