ਸਾਦਿਕ, 24 ਅਪ੍ਰੈਲ (ਆਰ. ਐਸ. ਧੁੰਨਾ)-ਸਤਿਗੁਰੂ ਮਾਤਾ ਸੁਦਿਕਸ਼ਾ ਦੀ ਅਪਾਰ ਕਿ੍ਪਾ ਸਦਕਾ ਮਾਨਵ ਏਕਤਾ ਦਿਵਸ 'ਤੇ ਸੰਤ ਨਿਰੰਕਾਰੀ ਸਤਿਸੰਗ ਭਵਨ ਸਾਦਿਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੀ ਰਸਮੀਂ ਸ਼ੁਰੂਆਤ ਨਿੰਰਕਾਰੀ ਮਿਸ਼ਨ ਦੇ ਜ਼ੋਨਲ ਇੰਚਾਰਜ ਫ਼ਿਰੋਜ਼ਪੁਰ ਜ਼ੋਨ ਐਨ. ਐਸ. ਗਿੱਲ ਨੇ ਫ਼ੀਤਾ ਕੱਟ ਕੇ ਕੀਤੀ ਤੇ ਗੁਰਲਾਲ ਸਿੰਘ ਗਿੱਲ ਥਾਣਾ ਮੁਖੀ ਸਾਦਿਕ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਐਨ. ਐਸ. ਗਿੱਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ 'ਖੂਨ ਨਾਲੀਆਂ 'ਚ ਨਹੀਂ ਨਾੜੀਆਂ 'ਚ ਵਗਣਾ ਚਾਹੀਦਾ ਹੈ' ਤੇ ਜਿਸ ਦੀ ਸ਼ੁਰੂਆਤ ਗੁਰੂ ਜੀ ਨੇ ਚਾਰ ਦਹਾਕੇ ਪਹਿਲਾਂ ਆਪਣਾ ਖੂਨਦਾਨ ਕਰਕੇ ਕਰ ਦਿੱਤੀ ਸੀ ਤੇ ਹੁਣ ਸੰਤ ਨਿੰਰਕਾਰੀ ਮਿਸ਼ਨ ਵਲੋਂ ਹਰ ਸਾਲ ਖੂਨਦਾਨ ਕੈਂਪ ਲਾਏ ਜਾਂਦੇ ਹਨ | ਇਸ ਮੌਕੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਖੂਨਦਾਨ ਕਰਨ ਵਾਲਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ | ਕੈਂਪ 'ਚ ਖੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਨੂੰ ਨਿਰੰਕਾਰੀ ਮਿਸ਼ਨ ਵਲੋਂ ਮੈਡਲ ਦੇ ਕੇ ਉਤਸ਼ਾਹਿਤ ਕੀਤਾ ਗਿਆ | ਕੈਂਪ 'ਚ 105 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ | ਬਰਾਂਚ ਮੁਖੀ ਚਰਨਜੀਤ ਨਰੂਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਲਖਵਿੰਦਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਓਮ ਪ੍ਰਕਾਸ਼ ਹੈਪੀ ਸੇਠੀ, ਰਵੀ ਸੇਠੀ, ਦੇਵਰਾਜ ਸਿੰਘ ਕਾਉਣੀ, ਸ਼ਿੰਦਰਪਾਲ ਨਰੂਲਾ, ਪਰਮਜੀਤ ਸੋਨੀ, ਗੁਲਜ਼ਾਰ ਮਦੀਨਾ, ਸੁਰਿੰਦਰਪਾਲ ਸੇਠੀ ਆਦਿ ਹਾਜ਼ਰ ਸਨ |