ਜੈਤੋ, 24 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਸ਼ਿਵਾਲਿਕ ਕਿਡਜ਼ ਸਕੂਲ ਵਿਚ ਅੰਗਰੇਜ਼ੀ ਭਾਸ਼ਾ ਦਿਵਸ ਬੜੇ ਉਤਸ਼ਾਹ ਤੇ ਰੰਗਾਰੰਗ ਢੰਗ ਨਾਲ ਮਨਾਇਆ ਗਿਆ | ਇਸ ਦਿਨ ਦਾ ਅੰਤਰ ਰਾਸ਼ਟਰੀ ਭਾਸ਼ਾ ਵਿਚ ਅੰਗਰੇਜੀ 'ਚ ਵਿਸ਼ੇਸ਼ ਸਥਾਨ ਹੈ ਇਸ ਦਿਨ ਨੂੰ ਅੰਗਰੇਜ਼ੀ ਸਾਹਿਤ ਦੇ ਮਹਾਨ ਲੇਖਕ ਵਿਲੀਅਮ ਸ਼ੇਕਸਪੀਅਰ ਦੀ ਜਨਮ ਤੇ ਮੌਤ ਦੀ ਵਰ੍ਹੇਗੰਢ ਦੇ ਤੌਰ 'ਤੇ ਵੀ ਮਨਾਇਆ ਜਾਂਦਾ ਹੈ, ਜਿਸ ਕਾਰਨ ਇਸ ਦੀ ਵਿਸ਼ੇਸ਼ ਮਹੱਤਤਾ ਹੈ | ਇਸ ਮੌਕੇ ਸਕੂਲ ਵਿਚ ਵਿਸ਼ੇਸ਼ ਸਭਾ ਕਰਵਾਈ ਗਈ | ਜਿਸ 'ਚ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ | ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ 'ਜੀਵਨ ਦੇ ਸੱਤ ਪੜ੍ਹਾਅ' ਵਿਸ਼ੇ 'ਤੇ ਆਧਾਰਿਤ ਨਾਟਕ ਪੇਸ਼ ਕੀਤਾ ਗਿਆ, ਜਿਸ ਨੇ ਦਰਸ਼ਕਾਂ ਨੂੰ ਮੋਹ ਲਿਆ ਤੇ ਬਹੁਤ ਵਾਹ-ਵਾਹੀ ਹਾਸਿਲ ਕੀਤੀ | ਪੰਜਵੀਂ ਜਮਾਤ ਦੀ ਵਿਦਿਆਰਥਣ ਪੀਹੁ ਨੇ ਸੁਰੀਲੇ ਅੰਦਾਜ਼ ਵਿਚ ਅੰਗਰੇਜ਼ੀ ਗੀਤ ਗਾ ਕੇ ਸਮਾਗਮ ਵਿਚ ਚਾਰ ਚਾਂਦ ਲਾ ਦਿੱਤੇ | ਹੋਰ ਜਮਾਤਾਂ ਦੇ ਵਿਦਿਆਰਥੀਆਂ ਨੇ ਵੀ ਪੜ੍ਹਨ, ਲਿਖਣ ਤੇ ਬੋਲਚਾਲ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ 'ਚ ਭਾਗ ਲਿਆ, ਜਿਸ ਨਾਲ ਉਨ੍ਹਾਂ ਦੀ ਭਾਸ਼ਾਈ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਵੇਖਣ ਨੂੰ ਮਿਲਿਆ | ਇਹ ਸਾਰਾ ਪ੍ਰੋਗਰਾਮ ਅੰਗਰੇਜ਼ੀ ਅਧਿਆਪਕਾ ਨਵਜੋਤ ਬਾਂਸਲ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਸੁਖਵਿੰਦਰ ਕੌਰ ਗਿੱਲ, ਚੇਅਰਮੈਨ ਅਸ਼ਵਨੀ ਗਰਗ, ਪ੍ਰਧਾਨ ਅਸ਼ੋਕ ਕੁਮਾਰ ਗਰਗ, ਪ੍ਰਬੰਧਕ ਮੈਂਬਰ ਗੌਰਵ ਕੁਮਾਰ (ਲੱਕੀ ਗਰਗ), ਦੀਪੀ ਗਰਗ, ਗਰਮੇਲ ਸਿੰਘ ਬਰਾੜ, ਘਣਈਆ ਲਾਲ ਅਤੇ ਅੰਕੁਰ ਗਰਗ ਆਦਿ ਹਾਜ਼ਰ ਸਨ |